Punjab

ਡਰੱਗ ਤਸਕਰੀ ਮਾਮਲੇ ’ਚ ਰਾਜਾ ਕੰਦੋਲਾ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਕੀਤਾ ਬਰੀ – News18 ਪੰਜਾਬੀ

ਲੁਧਿਆਣਾ ਬਹੁਤ ਚਰਚਿਤ ਡਰੱਗ ਤਸਕਰੀ ਮਾਮਲੇ ਵਿੱਚ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਨੂੰ ਮਾਨਯੋਗ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਪੁਲਿਸ ਅਦਾਲਤ ਵਿਚ ਸਬੰਧਤ ਕੇਸ ਵਿਚ ਦੋਸ਼ਾਂ ਦੇ ਆਧਾਰ ’ਤੇ ਸਬੂਤ ਪੇਸ਼ ਨਹੀਂ ਕਰ ਸਕੀ। ਰਾਜਾ ਕੰਦੋਲਾ ਵਿਰੁਧ 2012 ਵਿਚ ਨਸ਼ਾ ਤਸਕਰੀ ਦੀ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਕਤ ਡਰੱਗ ਰੈਕੇਟ ਦੀ ਕੀਮਤ 200 ਕਰੋੜ ਰੁਪਏ ਤੋਂ ਵੱਧ ਹੈ। ਰਾਜਾ ਕੰਦੋਲਾ ਮੂਲ ਰੂਪ ਵਿਚ ਨਵਾਂਸ਼ਹਿਰ ਦਾ ਵਸਨੀਕ ਹੈ।

ਇਸ਼ਤਿਹਾਰਬਾਜ਼ੀ

ਲੁਧਿਆਣਾ ਐਡੀਸ਼ਨਲ ਸੈਸ਼ਨ ਜੱਜ ਸਿਵ ਮੋਹਨ ਸਿੰਘ ਨੇ ਰਾਜਾ ਕੰਦੋਲਾ ਤੇ ਉਸਦੇ ਸਾਥੀ ਨੂੰ ਬਰੀ ਕਰਦਿਆਂ ਪੰਜਾਬ ਪੁਲਿਸ ਨੂੰ ਢੁਕਵੀਂ ਜਾਂਚ ਦੇ ਆਦੇਸ਼ ਦਿੱਤੇ ਹਨ ।

24 ਅਕਤੂਬਰ 2017 ਨੂੰ ਲੁਧਿਆਣਾ ਦੇ ਮੋਤੀ ਨਗਰ ਥਾਣੇ ਵਿੱਚ ਦਰਜ ਬਹੁ ਚਰਚਿਤ ਅੰਤਰਰਾਸ਼ਟਰੀ ਡਰੱਗ ਤਸਕਰੀ ਮਾਮਲੇ ਵਿੱਚ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਅਤੇ ਉਸਦੇ ਸਾਥੀ ਗੁਰਨਾਮ ਸਿੰਘ ਨੂੰ ਵਰੀ ਕਰ ਦਿੱਤਾ ਗਿਆ ਹੈ । ਸਬੂਤਾਂ ਦੀ ਘਾਟ ਕਾਰਨ ਮਾਨਯੋਗ ਕੋਰਟ ਵੱਲੋਂ ਅਜਿਹਾ ਫੈਸਲਾ ਸੁਣਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਪੰਜ ਕਿਲੋ ਹੈਰੋਇਨ ਦੀ ਕਥਿਤ ਬਰਾਮਦਗੀ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ। ਕਿਹਾ ਗਿਆ ਸੀ ਕਿ ਤਿਹਾੜ ਜੇਲ ਵਿੱਚ ਬੰਦ ਰਾਜਾ ਕੰਦੋਲਾ ਨੂੰ ਉਸ ਸਮੇਂ ਕਪੂਰਥਲਾ ਜੇਲ ਵਿੱਚ ਲਿਆਂਦਾ ਗਿਆ ਸੀ , ਅਤੇ ਉਸ ਸਮੇਂ ਉਹ ਪਾਕਿਸਤਾਨ ਦੇ ਤਸਕਰਾਂ ਦੇ ਸੰਪਰਕ ਵਿੱਚ ਸੀ, ਅਤੇ ਇਸ ਕੇਸ ਵਿੱਚ ਇੱਕ ਪੈਨ ਡਰਾਈਵ ਨੂੰ ਸਬੂਤ ਵਜੋਂ ਰੱਖਿਆ ਗਿਆ ਸੀ ਕਿਹਾ ਗਿਆ ਸੀ ਕਿ ਇਸ ਵਿੱਚ ਗੱਲਬਾਤ ਦੀ ਰਿਕਾਰਡਿੰਗ ਹੈ। ਜਿਸ ਨੂੰ ਬਾਅਦ ਵਿੱਚ ਨਾ ਤਾਂ ਨਮੂਨਿਆਂ ਦੀ ਜਾਂਚ ਲਈ ਹੀ ਭੇਜਿਆ ਗਿਆ ਅਤੇ ਨਾ ਹੀ ਇਹ ਸਾਬਤ ਹੋਇਆ ਕੀ ਇਹ ਆਵਾਜ਼ ਦੋਵਾਂ ਦੀ ਹੈ।

ਇਸ ਮਾਮਲੇ ਵਿੱਚ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਅਤੇ ਉਸਦੇ ਸਾਥੀ ਗੁਰਨਾਮ ਸਿੰਘ ਤੋਂ ਇਲਾਵਾ ਦੋ ਹੋਰ ਲੋਕ ਵੀ ਸ਼ਾਮਿਲ ਸਨ ਜਿਨਾਂ ਨੂੰ ਮਾਨਯੋਗ ਕੋਰਟ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਪਰ ਸਬੂਤਾਂ ਦੀ ਘਾਟ ਦੇ ਚਲਦਿਆਂ ਇਸ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਗਿਆ ਹੈ। ਜਿਸ ਵਿੱਚ ਸੈਸ਼ਨ ਜੱਜ ਸ਼ਿਵ ਮੋਹਨ ਸਿੰਘ ਵੱਲੋਂ ਸਬੂਤਾਂ ਦੀ ਘਾਟ ਕਾਰਨ ਦੋਵਾਂ ਨੂੰ ਬਰੀ ਕੀਤਾ ਗਿਆ ਹੈ ਉੱਥੇ ਹੀ ਪੰਜਾਬ ਪੁਲਿਸ ਨੂੰ ਢੁਕਵੀਂ ਜਾਂਚ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਬਿਲਕੁਲ ਫੇਲ ਸਾਬਤ ਹੋਈ ਹੈ।

  • First Published :

Source link

Related Articles

Leave a Reply

Your email address will not be published. Required fields are marked *

Back to top button