Video: ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਫਿਰ ਹੋਈ Pregnant, ਪੰਜਵੀ ਵਾਰ ਪਿਤਾ ਬਣਨਗੇ ਯੂਟਿਊਬਰ

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਮਲਿਕ ਇੱਕ ਵਾਰ ਫਿਰ ਤੋਂ ਪ੍ਰੈਗਨੈਂਟ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਦੁਬਾਰਾ ਪ੍ਰੈਗਨੈਂਟ ਹੈ। ਪਾਇਲ ਨੇ ਇਹ ਜਾਣਕਾਰੀ ਆਪਣੇ ਵੀਲੌਗ ‘ਚ ਸਾਰੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਜਿਸ ‘ਚ ਉਹ ਆਪਣੇ ਬੇਬੀ ਸ਼ਾਵਰ ਬਾਰੇ ਦੱਸਦੀ ਨਜ਼ਰ ਆ ਰਹੀ ਹੈ।

ਪਾਇਲ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਬਾਅਦ ਇਹ ਖੁਸ਼ਖਬਰੀ ਸਾਂਝੀ ਕਰਨ ਜਾ ਰਹੀ ਸੀ, ਪਰ ਉਸਨੇ ਜਲਦੀ ਹੀ ਆਪਣੇ ਪ੍ਰਸ਼ੰਸਕਾਂ ਨੂੰ ਇਹ ਦੱਸਣ ਦਾ ਫੈਸਲਾ ਕੀਤਾ। ਪਾਇਲ ਦੇ ਨਾਲ-ਨਾਲ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਵੀ ਇਸ ਖੁਸ਼ਖਬਰੀ ਦੀ ਪੁਸ਼ਟੀ ਕੀਤੀ ਹੈ। ਕ੍ਰਿਤਿਕਾ ਨੇ ਪਾਇਲ ਦੀ ਬੇਟੀ ਤੂਬਾ ਨੂੰ ਚੁੱਕਿਆ ਅਤੇ ਮਜ਼ਾਕ ਵਿੱਚ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ, ਕਾਕਾ ਜਾਂ ਕਾਕੀ? ਟੂਬੇ ਨੇ ਧੀਮੀ ਆਵਾਜ਼ ਵਿੱਚ ਕਾਕੇ ਦਾ ਨਾਂ ਲਿਆ, ਜਿਸ ’ਤੇ ਪਾਇਲ ਨੇ ਮੁਸਕਰਾ ਕੇ ਕਿਹਾ ਕਿ ਘਰ ਵਿੱਚ ਪਹਿਲਾਂ ਹੀ ਕਈ ਕਾਕੇ ਹਨ।
ਪੰਜਵੀਂ ਵਾਰ ਪਿਤਾ ਬਣਨਗੇ ਅਰਮਾਨ
ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਦੇ ਦੁਬਾਰਾ ਮਾਂ ਬਣਨ ਦੇ ਐਲਾਨ ਤੋਂ ਬਾਅਦ ਅਰਮਾਨ ਮਲਿਕ ਪੰਜਵੀਂ ਵਾਰ ਪਿਤਾ ਬਣਨਗੇ। ਮਲਿਕ ਪਰਿਵਾਰ ਜੋ ਬਿੱਗ ਬੌਸ OTT 3 ਦਾ ਹਿੱਸਾ ਸੀ, ਅਕਸਰ ਲਾਈਮਲਾਈਟ ਵਿੱਚ ਰਹਿੰਦਾ ਹੈ।
- First Published :