Jio ਦਾ ਸ਼ਾਨਦਾਰ ਰੀਚਾਰਜ ਪਲਾਨ, ਇੱਕ ਰੀਚਾਰਜ ਨਾਲ ਮਿਲਣਗੇ 12 OTT ਮੁਫ਼ਤ…

ਅੱਜ ਦੇ ਸਮੇਂ ਵਿਚ ਓਟੀਟੀ (OTT) ਪਲੇਟਫਾਰਮ ਮਨੋਰੰਜਨ ਦਾ ਪ੍ਰਮੁੱਖ ਸਾਧਨ ਬਣ ਗਏ ਹਨ। OTT ਦੇ ਕਾਰਨ ਹੀ ਵੈੱਬਸੀਰੀਜ਼ ਦਾ ਜਨਮ ਹੋਇਆ ਹੈ। ਅਸੀਂ OTT ਪਲੇਟਫਾਰਮਾਂ ਉੱਤੇ ਜਾ ਕੇ ਫ਼ਿਲਮਾਂ, ਵੈੱਬਸੀਰੀਜ਼ ਅਤੇ ਸੀਰੀਅਲ ਆਦਿ ਦੇਖ ਸਕਦੇ ਹਾਂ।
ਕਿਸੇ ਵੀ OTT ਪਲੇਟਫਾਰਮ ਉੱਤੇ ਪਈ ਮਨੋਰੰਜਨ ਦੀ ਸਮੱਗਰੀ ਨੂੰ ਦੇਖਣ ਲਈ ਪਹਿਲਾਂ ਉਸਦੀ ਐਪ ਨੂੰ ਡਾਉਨਲੋਡ ਕਰਨਾ ਪੈਂਦਾ ਹੈ ਅਤੇ ਇਸਦੀ ਸਬਕਰਿਪਸ਼ਨ ਵੀ ਲੈਣੀ ਪੈਂਦੀ ਹੈ। ਜੀਓ (Jio) OTT ਸਬਕਰਿਪਸ਼ਨ ਦੇ ਲਈ ਇੱਕ ਸ਼ਾਨਦਾਰ ਆਫਰ ਲੈ ਕੇ ਆਇਆ ਹੈ। ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲ-
ਇੱਕ ਪਲਾਨ ‘ਚ ਦੇਖ ਸਕੋਗੇ 12 OTT
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੀਓ (Jio) ਦੇ ਇਸ OTT ਸਬਕਰਿਪਸ਼ਨ ਆਫਰ ਵਿਚ 12 OTT ਪਲੇਟਫਾਰਮਾਂ ਦੀ ਸਬਕਰਿਪਸ਼ਨ ਸ਼ਾਮਿਲ ਹੈ। ਮਤਲਬ ਕਿ ਤੁਸੀਂ ਇੱਕ ਸਬਕਰਿਪਸ਼ਨ ਦੇ ਨਾਲ 12 OTT ਪਲੇਟਫਾਰਮਾਂ ਨੂੰ ਇੱਕੱਠਿਆਂ ਵਰਤ ਸਕਦੇ ਹੋ। ਤੁਹਾਨੂੰ ਅਲੱਗ-ਅਲੱਗ ਸਬਕਰਿਪਸ਼ਨ ਉੱਤੇ ਪੈਸਾ ਖ਼ਰਚ ਨਹੀਂ ਕਰਨਾ ਪਵੇਗਾ।
ਤੁਹਾਨੂੰ ਦੱਸ ਦੇਈਏ ਕਿ ਜੀਓ (Jio) ਦੇ ਦੋ ਅਜਿਹੇ ਰੀਚਾਰਜ ਪਲਾਨ ਹਨ, ਜਿੰਨ੍ਹਾਂ ਦੇ ਨਾਲ ਤੁਹਾਨੂੰ OTT ਪਲੇਟਫਾਰਮਾਂ ਦੀ ਮੁਫ਼ਤ ਸਬਕਰਿਪਸ਼ਨ ਮਿਲੇਗੀ। ਇਹਨਾਂ ਰੀਚਾਰਜ ਪਲਾਨਾਂ ਦੇ ਨਾਲ ਤੁਹਾਨੂੰ ਇੱਕ ਜਾਂ ਦੋ ਨਹੀਂ ਬਲਕਿ 12 OTT ਪਲੇਟਫਾਰਮ ਮੁਫ਼ਤ ਵਿਚ ਦੇਖਣ ਨੂੰ ਮਿਲਣਗੇ। ਇਹ ਰੀਚਾਰਜ ਪਲਾਨ ਦੀ ਸਮਾਂ ਸੀਮਾਂ 28 ਦਿਨ ਹੋਵੇਗੀ।
Jio ਦੇ OTT ਆਫਰ ਪਲਾਨ
ਇਹਨਾਂ ਰੀਚਾਰਜ ਪਲਾਨਾਂ ਵਿਚੋਂ ਇਹ ਜੀਓ (Jio) ਦਾ ਡਾਟਾ ਔਨਲੀ (data only) ਪਲਾਨ ਹੈ। ਜੇਕਰ ਤੁਸੀਂ ਇਸ ਪਲਾਨ ਰਾਹੀਂ ਰੀਚਾਰਜ ਕਰਦੇ ਹੋ ਤਾਂ ਤੁਸੀਂ 10 OTT ਚੈਨਲ ਮੁਫ਼ਤ ਵਿਚ ਦੇਖ ਸਕਦੇ ਹੋ। Jio ਦਾ ਇਹ ਪਲਾਨ 175 ਰੁਪਏ ਦਾ ਹੈ ਅਤੇ ਇਸਦੀ ਵੈਧਤਾ 28 ਦਿਨਾਂ ਦੀ ਹੈ। ਇਸ ਰੀਚਾਰਜ ਵਿਚ ਤੁਹਾਨੂੰ 10GB ਵਾਧੂ ਡਾਟਾ ਮਿਲੇਗਾ। ਪਰ ਤੁਸੀਂ ਇਸ ਰੀਚਾਰਜ ਨੂੰ ਕਰਵਾ ਕੇ ਕਾਲ ਜਾਂ SMS ਨਹੀਂ ਕਰ ਸਕਦੇ।
ਜੀਓ (Jio) ਦੇ ਡੇਲੀ ਡਾਟਾ (Daily data) ਪਲਾਨ ਵਿਚ ਤੁਹਾਨੂੰ 12 OTT ਪਲੇਟਫਾਰਮਾਂ ਦੀ ਮੁਫ਼ਤ ਸਬਕਰਿਪਸ਼ਨ ਮਿਲੇਗੀ। ਇਸ ਪਲਾਨ ਦੀ ਕੀਮਤ 448 ਰੁਪਏ ਹੈ। ਤੁਹਾਨੂੰ ਇਸ ਰੀਚਾਰਜ ਪਲਾਨ ਵਿਚ 12 OTT ਸਬਕਰਿਪਸ਼ਨ ਤੋਂ ਇਲਾਵਾ ਹਰ ਰੋਜ਼ 2GB ਮੁਫ਼ਤ ਡਾਟਾ, 100 SMS ਅਤੇ ਅਨਲਿਮਟਡ ਕਾਲਿੰਗ ਦੀ ਸੁਵਿਧਾ ਮਿਲੇਗੀ। ਇਸ ਰੀਚਾਰਜ ਪਾਲਨ ਦੀ ਵੈਧਤਾ ਵੀ 28 ਦਿਨ ਹੀ ਹੋਵੇਗੀ।