ਪਤੀ ਦੇ ਦੋਸ਼- ਪਤਨੀ ਨੂੰ ਸਮਝਾਉਣ ਲਈ ਪੁਲਿਸ ਤੋਂ ਮੰਗੀ ਮਦਦ, ਹੁਣ ਥਾਣੇਦਾਰ ਸਾਰੀ-ਸਾਰੀ ਰਾਤ ਕਰਦੈ ਅਸ਼ਲੀਲ ਗੱਲਾਂ

ਕਹਿੰਦੇ ਹਨ ਕਿ ਪਤੀ-ਪਤਨੀ ਨੂੰ ਆਪਸ ਵਿਚ ਗੱਲਬਾਤ ਕਰਕੇ ਸਾਰੀਆਂ ਗੱਲਾਂ ਅਤੇ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਜਿੱਥੇ ਦੋਨਾਂ ਵਿਚਕਾਰ ਕੋਈ ਤੀਸਰਾ ਵਿਅਕਤੀ ਆਉਂਦਾ ਹੈ ਤਾਂ ਸਮੱਸਿਆ ਹੋਰ ਵਧ ਜਾਂਦੀ ਹੈ। ਕਾਨਪੁਰ (ਉਤਰ ਪ੍ਰਦੇਸ਼) ਦੇ ਰਹਿਣ ਵਾਲੇ ਇੱਕ ਜੋੜੇ ਦੀ ਲੜਾਈ ਥਾਣੇ ਤੱਕ ਪਹੁੰਚ ਗਈ ਸੀ। ਉਥੇ ਪਤੀ ਨੇ ਥਾਣੇਦਾਰ ਨੂੰ ਉਸ ਦੀ ਪਤਨੀ ਨੂੰ ਸਮਝਾਉਣ ਲਈ ਕਿਹਾ। ਪਰ ਹੁਣ ਪਤੀ ਦੇ ਦੋਸ਼ ਹਨ ਕਿ ਉਹੀ ਥਾਣੇਦਾਰ ਸਾਰੀ ਰਾਤ ਪਤਨੀ ਨਾਲ ਗੱਲਾਂ ਕਰ ਕਰਦਾ ਰਹਿੰਦਾ ਹੈ।
ਮਾਮਲਾ ਕਾਨਪੁਰ ਦੇ ਗਵਾਲਟੋਲੀ ਦਾ ਹੈ। ਇੱਥੇ ਇਕ ਪਤੀ ਨੇ ਥਾਣੇਦਾਰ ਉਤੇ ਉਸ ਦੀ ਪਤਨੀ ਨੂੰ ਭੜਕਾ ਕੇ ਉਸ ਉਤੇ ਮਾਮਲਾ ਦਰਜ ਕਰਵਾਉਣ ਅਤੇ ਫਸਾਉਣ ਦਾ ਦੋਸ਼ ਲਗਾਇਆ ਹੈ। ਦਰਅਸਲ, ਕੁਝ ਸਮਾਂ ਪਹਿਲਾਂ ਮਹਿਲਾ ਨੇ ਆਪਣੇ ਪਤੀ ਦੇ ਖਿਲਾਫ ਥਾਣੇ ‘ਚ ਮਾਮਲਾ ਦਰਜ ਕਰਵਾਇਆ ਸੀ। ਹੁਣ ਪਤੀ ਦਾ ਕਹਿਣਾ ਹੈ ਕਿ ਥਾਣੇਦਾਰ ਨੇ ਉਸ ਦੀ ਪਤਨੀ ਨੂੰ ਆਪਣੇ ਜਾਲ ਵਿਚ ਫਸਾ ਲਿਆ ਹੈ ਅਤੇ ਉਸ ਦੇ ਕਰੀਬ ਗਿਆ ਹੈ।
ਸਾਰੀ ਰਾਤ ਗੱਲਾਂ ਮਾਰਦਾ ਹੈ
ਉਕਤ ਵਿਅਕਤੀ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਦਫਤਰ ‘ਚ ਕੀਤੀ ਹੈ। ਉਸ ਨੇ ਇੰਸਪੈਕਟਰ ਨਾਲ ਆਪਣੀ ਪਤਨੀ ਦੀ ਵਟਸਐਪ ਚੈਟ ਦਾ ਪ੍ਰਿੰਟ ਲੈ ਕੇ ਮਦਦ ਮੰਗੀ ਹੈ। ਪਤੀ ਦਾ ਕਹਿਣਾ ਹੈ ਕਿ ਇੰਸਪੈਕਟਰ ਨੇ ਪਤਨੀ ਨੂੰ ਦਿਲਾਸਾ ਦੇਣ ਦੀ ਬਜਾਏ ਉਸ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ। ਹੁਣ ਇੰਸਪੈਕਟਰ ਦੇ ਕਹਿਣ ‘ਤੇ ਪਤਨੀ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਵੀ ਇਸ ਮਾਮਲੇ ਵਿੱਚ ਉਸ ਦੀ ਮਦਦ ਨਹੀਂ ਕਰ ਰਹੀ ਹੈ। ਇਸ ਕਾਰਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਕੇ ਮਦਦ ਮੰਗੀ ਹੈ।
ਰਿਸ਼ਤਾ ਖਰਾਬ ਕਰ ਦਿੱਤਾ
ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਇੰਸਪੈਕਟਰ ਨੂੰ ਆਪਣੀ ਪਤਨੀ ਨੂੰ ਸਮਝਾਉਣ ਲਈ ਕਿਹਾ ਸੀ। ਪਰ ਉਸੇ ਇੰਸਪੈਕਟਰ ਨੇ ਉਸ ਦਾ ਘਰ ਤਬਾਹ ਕਰ ਦਿੱਤਾ। ਇੰਸਪੈਕਟਰ ਸਾਰੀ ਰਾਤ ਉਸ ਦੀ ਪਤਨੀ ਨਾਲ ਗੱਲਾਂ ਕਰਦਾ ਰਹਿੰਦਾ ਹੈ। ਇਸ ਵਿੱਚ ਅਸ਼ਲੀਲ ਗੱਲਬਾਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਹ ਉਸ ਦੀ ਪਤਨੀ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ। ਪਤੀ ਨੇ ਡੀਸੀਪੀ ਤੋਂ ਵੀ ਮਦਦ ਮੰਗੀ ਹੈ। ਹੁਣ ਡੀਸੀਪੀ ਦੇ ਹੁਕਮਾਂ ਤੋਂ ਬਾਅਦ ਜਾਂਚ ਰਿਪੋਰਟ ਮੰਗੀ ਗਈ ਹੈ।
- First Published :