Business

E-Shram ਪੋਰਟਲ ਨਾਲ ਸਰਕਾਰ ਜੋੜਨ ਜਾ ਰਹੀ ਹੈ ਕਈ ਲਾਭਕਾਰੀ ਯੋਜਨਾਵਾਂ, ਕਾਰਡ ਹੋਲਡਰਾਂ ਨੂੰ ਮਿਲੇਗਾ ਲਾਭ

ਭਾਰਤੀ ਕਰਮਚਾਰੀਆਂ ਨੂੰ ਸਹਾਇਤਾ ਦੇਣ ਲਈ ਸਰਕਾਰ ਦੁਆਰਾ ਈ-ਸ਼੍ਰਮ ਕਾਰਡ (e-shram card) ਬਣਾਏ ਗਏ ਹਨ। ਹੁਣ ਇਨ੍ਹਾਂ ਕਾਰਡਾਂ ਨੂੰ ਸਰਕਾਰ ਹੋਰ ਤਾਕਤਵਰ ਬਣਾਉਣ ਜਾ ਰਹੀ ਹੈ। ਸਰਕਾਰ ਦੁਆਰਾ ਇਸ ਨਾਲ  ਕਈ ਹੋਰ ਯੋਜਨਾਵਾਂ ਨੂੰ ਜੋੜਿਆ ਜਾ ਰਿਹਾ ਹੈ। ਇਨ੍ਹਾਂ ਯੋਜਨਾਵਾਂ ਨੂੰ ਈ-ਸ਼੍ਰਮ ਪੋਰਟਲ ਨਾਲ ਜੋੜਨ ਦਾ ਲਾਭ ਈ-ਸ਼੍ਰਮ ਕਾਰਡ ਵਾਲਿਆਂ ਨੂੰ ਹੋਵੇਗਾ। ਇਹ ਯੋਜਨਾਵਾਂ ਆਪਣੇ ਆਪ ਹੀ ਉਨ੍ਹਾਂ ਦੇ ਈ-ਸ਼੍ਰਮ ਕਾਰਡ ਨਾਲ ਜੁੜ ਜਾਣਗੀਆਂ। ਆਓ ਜਾਣਦੇ ਹਾਂ ਕਿ ਈ-ਸ਼੍ਰਮ ਕਾਰਡ ਵਾਲਿਆਂ ਨੂੰ ਹੁਣ ਹੋਰ ਕਿਹੜੀਆਂ-ਕਿਹੜੀਆਂ ਯੋਜਨਾਵਾਂ ਦਾ ਲਾਭ ਮਿਲੇਗਾ।

ਇਸ਼ਤਿਹਾਰਬਾਜ਼ੀ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਈ-ਸ਼੍ਰਮ ਪੋਰਟਲ (e-shram portal) ਨਾਲ ਜੋੜੀਆਂ ਜਾ ਰਹੀਆਂ ਯੋਜਨਾਵਾਂ ਵਿੱਚ ਰਾਸ਼ਨ ਕਾਰਡ, ਪ੍ਰਧਾਨ ਮੰਤਰੀ ਸਟਰੀਟ ਵੈਂਡਰ ਸਵੈ-ਨਿਰਭਰ ਫੰਡ (ਪੀਐੱਮ ਸਵੈਨਿਧੀ), ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ (ਮਨਰੇਗਾ), ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ ਅਤੇ ਸ਼ਹਿਰੀ), ਰਾਸ਼ਟਰੀ ਕੈਰੀਅਰ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਸ਼੍ਰਮ ਯੋਗੀ ਮਾਨਧਨ, ਰਾਸ਼ਟਰੀ ਅਪੰਗਤਾ ਪੈਨਸ਼ਨ, ਰਾਸ਼ਟਰੀ ਵਿਧਵਾ ਪੈਨਸ਼ਨ, ਪ੍ਰਧਾਨ ਮੰਤਰੀ ਮਤਸਯ ਪਾਲਨ ਸੰਪਦਾ ਯੋਜਨਾ (PMMSY) ਅਤੇ ਸਕਿੱਲ ਇੰਡੀਆ ਡਿਜੀਟਲ ਹੱਬ (SIDH) ਵੀ ਇਸ ਦਾ ਹਿੱਸਾ ਹੋਣਗੀਆਂ।

ਇਸ਼ਤਿਹਾਰਬਾਜ਼ੀ

ਦੱਸ ਦੇਈਏ ਕਿ ਅਸੰਗਠਿਤ ਖੇਤਰ ਦੇ 30 ਕਰੋੜ ਕਾਮੇ ਈ-ਸ਼੍ਰਮ ਪੋਰਟਲ ‘ਤੇ ਰਜਿਸਟਰਡ ਹਨ। ਸਰਕਾਰ ਨੇ ਇਹ ਕਦਮ ਭਾਰਤ ਦੇ ਵੱਡੇ ਕਰਮਚਾਰੀਆਂ ਲਈ ਰੋਜ਼ਗਾਰ ਪੈਦਾ ਕਰਨ ਅਤੇ ਉਨ੍ਹਾਂ ਨੂੰ ਕਈ ਸਹੂਲਤਾਂ ਪ੍ਰਦਾਨ ਕਰੇਗਾ। ਸਰਕਾਰ ਪੋਰਟਲ ‘ਤੇ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਇਕੱਠਾ ਕਰੇਗੀ, ਜੋ ਭਾਰਤ ਵਿੱਚ ਸਾਰੇ ਯੋਗ ਲਾਭਪਾਤਰੀਆਂ ਲਈ ਇੱਕ ਵਿਆਪਕ ਡੇਟਾਬੇਸ ਹੋਵੇਗੀ।

ਇਸ਼ਤਿਹਾਰਬਾਜ਼ੀ

ਦਰਅਸਲ ਲੇਬਰ ਅਤੇ ਰੋਜ਼ਗਾਰ ਮੰਤਰਾਲਾ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਸਾਰੀਆਂ ਯੋਜਨਾਵਾਂ ਦਾ ਲਾਭ ਦੇਣ ਲਈ ਇਕ ਸਿੰਗਲ ਵਿੰਡੋ ਸਿਸਟਮ ਸਥਾਪਿਤ ਕਰਨਾ ਚਾਹੁੰਦਾ ਹੈ। ਇਸ ਲਈ ਹੀ ਈ-ਸ਼੍ਰਮ ਪੋਰਟਲ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਹ ਕਦਮ ਭਾਰਤ ਦੇ ਕਰਮਚਾਰੀਆਂ ਲਈ ਬਹੁਤ ਲਾਭਕਾਰੀ ਸਿੱਧ ਹੋਵੇਗਾ।

ਇਸ ਦੇ ਨਾਲ ਹੀ ਮੰਤਰਾਲਾ ਬਜਟ 2024 ਵਿੱਚ ਐਲਾਨੇ ਗਏ ਰਾਸ਼ਟਰੀ ਰੁਜ਼ਗਾਰ ਪੋਰਟਲ ਨੂੰ ਲਾਂਚ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ। ਇਹ ਪੋਰਟਲ ਉਨ੍ਹਾਂ ਲੋਕਾਂ ਦੀ ਮਦਦ ਲਈ ਹੋਵੇਗਾ ਜਿਨ੍ਹਾਂ ਨੇ ਆਪਣੀ ਨੌਕਰੀ ਗੁਆ ਦਿੱਤੀ ਹੈ ਅਤੇ ਆਪਣਾ ਛੋਟਾ ਕਾਰੋਬਾਰ ਸ਼ੁਰੂ ਕੀਤਾ ਹੈ। ਪੋਰਟਲ ‘ਤੇ ਸੰਗਠਿਤ ਖੇਤਰ ‘ਚ ਰੋਜ਼ਗਾਰ ਪੈਦਾ ਕਰਨ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਸੰਗਠਿਤ ਖੇਤਰ ਵਿੱਚ ਰੁਜ਼ਗਾਰ ਪੈਦਾ ਕਰਨ ਨੂੰ ਉਤਸ਼ਾਹ ਮਿਲੇਗਾ।

ਜਾਣੋ ਦਾਲਚੀਨੀ ਦੇ ਚਮਤਕਾਰੀ ਫਾਇਦੇ


ਜਾਣੋ ਦਾਲਚੀਨੀ ਦੇ ਚਮਤਕਾਰੀ ਫਾਇਦੇ

ਇਸ਼ਤਿਹਾਰਬਾਜ਼ੀ

ਕਦੋਂ ਸ਼ੁਰੂ ਹੋਈ ਸੀ ਈ-ਸ਼੍ਰਮ ਯੋਜਨਾ?

ਜ਼ਿਕਰਯੋਗ ਹੈ ਕਿ ਸਰਕਾਰ ਦੁਆਰਾ ਈ-ਸ਼੍ਰਮ ਯੋਜਨਾ ਸਾਲ 2020 ਵਿੱਚ ਸ਼ੁਰੂ ਕੀਤੀ ਗਈ ਸੀ। ਸਰਕਾਰ ਨੇ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਵਿੱਤੀ ਸਹਾਇਤਾ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਦਿੱਤਾ ਜਾਂਦਾ ਹੈ।

ਇਸ਼ਤਿਹਾਰਬਾਜ਼ੀ

ਈ-ਸ਼੍ਰਮ ਕਾਰਡ ਲਈ ਕਿਵੇਂ ਕਰੀਏ ਰਜਿਸਟਰ?

ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਈ-ਸ਼ਰਮ ਪੋਰਟਲ ਦੀ ਅਧਿਕਾਰਿਤ ਵੈੱਬਸਾਈਟ eshram.gov.in ‘ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ। ਅਸੰਗਠਿਤ ਖੇਤਰ ਵਿੱਚ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ, ਦੁਕਾਨਦਾਰ/ਸੇਲਜ਼ਮੈਨ/ਹੈਲਪਰ, ਆਟੋ ਡਰਾਈਵਰ, ਡਰਾਈਵਰ, ਪੰਕਚਰ ਰਿਪੇਅਰ, ਚਰਵਾਹੇ, ਡੇਅਰੀਮੈਨ, ਸਾਰੇ ਪਸ਼ੂ ਪਾਲਕ, ਪੇਪਰ ਹਾਕਰ, ਜ਼ੋਮੈਟੋ ਅਤੇ ਸਵਿਗੀ, ਐਮਾਜ਼ਾਨ, ਫਲਿੱਪਕਾਰਟ ਦੇ ਡਿਲੀਵਰੀ ਬੁਆਏ, ਅਤੇ ਭੱਠੇ ਉੱਤੇ ਕੰਮ ਕਰਦੇ ਮਜ਼ਦੂਰ ਈ-ਸ਼ਰਮ ਕਾਰਡ ਬਣਵਾ ਸਕਦੇ ਹਨ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button