ਦੋ ਨੌਜਵਾਨਾਂ ਨੇ ਪੁਲਿਸ ਚੌਕੀ ‘ਚ ਦਾਖਲ ਹੋ ਕੇ ਕੁੱਟਿਆ ਹੈੱਡ ਕਾਂਸਟੇਬਲ

ਰਾਜਸਥਾਨ ਵਿਚ ਇੱਕ ਵਾਰ ਫਿਰ ਪੁਲਿਸ ਦੀ ਕੁੱਟਮਾਰ ਹੋਈ ਹੈ। ਇਹ ਕੁੱਟਮਾਰ ਵੀ ਅਜਿਹੀ ਥਾਂ ‘ਤੇ ਹੋਈ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ। ਮੁਲਾਜ਼ਮ ਦੀ ਇਹ ਕੁੱਟਮਾਰ ਪੁਲਿਸ ਚੌਕੀ ਵਿੱਚ ਹੋਈ। ਇੱਥੇ ਦੋ ਨੌਜਵਾਨ ਪੁਲਿਸ ਚੌਕੀ ਵਿਚ ਦਾਖ਼ਲ ਹੋਏ ਅਤੇ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ। ਪਰ ਪੁਲਿਸ ਦੀ ਕੁੱਟਮਾਰ ਦਾ ਇਹ ਮਾਮਲਾ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪੁਲਿਸ ਦੀ ਕਾਰਜਪ੍ਰਣਾਲੀ ਉਤੇ ਸਵਾਲ ਉੱਠ ਰਹੇ ਹਨ। ਕੁੱਟਮਾਰ ਦਾ ਸ਼ਿਕਾਰ ਹੋਇਆ ਪੁਲਿਸ ਮੁਲਾਜ਼ਮ ਪਹਿਲਾਂ ਵੀ ਵਿਵਾਦਾਂ ਵਿੱਚ ਘਿਰ ਚੁੱਕਾ ਹੈ। ਜਾਣਕਾਰੀ ਅਨੁਸਾਰ ਪਿੰਡਵਾੜਾ ਵਿੱਚ ਪੁਲਿਸ ਦੀ ਕੁੱਟਮਾਰ ਦੀ ਇਹ ਘਟਨਾ ਦੋ ਦਿਨ ਪਹਿਲਾਂ ਛੋਟੀ ਦੀਵਾਲੀ ਮੌਕੇ ਦੱਸੀ ਜਾਂਦੀ ਹੈ। ਪਿੰਡਵਾੜਾ ਦੀ ਰੋਹੀੜਾ ਚੌਕੀ ਉਤੇ ਤਾਇਨਾਤ ਹੈੱਡ ਕਾਂਸਟੇਬਲ ਸਮੈ ਸਿੰਘ ਗੁਰਜਰ ਦੀ ਚੌਕੀ ‘ਚ ਦਾਖਲ ਹੋਏ ਦੋ ਨੌਜਵਾਨਾਂ ਨੇ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਕ ਦਿਨ ਪਹਿਲਾਂ ਹੈੱਡ ਕਾਂਸਟੇਬਲ ਸਮੇ ਸਿੰਘ ਨੇ ਦੋਵਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਸੀ।
ਚੌਕੀ ਵਿਚ ਲੜਾਈ ਝਗੜੇ ਦੀ ਘਟਨਾ ਕਾਰਨ ਪੁਲੀਸ ਮਹਿਕਮੇ ਵਿੱਚ ਹੜਕੰਪ
ਇਸ ਕਾਰਨ ਦੋਵੇਂ ਨੌਜਵਾਨ ਗੁੱਸੇ ‘ਚ ਆ ਗਏ। ਇਸ ਲਈ ਉਹ ਬਦਲਾ ਲੈਣ ਦੀ ਨੀਅਤ ਨਾਲ ਰੋਹੀੜਾ ਚੌਕੀ ਵਿੱਚ ਦਾਖਲ ਹੋਏ ਅਤੇ ਹੈੱਡ ਕਾਂਸਟੇਬਲ ਸਮੈ ਸਿੰਘ ਗੁਰਜਰ ਦੀ ਕੁੱਟਮਾਰ ਕੀਤੀ। ਚੌਕੀ ‘ਤੇ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਦੀ ਘਟਨਾ ਨੇ ਪੁਲਿਸ ਮਹਿਕਮੇ ‘ਚ ਹੜਕੰਪ ਮਚਾ ਦਿੱਤਾ ਹੈ। ਥਾਣਾ ਇੰਚਾਰਜ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਹਮਲੇ ਦਾ ਸ਼ਿਕਾਰ ਹੋਏ ਹੈੱਡ ਕਾਂਸਟੇਬਲ ਤੋਂ ਘਟਨਾ ਦੀ ਜਾਣਕਾਰੀ ਲਈ। ਇਸ ਤੋਂ ਬਾਅਦ ਪੁਲਿਸ ਟੀਮ ਭੇਜੀ ਗਈ ਅਤੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲਾ ਸਾਹਮਣੇ ਆਇਆ ਹੈ ਕਿ ਹੈੱਡ ਕਾਂਸਟੇਬਲ ਸਮੈ ਸਿੰਘ ਗੁਰਜਰ ਆਪਣੀ ਵਰਦੀ ਦਾ ਰੋਹਬ ਝਾੜ ਰਿਹਾ ਸੀ। ਸਮੈ ਸਿੰਘ ਵੱਲੋਂ ਵਰਦੀ ਵਿੱਚ ਧੱਕੇਸ਼ਾਹੀ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਕਾਰਨ ਉਹ ਕਈ ਵਾਰ ਵਿਵਾਦਾਂ ‘ਚ ਵੀ ਰਹਿ ਚੁੱਕਾ ਹੈ। ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਵਿੱਚ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
- First Published :