ਨਵੰਬਰ ‘ਚ 13 ਦਿਨ ਬੰਦ ਰਹਿਣਗੇ ਬੈਂਕ,ਚੈੱਕ ਕਰੋ RBI ਦੀ ਛੁੱਟੀਆਂ ਦੀ ਲਿਸਟ…

Bank Holiday in November 2024: ਨਵੰਬਰ 2024 ਵਿੱਚ ਬੈਂਕ 13 ਦਿਨਾਂ ਲਈ ਬੰਦ ਰਹਿਣਗੇ। ਇਹ ਛੁੱਟੀਆਂ ਵੱਖ-ਵੱਖ ਰਾਸ਼ਟਰੀ ਅਤੇ ਲੋਕਲ ਤਿਉਹਾਰਾਂ ਅਤੇ ਸ਼ਨੀਵਾਰ-ਐਤਵਾਰ ਦੀਆਂ ਹਫਤਾਵਾਰੀ ਛੁੱਟੀਆਂ ਕਾਰਨ ਹੋਣਗੀਆਂ। ਇਸ ਵਿੱਚ ਦੀਵਾਲੀ ਅਮਾਵਸਿਆ (ਲਕਸ਼ਮੀ ਪੂਜਾ), ਕੁਟ ਮਹੋਤਸਵ, ਕੰਨੜ ਰਾਜਯੋਤਸਵ, ਬਲਿਪਦਯਾਮੀ, ਵਿਕਰਮ ਸੰਵਤ ਨਵਾਂ ਸਾਲ, ਛਠ ਪੂਜਾ ਅਤੇ ਵੰਗਾਲਾ ਤਿਉਹਾਰ ਵਰਗੇ ਪ੍ਰਮੁੱਖ ਤਿਉਹਾਰ ਸ਼ਾਮਲ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਰਾਜਾਂ ਦੇ ਮੁਤਾਬਕ ਇਨ੍ਹਾਂ ਛੁੱਟੀਆਂ ਦੀ ਸੂਚੀ ਆਪਣੀ ਵੈੱਬਸਾਈਟ ‘ਤੇ ਜਾਰੀ ਕੀਤੀ ਹੈ। ਸਾਰੇ ਅਨੁਸੂਚਿਤ ਅਤੇ ਗੈਰ-ਅਨੁਸੂਚਿਤ ਬੈਂਕ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਜਨਤਕ ਛੁੱਟੀਆਂ ਕਾਰਨ ਬੰਦ ਰਹਿਣਗੇ।
ਆਓ ਜਾਣਦੇ ਹਾਂ ਕਿਸ ਤਰੀਕ ਨੂੰ ਕਿਸ ਕਾਰਨ ਬੈਂਕ ਬੰਦ ਰਹਿਣਗੇ….
1 ਨਵੰਬਰ: ਦੀਵਾਲੀ ਅਮਾਵਸਿਆ (ਲਕਸ਼ਮੀ ਪੂਜਾ)
2 ਨਵੰਬਰ: ਦੀਵਾਲੀ (ਬਾਲੀ ਪ੍ਰਤਿਪਦਾ)
3 ਨਵੰਬਰ: ਐਤਵਾਰ
7 ਨਵੰਬਰ: ਛਠ ਪੂਜਾ
8 ਨਵੰਬਰ: ਛਠ ਪੂਜਾ ਦਾ ਦੂਜਾ ਦਿਨ
9 ਨਵੰਬਰ: ਦੂਜਾ ਸ਼ਨੀਵਾਰ
10 ਨਵੰਬਰ: ਐਤਵਾਰ
12 ਨਵੰਬਰ: ਏਗਾਸ-ਬਗਵਾਲ
15 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੈਅੰਤੀ
17 ਨਵੰਬਰ: ਐਤਵਾਰ
18 ਨਵੰਬਰ: ਕਨਕਦਾਸ ਜਯੰਤੀ
23 ਨਵੰਬਰ: ਸੇਂਗੇ ਕੁਟਸਨੇਮ, ਚੌਥਾ ਸ਼ਨੀਵਾਰ
24 ਨਵੰਬਰ: ਐਤਵਾਰ
ਨਵੰਬਰ ਵਿੱਚ ਛੁੱਟੀ
ਦੀਵਾਲੀ ਦੇ ਨਾਲ ਜੁੜੀਆਂ ਛੁੱਟੀਆਂ, ਜੋ ਕਿ ਵੱਖ-ਵੱਖ ਰਾਜਾਂ ਵਿੱਚ ਮਨਾਈਆਂ ਜਾਂਦੀਆਂ ਹਨ, ਛੱਠ ਪੂਜਾ ਅਤੇ ਸ੍ਰੀ ਗੁਰੂ ਨਾਨਕ ਦੇਵ ਜਯੰਤੀ ਹਨ। ਇਸ ਤੋਂ ਇਲਾਵਾ ਕਨਕਦਾਸ ਜਯੰਤੀ ਅਤੇ ਸੇਂਗੇ ਕੁਟਸਨੇਮ ਵਰਗੀਆਂ ਛੁੱਟੀਆਂ ਲੋਕਲ ਆਧਾਰ ‘ਤੇ ਮਨਾਈਆਂ ਜਾਂਦੀਆਂ ਹਨ।