anger of farmers against government increased issue of paddy payment where the screw is stuck hdb – News18 ਪੰਜਾਬੀ

ਪੰਜਾਬ ’ਚ ਝੋਨੇ ਦੀ ਚੁਕਾਈ ਦਾ ਮੁੱਦਾ ਵੱਡਾ ਬਣ ਚੁੱਕਾ ਹੈ, ਤੇ ਇਸ ਵਿਚਾਲੇ ਪਿਸ ਰਹੇ ਹਨ ਕਿਸਾਨ। ਦਰਅਸਲ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਪ੍ਰਬੰਧਾਂ ਦੀ ਘਾਟ ਕਾਰਨ ਇਹ ਸਮੱਸਿਆ ਆ ਰਹੀ ਹੈ ਤੇ ਸੂਬੇ ਦੀ ਮਾਨ ਸਰਕਾਰ ਇਸ ਦਾ ਠੀਕਰਾ ਕੇਂਦਰ ਤੇ ਸਿਰ ਭੰਨ ਰਹੀ ਹੈ।
ਇਸ ਮੌਕੇ ਕਿਸਾਨ ਆਗੂ ਨੇ ਦੱਸਿਆ ਕਿ ਜੇਕਰ ਕਿਸਾਨਾਂ ਵਲੋਂ ਰੇਲਾਂ ਰੋਕੀਆਂ ਗਈਆਂ ਸਨ ਤਾਂ ਉਹ ਸਿਰਫ਼ 45 ਦਿਨ ਲਈ ਸੀ, ਨਾ ਕਿ ਪੂਰਾ ਸਾਲ। ਉਨ੍ਹਾਂ ਪਿਓ-ਪੁੱਤਰ ਦੀ ਉਦਹਾਰਨ ਦਿੰਦਿਆ ਕਿਹਾ ਕਿ ਜੇਕਰ ਔਲਾਦ ਗਲਤੀ ਕਰ ਵੀ ਦਿੰਦੀ ਹੈ ਤਾਂ ਮਾਈ ਬਾਪ ਭਾਵ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਗਲਤੀ ਨੂੰ ਅੱਖੋਂ-ਪਰੋਖੇ ਕਰ ਦੇਵੇ।
ਇਹ ਵੀ ਪੜ੍ਹੋ:
ਜਥੇਦਾਰ ਦੇ ਹੁਕਮਾਂ ਦੀ ਆੜ ’ਚ ਚੋਣ ਲੜਨ ਤੋਂ ਭੱਜ ਰਿਹਾ ਅਕਾਲੀ ਦਲ… ਸੁਖਬੀਰ ਬਾਦਲ ਨੂੰ ਹੀ ਮੰਨਿਆ ਜਾ ਰਿਹਾ ਪਾਰਟੀ
ਉਨ੍ਹਾਂ ਦੱਸਿਆ ਕਿ ਕਿਸਾਨ 15 ਦਿਨਾਂ ਤੋਂ ਆਪਣੀ ਫ਼ਸਲ ਵੇਚਣ ਲਈ ਮੰਡੀਆਂ ’ਚ ਬੈਠੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਸਿਰਫ਼ ਫ਼ੋਟੋਆਂ ਖਿੱਚਵਾ ਕੇ ਟਰੱਕ ਸ਼ੈਲਰਾਂ ਵਲੋਂ ਨੂੰ ਭੇਜ ਦਿੰਦੇ ਹਨ ਪਰ ਸ਼ੈਲਰ ਮਾਲਕ ਝੋਨੇ ਦੇ ਭਰੇ ਟਰੱਕ ਵਾਪਸ ਭੇਜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਝੋਨਾ 2 ਮਹੀਨੇ ਲਈ ਸਟੋਰ ਕਰਨ ਲਈ ਰਾਜੀ ਹੋ ਗਿਆ ਹੈ, ਪਰ ਸਰਕਾਰ ਕੋਈ ਫ਼ੈਸਲਾ ਲੈਣ ਤੋਂ ਅਸਮਰਥ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :