Akali Dal run from contesting election under guise of Jathedar order Sukhbir consider as party hdb – News18 ਪੰਜਾਬੀ

ਸ਼੍ਰੋਮਣੀ ਅਕਾਲੀ ਦਲ ਨੇ ਜਿਵੇਂ ਹੀ ਜ਼ਿਮਨੀ ਚੋਣਾਂ ਨਾ ਲੜਨ ਦੇ ਫ਼ੈਸਲੇ ਦੀ ਖ਼ਬਰ ਆਈ, ਬਾਗੀ ਧੜੇ ਵਲੋਂ ਇਸ ਫ਼ੈਸਲੇ ਦੀ ਨਿੰਦਾ ਕੀਤੀ ਗਈ। ਇਸ ਮੌਕੇ ਨਿਊਜ਼18 ’ਤੇ ਬੋਲਦਿਆਂ ਸਾਬਕਾ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸੁਖਬੀਰ ਨੂੰ ਹੁਣ ਪ੍ਰਧਾਨ ਦੇ ਅਹੁਦੇ ਤੋਂ ਹੱਟ ਜਾਣਾ ਚਾਹੀਦਾ ਹੈ। ਬਰਾੜ ਨੇ ਸਾਫ਼ ਤੌਰ ’ਤੇ ਕਿਹਾ ਕਿ ਜਦੋਂ ਤੱਕ ਤਨਖ਼ਾਹੀਏ ਪ੍ਰਧਾਨ ਬਣੇ ਰਹਿਣਗੇ, ਪਾਰਟੀ ਦਾ ਕੁਝ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ:
ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਨੇ ਭਰੀ ਨਾਮਜ਼ਦਗੀ, ਅੰਮ੍ਰਿਤਾ ਵੜਿੰਗ ਤੇ ਡਿੰਪੀ ਢਿਲੋਂ ਨਾਲ ਤਿਕੋਣਾ ਮੁਕਾਬਲਾ
ਉਨ੍ਹਾਂ ਕਿਹਾ ਪਾਰਟੀ ਲੀਡਰ ਇਸ ਸਮੇਂ ਸਿਰਫ਼ ਇੱਕ ਇਨਸਾਨ ਸੁਖਬੀਰ ਬਾਦਲ ਨੂੰ ਹੀ ਪਾਰਟੀ ਮੰਨ ਰਹੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਬਾਕੀ ਕਿਸੇ ਵੀ ਲੀਡਰ ਦੇ ਪੱਲੇ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਸਿਰਫ਼ ਸੁਖਬੀਰ ਬਾਦਲ ਨੂੰ ਚੋਣ ਲੜਨ ਤੋਂ ਮਨ੍ਹਾ ਕੀਤਾ ਹੈ, ਨਾ ਕਿ ਬਾਕੀ ਲੀਡਰਾਂ ਨੂੰ। ਜ਼ਿਮਨੀ ਚੋਣਾਂ ਨਾਲ ਲੜਨਾ, ਸ਼੍ਰੋਮਣੀ ਅਕਾਲੀ ਦਲ ਲਈ ਆਤਮਘਾਤੀ ਫ਼ੈਸਲੇ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਲੜਨ ਤੋਂ ਹੀ ਭੱਜ ਜਾਵੇ, ਉਸ ਲਈ ਪਿੱਛੇ ਬੱਚਦਾ ਹੀ ਕੀ ਹੈ। ਉਨ੍ਹਾਂ ਕਿਹਾ ਕਿ ਇਹ ਚਾਰੋਂ ਸੀਟਾਂ ਉਹ ਹਨ ਜਿਥੇ ਤੋਂ ਪਾਰਟੀ ਦੇ ਮੁੱਢ ਬੱਝਦੇ ਰਹੇ ਹਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।