Entertainment
Bobby Deol ਦੇ ਫਿਲਮ ਸੰਪਾਦਕ ਦਾ ਹੋਇਆ ਦਿਹਾਂਤ, 43 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਫਿਲਮ ਸੰਪਾਦਕ ਨਿਸ਼ਾਦ ਯੂਸਫ ਦਾ ਦਿਹਾਂਤ ਹੋ ਗਿਆ ਹੈ। ਨਿਸ਼ਾਦ ਅਭਿਨੇਤਾ ਸੂਰਿਆ ਅਤੇ ਬੌਬੀ ਦਿਓਲ ਦੀ ਆਉਣ ਵਾਲੀ ਫਿਲਮ ‘ਕੰਗੂਆ’ ਦੇ ਫਿਲਮ ਐਡੀਟਰ ਸਨ। ਉਹ ਮੰਗਲਵਾਰ ਰਾਤ ਕੋਚੀ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਹਨ। ਪੁਲਿਸ ਦੀ ਜਾਂਚ ਅਜੇ ਜਾਰੀ ਹੈ।
ਨਿਸ਼ਾਦ ਯੂਸਫ 12 ਸਾਲ ਤੱਕ ਫਿਲਮ ਇੰਡਸਟਰੀ ਦਾ ਹਿੱਸਾ ਰਹੇ। ਉਨ੍ਹਾਂ ਨੇ 2012 ਵਿੱਚ ਫਿਲਮ ਡਰੈਕੁਲਾ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2019 ‘ਚ ਫਿਲਮ ਆਂਡਾ ਦਾ ਸੰਪਾਦਨ ਕੀਤਾ। ਇਹ ਫਿਲਮ ਕਾਫੀ ਮਸ਼ਹੂਰ ਹੋਏ ਸੀ।
ਇਸ਼ਤਿਹਾਰਬਾਜ਼ੀ
ਇਸ ਤੋਂ ਬਾਅਦ ਉਨ੍ਹਾਂ ਨੇ ਵਨ, ਉਦਾਲ, ਥੱਲੂਮਾਲਾ ਅਤੇ ਪੇਟਾ ਰੈਪ ਨਾਮ ਦੀਆਂ ਫਿਲਮਾਂ ਵਿੱਚ ਸੰਪਾਦਨ ਦਾ ਕੰਮ ਕੀਤਾ। ਹੁਣ ਉਹ ਸ਼ਿਵ ਦੀ ਫਿਲਮ ਕੰਗੂਵਾ ਵਿੱਚ ਸੰਪਾਦਕ ਦੀ ਅਹਿਮ ਭੂਮਿਕਾ ਨਿਭਾਅ ਰਹੇ ਸੀ। ਪਰ ਉਨ੍ਹਾਂ ਨੇ ਫ਼ਿਲਮ ਦਾ ਇਹ ਸਫ਼ਰ ਅੱਧ ਵਿਚਕਾਰ ਹੀ ਛੱਡ ਦਿੱਤਾ। ਉਨ੍ਹਾਂ ਦੇ ਦੇਹਾਂਤ ਨਾਲ ਦੱਖਣੀ ਸਿਨੇਮਾ ਦੁਖੀ ਹੈ।
- First Published :