ਰਾਜਸਥਾਨ ਘੁੰਮਣ ਆਏ ਪੂਰੇ ਪਰਿਵਾਰ ਦੀ ਸੜਕ ਹਾਦਸੇ ਵਿਚ ਮੌਤ

ਜੈਪੁਰ ਦੇ ਨਾਲ ਲੱਗਦੇ ਮੋਜਮਾਬਾਦ ਇਲਾਕੇ ‘ਚ ਟੈਂਕਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਹਾਦਸੇ ਵਿਚ ਮਾਰੇ ਗਏ ਤਿੰਨ ਵਿਅਕਤੀ ਇੱਕੋ ਪਰਿਵਾਰ ਦੇ ਸਨ। ਚੌਥਾ ਮ੍ਰਿਤਕ ਟੈਕਸੀ ਡਰਾਈਵਰ ਸੀ। ਇਹ ਪਰਿਵਾਰ ਝਾਰਖੰਡ ਦਾ ਰਹਿਣ ਵਾਲਾ ਸੀ। ਇਹ ਲੋਕ ਰਾਜਸਥਾਨ ਘੁੰਮਣ ਆਏ ਸਨ। ਹਾਦਸੇ (Car accident) ‘ਚ ਦੋ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਦੋ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੁਲਿਸ ਮੁਤਾਬਕ ਝਾਰਖੰਡ ਦਾ ਰਹਿਣ ਵਾਲਾ ਸਤੇਂਦਰ ਸ਼ਰਮਾ ਰਾਜਸਥਾਨ ‘ਚ ਆਪਣੇ ਪਰਿਵਾਰ ਨਾਲ ਘੁੰਮਣ ਆਇਆ ਸੀ। ਪਰਿਵਾਰ ਨਾਲ ਅਜਮੇਰ ਦੇ ਪੁਸ਼ਕਰ ਘੁੰਮਣ ਤੋਂ ਬਾਅਦ ਵੀਰਵਾਰ ਸਵੇਰੇ ਭਾੜੇ ਦੀ ਕਾਰ ‘ਚ ਜੈਪੁਰ ਵੱਲ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ 11 ਵਜੇ ਦੇ ਕਰੀਬ ਜੈਪੁਰ-ਅਜਮੇਰ ਹਾਈਵੇਅ ‘ਤੇ ਸਥਿਤ ਗਿਦਾਨੀ ਨੇੜੇ ਪਹੁੰਚਿਆ ਤਾਂ ਕਾਰ ਇਕ ਟੈਂਕਰ ਨਾਲ ਟਕਰਾ ਗਈ। ਇਹ ਟੈਂਕਰ ਜੈਪੁਰ ਤੋਂ ਅਜਮੇਰ ਵੱਲ ਜਾ ਰਿਹਾ ਸੀ। ਟੈਂਕਰ ਨੇ ਡਿਵਾਈਡਰ ਨੂੰ ਪਾਰ ਕਰਕੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ
ਹਾਦਸੇ ਵਿੱਚ ਸਤੇਂਦਰ ਸ਼ਰਮਾ ਅਤੇ ਟੈਕਸੀ ਚਾਲਕ ਜੀਤ ਬਹਾਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਸਤਿੰਦਰ ਦੇ ਪਰਿਵਾਰ ਦੀ ਗੀਤਾ, ਅੰਕਿਤਾ ਅਤੇ ਗੌਰਵ ਨੁਕਸਾਨੀ ਕਾਰ ‘ਚ ਫਸ ਗਏ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ। ਪਰ ਜਦੋਂ ਹਾਲਤ ਨਾਜ਼ੁਕ ਹੋਣ ਉਤੇ ਜੈਪੁਰ ਦੇ ਐਸਐਮਐਸ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਦੋ ਜ਼ਖ਼ਮੀਆਂ ਦੀ ਐਸਐਮਐਸ ਹਸਪਤਾਲ ਵਿੱਚ ਮੌਤ ਹੋ ਗਈ
ਉੱਥੇ ਗੰਭੀਰ ਰੂਪ ‘ਚ ਜ਼ਖਮੀ ਅੰਕਿਤਾ ਅਤੇ ਗੌਰਵ ਦੀ ਐੱਸਐੱਮਐੱਸ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਗੀਤਾ ਦਾ ਅਜੇ ਇਲਾਜ ਚੱਲ ਰਿਹਾ ਹੈ। ਸਤੇਂਦਰ ਦੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ।
- First Published :