Punjab
ਅੰਮ੍ਰਿਤਸਰ ‘ਚ ਵੱਡਾ ਐਨਕਾਊਂਟਰ…ਗੈਂਗਸਟਰ ਲੰਡਾ ਹਰੀਕੇ ਦਾ ਗੁਰਗਾ ਐਨਕਾਊਂਟਰ ‘ਚ ਢੇਰ

ਅੰਮ੍ਰਿਤਸਰ ਵਿੱਚ ਵੱਡਾ ਐਨਕਾਊਂਟਰ ਹੋਇਆ ਹੈ। ਬਿਆਸ ਦੇ ਮੰਡ ‘ਚ ਗੈਂਗਸਟਰ ਲੰਡਾ ਹਰੀਕੇ ਦਾ ਗੁਰਗਾ ਐਨਕਾਊਂਟਰ ‘ਚ ਢੇਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ ਗੁਰਸ਼ਰਨ ਸਿੰਘ ਐਨਕਾਊਂਟਰ ਵਿੱਚ ਢੇਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹਥਿਆਰਾਂ ਦੀ ਰਿਕਵਰੀ ਲਈ ਦੋ ਬਦਮਾਸ਼ਾਂ ਨੂੰ ਇੱਥੇ ਲੈ ਕੇ ਗਈ ਸੀ।ਐਨਕਾਊਂਟਰ ਦੌਰਾਨ ਦੂਜਾ ਬਦਮਾਸ਼ ਪਾਰਸ ਬਿਆਸ ਨਦੀ ‘ਚ ਛਾਲ ਮਾਰ ਕੇ ਫ਼ਰਾਰ ਹੋ ਗਿਆ ਹੈ।
ਦੱਸ ਦੇਈਏ ਕਿ ਬਿਆਸ ‘ਚ ਹੋਏ ਸਾਬਕਾ ਸਰਪੰਚ ਕਤਲ ਕੇਸ ‘ਚ ਇਨ੍ਹਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 23 ਅਕਤੂਬਰ ਨੂੰ ਸਠਿਆਲਾ ਪਿੰਡ ‘ਚ ਆੜ੍ਹਤੀ ਗੁਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇੱਕ ਗਲੋਕ ਪਿਸਤੌਲ ਅਤੇ ਲਾਈਵ ਰਾਉਂਡ ਵੀ ਜ਼ਬਤ ਕੀਤਾ ਹੈ।
- First Published :