IND vs AUS:ਟੀਮ ਇੰਡੀਆ ਦਾ ਆਖਰੀ ਉਮੀਦ ਟੁੱਟੀ! ਆਸਟ੍ਰੇਲੀਆ ਨਹੀਂ ਜਾਣਗੇ ਮੁਹੰਮਦ ਸ਼ਮੀ, BCCI ਨੇ ਲਾਈ ਮੋਹਰ

Mohammed Shami Australia News: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੱਡਾ ਝਟਕਾ ਲੱਗਾ ਹੈ। ਫਿਟਨੈੱਸ ਮੁੜ ਹਾਸਲ ਕਰਨ ਲਈ ਸ਼ਮੀ ਨੇ ਘਰੇਲੂ ਕ੍ਰਿਕਟ ਵੱਲ ਰੁਖ ਕੀਤਾ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਹੁਣ ਉਹ ਆਸਟ੍ਰੇਲੀਆ ਦੌਰੇ ‘ਤੇ ਵੀ ਨਹੀਂ ਜਾਣਗੇ। ਬੀਸੀਸੀਆਈ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਸ਼ਮੀ ਆਸਟਰੇਲੀਆ ਦੌਰੇ ‘ਤੇ ਬਾਕੀ ਦੋ ਟੈਸਟ ਮੈਚਾਂ ਲਈ ਨਹੀਂ ਜਾਣਗੇ। ਭਾਰਤੀ ਬੋਰਡ ਦਾ ਕਹਿਣਾ ਹੈ ਕਿ ਸ਼ਮੀ ਦੀ ਫਿਟਨੈਸ ਬਾਰਡਰ ਗਾਵਸਕਰ ਟਰਾਫੀ ਦੇ ਬਾਕੀ ਦੋ ਟੈਸਟ ਮੈਚਾਂ ਲਈ ਆਸਟ੍ਰੇਲੀਆ ਭੇਜਣ ਦੇ ਲਾਇਕ ਨਹੀਂ ਹੈ।
ਮੁਹੰਮਦ ਸ਼ਮੀ (Mohammed Shami) ਅੱਡੀ ਦੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਚੁੱਕੇ ਹਨ। ਬੀਸੀਸੀਆਈ ਨੇ ਅੱਜ ਸ਼ਮੀ ਦੀ ਫਿਟਨੈੱਸ ਬਾਰੇ ਅਪਡੇਟ ਦਿੱਤੀ। ਸ਼ਮੀ ਨੇ ਆਖਰੀ ਵਾਰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ‘ਚ ਖੇਡਿਆ ਸੀ, ‘ਮੈਡੀਕਲ ਟੀਮ ਸ਼ਮੀ ਦੇ ਰਿਕਵਰੀ ਅਤੇ ਰੀਹੈਬਲੀਟੇਸ਼ਨ ‘ਤੇ ਕੰਮ ਕਰ ਰਹੀ ਹੈ। ਅੱਡੀ ਦੀ ਸੱਟ ਤੋਂ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਸ਼ਮੀ ਨੇ ਨਵੰਬਰ ‘ਚ ਮੱਧ ਪ੍ਰਦੇਸ਼ ਦੇ ਖਿਲਾਫ ਰਣਜੀ ਟਰਾਫੀ ਮੈਚ ‘ਚ ਬੰਗਾਲ ਲਈ 43 ਓਵਰ ਸੁੱਟੇ ਸਨ। ਉਨ੍ਹਾਂ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ 9 ਮੈਚ ਖੇਡੇ। ਗੇਂਦਬਾਜ਼ੀ ਕਾਰਨ ਜੋੜਾਂ ‘ਤੇ ਜ਼ਿਆਦਾ ਭਾਰ ਪੈਣ ਕਾਰਨ ਉਨ੍ਹਾਂ ਦੇ ਖੱਬੇ ਗੋਡੇ ‘ਚ ਹਲਕੀ ਸੋਜ ਹੈ।
ਬੀਸੀਸੀਆਈ ਨੇ ਕਿਹਾ ਹੈ ਕਿ ਸ਼ਮੀ ਨੂੰ ਆਪਣੀ ਪੁਰਾਣੀ ਲੈਅ ‘ਤੇ ਗੇਂਦਬਾਜ਼ੀ ਕਰਨ ਲਈ ਅਜੇ ਹੋਰ ਸਮਾਂ ਚਾਹੀਦਾ ਹੈ। ਉਨ੍ਹਾਂ ਦਾ ਗੋਡਾ ਅਜੇ ਜ਼ਿਆਦਾ ਗੇਂਦਬਾਜ਼ੀ ਲਈ ਫਿੱਟ ਨਹੀਂ ਹੈ। ਇਸ ਕਾਰਨ ਉਨ੍ਹਾਂ ਨੂੰ ਬਾਰਡਰ ਗਾਵਸਕਰ ਟਰਾਫੀ ਦੇ ਬਾਕੀ ਦੋ ਟੈਸਟ ਮੈਚਾਂ ਲਈ ਫਿੱਟ ਨਹੀਂ ਮੰਨਿਆ ਗਿਆ।
ਆਖਰੀ ਅੰਤਰਰਾਸ਼ਟਰੀ ਮੈਚ 19 ਨਵੰਬਰ 2023 ਨੂੰ ਖੇਡਿਆ ਸੀ
ਮੁਹੰਮਦ ਸ਼ਮੀ ਨੇ ਭਾਰਤੀ ਟੀਮ ਲਈ ਆਖਰੀ ਮੈਚ ਪਿਛਲੇ ਸਾਲ 19 ਨਵੰਬਰ ਨੂੰ ਖੇਡਿਆ ਸੀ। ਇਸ ਤੋਂ ਬਾਅਦ ਉਹ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਸੀ। ਉਨ੍ਹਾਂ ਨੇ ਗੋਡੇ ਦੀ ਸਰਜਰੀ ਕਰਵਾਈ। ਫਿੱਟ ਹੋਣ ਤੋਂ ਬਾਅਦ ਮੁਹੰਮਦ ਸ਼ਮੀ ਨੇ ਨਵੰਬਰ 2024 ਤੋਂ ਮੈਦਾਨ ‘ਚ ਆਏ। ਸ਼ਮੀ ਨੇ ਇਸ ਦੌਰਾਨ 10 ਘਰੇਲੂ ਮੈਚ ਖੇਡੇ ਹਨ। ਲਗਾਤਾਰ ਖੇਡਣ ਦੇ ਬਾਵਜੂਦ ਉਹ ਟੀਮ ਇੰਡੀਆ ‘ਚ ਕਿਉਂ ਨਹੀਂ ਹੈ? ਦੂਜੇ ਅਤੇ ਤੀਜੇ ਟੈਸਟ ਮੈਚ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਇਹ ਸਵਾਲ ਪੁੱਛਿਆ ਗਿਆ ਸੀ। ਰੋਹਿਤ ਦਾ ਜਵਾਬ ਸੀ ਕਿ ਭਾਵੇਂ ਸ਼ਮੀ ਟੀ-20 ਮੈਚ ਖੇਡ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਦੇ ਗੋਡੇ ‘ਚ ਸੋਜ ਆ ਗਈ ਸੀ। ਟੀਮ ਪ੍ਰਬੰਧਨ ਸ਼ਮੀ ਦੀ ਫਿਟਨੈੱਸ ‘ਤੇ ਨਜ਼ਰ ਰੱਖ ਰਿਹਾ ਹੈ।
- First Published :