iPhone ਪ੍ਰੇਮੀਆਂ ਲਈ ਇੱਕ ਹੋਰ ਖੁਸ਼ਖਬਰੀ ! ਨਵੀਂ 16 ਸੀਰੀਜ਼ ਦੇ ਕੈਮਰੇ ਅਤੇ ਡਿਜ਼ਾਈਨ ‘ਚ ਹੋਣਗੇ ਕਈ ਬਦਲਾਅ

ਹੁਣ ਜਦੋਂ ਗੂਗਲ ਅਤੇ ਸੈਮਸੰਗ ਨੇ Pixel 9 ਅਤੇ Galaxy Z Flip ਅਤੇ Z Fold ਲਾਂਚ ਕਰ ਦਿੱਤੇ ਹਨ, ਤਾਂ ਸਭ ਦੀਆਂ ਨਜ਼ਰਾਂ ਦੁਨੀਆ ਦੇ ਸਭ ਤੋਂ ਮਸ਼ਹੂਰ ਸਮਾਰਟਫੋਨ ਬ੍ਰਾਂਡ ‘ਤੇ ਹਨ।
ਅਸੀਂ ਗੱਲ ਕਰ ਰਹੇ ਹਾਂ ਐਪਲ ਦੀ। ਕੰਪਨੀ ਜਲਦ ਹੀ iPhone 16 ਸੀਰੀਜ਼ ਨੂੰ ਪੇਸ਼ ਕਰਨ ਜਾ ਰਹੀ ਹੈ। ਨਵੀਂ ਸਮਾਰਟਫੋਨ ਸੀਰੀਜ਼ iOS 18 ਦੇ ਨਾਲ ਆ ਰਹੀ ਹੈ, ਜਿਸ ਬਾਰੇ ਕੰਪਨੀ ਨੇ ਕਿਹਾ ਹੈ ਕਿ ਇਹ ਸਭ ਤੋਂ ਵੱਡਾ iOS ਅਪਡੇਟ ਹੋਵੇਗਾ। ਲਾਂਚ ਤੋਂ ਪਹਿਲਾਂ ਨਵੀਂ 16 ਸੀਰੀਜ਼ ਦੇ ਕੈਮਰਾ ਫੀਚਰਸ ਅਤੇ ਡਿਜ਼ਾਈਨ ਡਿਟੇਲਸ ਸਾਹਮਣੇ ਆ ਗਏ ਹਨ। ਆਓ ਜਾਣਦੇ ਹਾਂ ਇਸ ਬਾਰੇ…
ਕਿਹਾ ਜਾ ਰਿਹਾ ਹੈ ਕਿ iPhone 16 ਸੀਰੀਜ਼ ‘ਚ ਕੁਝ ਫੀਚਰਸ ਅਤੇ ਬੈਕ ਡਿਜ਼ਾਈਨ ‘ਚ ਬਦਲਾਅ ਦੇ ਨਾਲ ਆਈਫੋਨ 15 ਦੀ ਤਰ੍ਹਾਂ ਫਰੰਟ ਡਿਜ਼ਾਈਨ ਮਿਲਣ ਵਾਲਾ ਹੈ। ਉਮੀਦ ਹੈ ਕਿ ਐਪਲ ਆਈਫੋਨ 16 ਪ੍ਰੋ ਦੀ ਸਕ੍ਰੀਨ ਸਾਈਜ਼ ਨੂੰ ਵਧਾ ਕੇ 6.3-ਇੰਚ ਤੱਕ ਕਰ ਦੇਵੇਗਾ, ਜਦੋਂ ਕਿ iPhone 16 ਪ੍ਰੋ ਮੈਕਸ ਵਿੱਚ 6.9-ਇੰਚ ਦੀ ਸਕਰੀ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਹੋਵੇਗੀ। ਸਾਈਜ਼ ਵਿਚ ਬਦਲਾਅ ਸਿਰਫ ਪ੍ਰੋ ਵੇਰੀਐਂਟ ਤੱਕ ਸੀਮਿਤ ਹੋ ਸਕਦੇ ਹਨ, ਜਿਸਦਾ ਮਤਲਬ ਹੈ ਕਿ ਆਈਫੋਨ 16 ਅਤੇ ਆਈਫੋਨ 16 ਪਲੱਸ ਆਪਣੇ ਪਿਛਲੇ ਮਾਡਲਾਂ ਦੇ ਸਮਾਨ ਹੀ ਹੋਣਗੇ।
ਹਾਲਾਂਕਿ, ਐਕਸ਼ਨ ਬਟਨ, ਜੋ ਪਹਿਲਾਂ ਆਈਫੋਨ 15 ਪ੍ਰੋ ਅਤੇ ਪ੍ਰੋ ਮੈਕਸ ਤੱਕ ਸੀਮਿਤ ਸੀ, iPhone 16 ਅਤੇ ਆਈਫੋਨ 16 ਪਲੱਸ ਵਿੱਚ ਵੀ ਆਵੇਗਾ। ਐਪਲ ਸਾਰੇ 4 ਮਾਡਲਾਂ ਲਈ ਇੱਕ ਨਵੇਂ ਕੈਪਚਰ ਬਟਨ ‘ਤੇ ਵੀ ਕੰਮ ਕਰ ਰਿਹਾ ਹੈ, ਜੋ ਉਪਭੋਗਤਾਵਾਂ ਨੂੰ ਫੋਟੋਆਂ ਅਤੇ ਵੀਡੀਓਜ਼ ਨੂੰ ਜਲਦੀ ਕੈਪਚਰ ਕਰਨ ‘ਚ ਮਦਦ ਕਰੇਗਾ।
ਕੈਮਰਾ
ਆਈਫੋਨ 15 ਸੀਰੀਜ਼ ਦੇ ਵਨੀਲਾ ਆਈਫੋਨ ਦੀ ਕੈਮਰਾ ਸਮਰੱਥਾ ‘ਚ ਕਈ ਵੱਡੇ ਅਪਗ੍ਰੇਡ ਦੇਖੇ ਗਏ ਸਨ ਪਰ ਇਸ ਵਾਰ ਆਉਣ ਵਾਲੇ ਆਈਫੋਨ 16 ‘ਚ ਘੱਟ ਹੀ ਦੇਖਣ ਨੂੰ ਮਿਲੇਗਾ। ਆਈਫੋਨ 16 ਅਤੇ ਆਈਫੋਨ 16 ਪਲੱਸ ਲਈ, ਪ੍ਰਾਇਮਰੀ ਕੈਮਰਾ iPhone 15 ਲਾਈਨਅੱਪ ‘ਤੇ ਮਿਲਣ ਵਾਲੇ 48MP ਸੈਂਸਰ ਵਰਗਾ ਹੀ ਹੋਵੇਗਾ। ਰਿਪੋਰਟ ਦੱਸਦੀ ਹੈ ਕਿ ਐਪਲ JPEG-XL ਨਾਮ ਦਾ ਇੱਕ ਨਵਾਂ ਫੋਟੋ ਫਾਰਮੈਟ ਪੇਸ਼ ਕਰੇਗਾ, ਜੋ HEIF, JPEG, HEIF Max, ProRaw, ਅਤੇ ProRAW Max ਵਿੱਚ ਸ਼ਾਮਲ ਹੋਵੇਗਾ।
ਵਰਟੀਕਲ ਕੈਮਰਾ ਸਿਸਟਮ
Apple Insider ਦੁਆਰਾ ਹਾਲ ਹੀ ‘ਚ ਲੀਕ ਦੇ ਅਨੁਸਾਰ, ਆਈਫੋਨ 15 ਦੇ f/2.4 ਦੀ ਤੁਲਨਾ ਵਿੱਚ ਅਲਟਰਾਵਾਈਡ ਸੈਂਸਰ ਨੂੰ f/2.2 ਦਾ ਫਾਸਟ ਅਪਰਚਰ ਰੇਟ ਮਿਲਣ ਦੀ ਗੱਲ ਕਹੀ ਹੈ, ਜਿਸਦਾ ਮਤਲਬ ਹੈ ਕਿ ਇਹ ਜ਼ਿਆਦਾ ਰੌਸ਼ਨੀ ਕੈਪਚਰ ਕਰਨ ਦੇ ਬਿਹਤਰ ਘੱਟ ਰੋਸ਼ਨੀ ਵਾਲੇ ਸ਼ਾਟਸ ਕਲਿੱਕ ਕਰਨ ਦੇ ਯੋਗ ਹੋਵੇਗਾ। ਆਉਣ ਵਾਲੇ ਨਾਨ -ਪ੍ਰੋ ਮਾਡਲ ਵਿੱਚ ਇੱਕ ਵਰਟੀਕਲ ਕੈਮਰਾ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ , ਜੋ Spatial Video ਰਿਕਾਰਡਿੰਗ ਸਪੋਰਟ ਨੂੰ ਸਮਰੱਥ ਕਰਨ ਵਿੱਚ ਮਦਦ ਕਰੇਗਾ।