News18 team in grain markets on occasion of Diwali see real conditions of farmers at ground zero hdb – News18 ਪੰਜਾਬੀ

ਜਿੱਥੇ ਪੂਰੇ ਦੇਸ਼ ਦੇ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਦੇ ਦਿਨ ਲੋਕ ਆਪਣੇ ਪਰਿਵਾਰਾਂ ਦੇ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ। ਲੇਕਿਨ ਪੰਜਾਬ ਦੀਆਂ ਮੰਡੀਆਂ ਚ ਝੋਨੇ ਦੀ ਮੱਠੀ ਖਰੀਦ ਨੂੰ ਲੈ ਕੇ ਕਿਸਾਨ ਮੰਡੀਆਂ ਚ ਹੀ ਆਪਣਾ ਦੀਵਾਲੀ ਦਾ ਕਾਲਾ ਤਿਉਹਾਰ ਮਨਾ ਰਹੇ ਹਨ।ਦੀਵਾਲੀ ਦਾ ਤਿਉਹਾਰ ਮੰਡੀਆਂ ਚ ਫਸਲ ਦੀ ਰਾਖੀ ਤੇ ਕਿਸਾਨ ਮੰਡੀਆਂ ਝੋਨੇ ਦੀ ਮੱਠੀ ਖਰੀਦ ਹੋ ਰਹੀ ਹੈ। ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਧਰਨੇ ਤੇ ਬੈਠੀਆਂ ਨੇ ਸਰਕਾਰ ਕਹਿ ਰਹੀ ਆ ਸਭ ਕੁਝ ਠੀਕ ਚੱਲ ਰਿਹਾ ਪਰ ਇੱਕ ਤਸਵੀਰ ਰਾਤ ਦੇ ਸਮੇਂ ਸੰਗਰੂਰ ਦੀ ਅਨਾਜ ਮੰਡੀ ਤੇ ਮਾਰੀ ਜਾਵੇ।
ਇਹ ਵੀ ਪੜ੍ਹੋ:
ਪਾਵਰ ਲਿਫਟਿੰਗ ’ਚ ਪੰਜਾਬ ਦੀ ਧਾਕ… ਥਾਈਲੈਂਡ ’ਚ ਦਿਖੇਗਾ ਗੱਭਰੂਆਂ ਦੀ ਜਵਾਨੀ ਦਾ ਜਲਵਾ
ਕੋਈ ਕਿਸਾਨ ਚਾਰ ਦਿਨ ਤੋਂ ਬੈਠਾ ਕੋਈ ਇੱਕ ਹਫਤੇ ਤੋਂ ਕੋਈ ਮੱਛਰਦਾਨੀ ਦੇ ਸਹਾਰੇ ਰਾਤ ਦੇ ਸਮੇਂ ਆਪਣੀ ਫਸਲ ਦੀ ਰਾਖੀ ਕਰ ਰਿਹਾ। ਕੋਈ ਖੁੱਲੇ ਅਸਮਾਨ ਥੱਲੇ ਸਿਰਫ ਉੱਪਰ ਕੰਬਲ ਲੈ ਕੇ ਬੈਠਾ ਕਾਰਨ ਹੈ ਅਗਰ ਉਹ ਘਰ ਗਿਆ ਤਾਂ ਪਿੱਛੋਂ ਫਸਲ ਤੇ ਚੋਰੀ ਨਾ ਹੋ ਜਾਵੇ। ਝੋਨੇ ਦੀਆਂ ਢੇਰੀਆਂ ਦੇ ਉੱਪਰ ਕਾਲੇ ਰੰਗ ਦੀਆਂ ਤਰਪਾਲਾਂ ਪਾਈਆਂ ਹੋਈਆਂ ਹਨ।
ਇਹ ਕੋਈ ਮੌਸਮ ਖਰਾਬ ਕਾਰਨ ਨਹੀਂ ਬਲਕਿ ਇਸ ਲਈ ਨੇ ਕਿ ਤੜਕੇ ਜਦੋਂ ਖਰੀਦ ਏਜੰਸੀ ਦਾ ਇੰਸਪੈਕਟਰ ਖਰੀਦ ਕਰਨ ਲਈ ਆਵੇਗਾ ਤਾਂ ਝੋਨੇ ਦੇ ਵਿੱਚ ਨਮੀ ਦੀ ਮਾਤਰਾ ਤਰੇਲ ਪੈਣ ਦੇ ਚਲਦੇ ਵੱਧ ਨਾ ਜਾਵੇ। ਕਿਸਾਨਾਂ ਤੇ ਦੋਹਰੀ ਮਾਰ ਪੈ ਰਹੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :