CRPF jawan died on duty cremated with official honors in native village in Nangal hdb – News18 ਪੰਜਾਬੀ

ਸੀਆਰਪੀਐਫ ਜਵਾਨ ਤਿਲਕ ਰਾਜ ਜਿਸ ਦਾ ਬੀਤੇ ਦਿਨੀ ਸ਼੍ਰੀਨਗਰ ਵਿਖੇ ਦੌਰਾਨ ਸ਼ਹੀਦ ਹੋ ਗਿਆ ਸੀ। ਉਸਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਬਣੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਜ਼ਿਕਰ ਯੋਗ ਹੈ ਕਿ ਉਕਤ ਤਿਲਕ ਰਾਜ ਹਿਮਾਚਲ ਪੰਜਾਬ ਦੇ ਸਰਹੱਦੀ ਪਿੰਡ ਬੈਹਲ ਦਾ ਵਸਨੀਕ ਸੀ ਜੋ ਸੀਆਰਪੀਐਫ ਦੀ 132 ਬਟਾਲੀਅਨ ਚੋਂ ਸ਼੍ਰੀਨਗਰ ਵਿਖੇ ਤੈਨਾਤ ਸੀ।
ਇਹ ਵੀ ਪੜ੍ਹੋ:
ਕੈਨੇਡਾ ’ਚ ਅਰਬਾਂ ਰੁਪਏ ਦੇ ਨਸ਼ੇ ਤੇ ਹਥਿਆਰਾਂ ਨਾਲ ਪੰਜਾਬੀ ਗ੍ਰਿਫ਼ਤਾਰ… ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰੀ ਮਾਮਲਾ
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਉਸਦੇ ਭਰਾ ਵਿਜੇ ਕੁਮਾਰ ਜੋ ਕਿ ਸੀਆਰਪੀਐਫ ਦੇ ਵਿੱਚ ਹੀ ਨੌਕਰੀ ਕਰਦਾ ਹੈ ਨੇ ਦੱਸਿਆ ਕਿ ਉਸਦਾ ਭਰਾ ਬੀਤੀ 23 ਅਕਤੂਬਰ ਨੂੰ ਛੁੱਟੀ ਕੱਟ ਕੇ ਗਿਆ ਸੀ ਅਤੇ ਡਿਊਟੀ ਦੌਰਾਨ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਉਸ ਦੀ ਬੀਤੇ ਕੱਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸੀਆਰਪੀਐਫ ਜਵਾਨ ਉਸਦੀ ਮ੍ਰਿਤਕ ਦੇਹ ਨੂੰ ਅੱਜ ਜੱਦੀ ਪਿੰਡ ਬੈਹਲ ਵਿਖੇ ਲੈ ਕੇ ਆਏ ਹਨ। ਜਿਸ ਤੋਂ ਬਾਅਦ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ।
ਇਸ ਮੌਕੇ ਸੀਆਰਪੀਐਫ ਦੇ ਅਸਿਸਟੈਂਟ ਕਮਾਂਡਰ ਨਿਤਿਨ ਤਵਰ ਨੇ ਦੱਸਿਆ ਕਿ ਉਕਤ ਤਿਲਕ ਰਾਜ ਦੀ ਸਿਹਤ ਅਚਾਨਕ ਡਿਊਟੀ ਦੌਰਾਨ ਖਰਾਬ ਹੋ ਗਈ। ਜਿਸ ਨੂੰ ਇਲਾਜ ਲਈ ਸ੍ਰੀਨਗਰ ਦੇ ਨਜ਼ਦੀਕੀ ਹਸਪਤਾਲ ਚੋਂ ਦਾਖਲ ਕਰਾਇਆ ਗਿਆ ਸੀ। ਉਹਨਾਂ ਦੱਸਿਆ ਕਿ ਫਿਰ ਉਸ ਤੋਂ ਬਾਅਦ ਉਸ ਦੀ ਤਵੀਤ ਚੋਂ ਕੁਝ ਸੁਧਾਰ ਹੋਇਆ। ਪਰ ਫਿਰ ਮੁੜ ਤੋਂ ਬੀਤੇ ਕੱਲ ਉਸਦੀ ਤਬੀਅਤ ਜਿਆਦਾ ਖਰਾਬ ਹੋ ਗਈ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਸ ਮੌਕੇ ਉਹਨਾਂ ਕਿਹਾ ਕਿ ਉਕਤ ਨੌਜਵਾਨ ਦੇ ਜਾਣ ਦੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉੱਥੇ ਹੀ ਸੀਆਰਪੀਐਫ ਨੂੰ ਵੀ ਵੱਡਾ ਘਾਟਾ ਪਿਆ ਹੈ ਉਹਨਾਂ ਕਿਹਾ ਕਿ ਜਿੱਥੇ ਵੀ ਪਰਿਵਾਰ ਨੂੰ ਲੋੜ ਹੋਵੇਗੀ ਉਹ ਪਰਿਵਾਰ ਦੇ ਨਾਲ ਖੜੇ ਨਜ਼ਰ ਆਉਣਗੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।