different Diwali of police this time happy moments spent with elderly instead of criminals hdb – News18 ਪੰਜਾਬੀ

ਦੀਵਾਲੀ ਦਾ ਤਿਹਾਰ ਸਭ ਲਈ ਖੁਸ਼ੀਆਂ ਖੇੜਿਆਂ ਤੇ ਤੋਹਫਿਆਂ ਦਾ ਤਿਉਹਾਰ ਹੈ ਇਸ ਦਿਨ ਸਾਰੇ ਆਪਣਿਆਂ ਦੇ ਨਾਲ ਮਿਲ ਜੁਲ ਕੇ ਦਿਵਾਲੀ ਦਾ ਤਿਉਹਾਰ ਮਨਾਉਂਦੇ ਨੇ ਤੇ ਪੂਜਾ ਕਰਦੇ ਨੇ। ਪਰ ਕੁਝ ਲੋਕ ਅਜਿਹੀ ਨੇ ਜੋ ਆਪਣਿਆਂ ਨੂੰ ਮਿਲਣ ਲਈ ਤਰਸਦੇ ਨੇ ਅਤੇ ਇਕੱਲਿਆਂ ਚਾਰ ਦੀਵਾਰੀ ਵਿੱਚ ਰਹਿ ਕੇ ਦਿਵਾਲੀ ਦਾ ਹੋਰ ਤਿਹਾਰ ਮਨਾਉਣ ਲਈ ਮਜਬੂਰ ਹੁੰਦੇ ਨੇ ਅਜਿਹੀ ਕਿਸਮਤ ਦੇ ਮਾਰੇ ਹਨ ਇਹ ਬਜ਼ੁਰਗ ਜਿਹੜੇ ਬਜ਼ੁਰਗਾਂ ਦਾ ਆਸੀਆਨਾ ਇਹ ਮਲੇਰਕੋਟਲਾ ਦੇ ਵਿੱਚ ਬਿਰਧ ਆਸ਼ਰਮ ਹੈ।
ਇਹ ਵੀ ਪੜ੍ਹੋ:
ਛੋਟੇ ਬੱਚਿਆਂ ਵਲੋਂ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ… ਵੇਖੋ, ਰੈਲੀ ਕੱਢ ਕਿਵੇਂ ਲੋਕਾਂ ਨੂੰ ਕਰ ਰਹੇ ਜਾਗਰੂਕ
ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਨਾਂ ਨੇ ਆਪਣਿਆਂ ਦੇ ਨਾਲ ਤਿਉਹਾਰ ਮਨਾਏ ਨੂੰ ਬਹੁਤ ਸਾਲ ਹੋ ਚੁੱਕੇ ਨੇ ਪਰ ਦੱਸ ਦੀਏ ਕਿ ਇਹਨਾਂ ਦਾ ਦੁੱਖ ਵੰਡਾਉਣ ਤੇ ਇਹਨਾਂ ਨਾਲ ਮਿਲ ਕੇ ਤਿਉਹਾਰ ਦੀਆਂ ਖੁਸ਼ੀਆਂ ਮਨਾਉਣ ਲਈ ਮਲੇਰਕੋਟਲਾ ਦੀ ਐਸਐਸਪੀ ਮੈਡਮ ਸਵਰਨਜੀਤ ਕੌਰ ਅਤੇ ਡੀਐਸਪੀ ਰਣਜੀਤ ਸਿੰਘ ਪੁਲਿਸ ਪਾਰਟੀ ਤੇ ਸਾਂਝ ਕੇਂਦਰ ਪੁਲਿਸ ਮਲੇਰਕੋਟਲਾ ਦੇ ਨਾਲ ਮਿਲ ਕੇ ਇਹਨਾਂ ਦੇ ਨਾਲ ਖੁਸ਼ੀਆਂ ਵੰਡੀਆਂ ਉੱਥੇ ਨਾਲ ਹੀ ਗਰਮ ਕੰਬਲ ਅਤੇ ਮਠਿਆਈਆਂ ਵੰਡ ਕੇ ਤੇ ਕੁਝ ਸਮਾਂ ਇਹਨਾਂ ਨਾਲ ਬਿਤਾਇਆ ਗਿਆ ਅਤੇ ਇਹਨਾਂ ਦੇ ਦੁੱਖ ਵੰਡਾਏ।
ਇਸ ਮੌਕੇ ਐਸਐਸਪੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਇਹਨਾਂ ਬਿਰਧ ਆਸ਼ਰਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਕੋਲ ਕੁਝ ਸਮਾਂ ਬਿਤਾਇਆ ਜਾਵੇ ਤੇ ਹਾਲ ਜਾਣਿਆ ਜਾਵੇ ਤੇ ਖੁਸ਼ੀਆਂ ਤੇ ਤੋਹਫੇ ਵੰਡੇ ਜਾਣ ਤਾਂ ਜੋ ਇਹਨਾਂ ਨੂੰ ਆਪਣਿਆਂ ਦੀ ਕਮੀ ਮਹਿਸੂਸ ਨਾ ਹੋਵੇ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :