ਬਾਲੀਵੁੱਡ ਦੇ ਤਿੰਨੇ ਖ਼ਾਨ ਰੱਖਦੇ ਹਨ ਸਭ ਤੋਂ ਮਹਿੰਗੇ ਬਾਡੀਗਾਰਡ, ਕਰੋੜਾਂ ‘ਚ ਹੈ ਇਨ੍ਹਾਂ ਦੀ ਤਨਖ਼ਾਹ

ਕਈ ਵੱਡੀਆਂ ਹਸਤੀਆਂ ਨੂੰ ਆਪਣੇ ਨਾਲ ਸੁਰੱਖਿਆ ਲਈ ਬਾਡੀਗਾਰਡ ਰੱਖਣਾ ਪੈਂਦਾ ਹੈ। ਜੇ ਫਿਲਮੀ ਹਸਤੀਆਂ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਭਾਈਜਾਨ, ਸਲਮਾਨ ਖਾਨ (Salman Khan) ਦੇ ਬਾਡੀਗਾਰਡ ਸ਼ੇਰਾ ਨੂੰ ਤਾਂ ਹਰ ਕੋਈ ਜਾਣਦਾ ਹੈ। ਜਦੋਂ ਕਿ ਸ਼ਾਹਰੁਖ ਖਾਨ (Shahrukh Khan) ਦਾ ਬਾਡੀਗਾਰਡ ਰਵੀ ਸਿੰਘ ਹਮੇਸ਼ਾ ਉਨ੍ਹਾਂ ਨਾਲ ਪਰਛਾਵੇਂ ਵਾਂਗ ਰਹਿੰਦਾ ਹੈ।
ਰਵੀ ਕਈ ਸਾਲਾਂ ਤੋਂ ਸ਼ਾਹਰੁਖ ਖਾਨ (Shahrukh Khan) ਨਾਲ ਹੈ। ਦੇਸ਼ ਹੋਵੇ ਜਾਂ ਵਿਦੇਸ਼, ਹਰ ਜਗ੍ਹਾ ਸ਼ਾਹਰੁਖ ਖਾਨ (Shahrukh Khan) ਦੇ ਨਾਲ ਰਵੀ ਨਜ਼ਰ ਆਉਂਦੇ ਹਨ। ਅਜਿਹੇ ਸੈਲੇਬਸ ਬਾਡੀਗਾਰਡ ਹੁੰਦੇ ਹਨ ਜੋ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੇ ਹਨ। ਕੀ ਤੁਸੀਂ ਇਨ੍ਹਾਂ ਬਾਡੀਗਾਰਡ ਦੀਆਂ ਤਨਖਾਹਾਂ ਬਾਰੇ ਜਾਣਦੇ ਹੋ? ਜੇ ਨਹੀਂ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ…
ਰਵੀ ਸਿੰਘ: ਸ਼ਾਹਰੁਖ ਖਾਨ (Shahrukh Khan) ਦੇ ਬਾਡੀਗਾਰਡ ਦੀ ਗੱਲ ਕਰੀਏ ਤਾਂ ਰਵੀ ਸਿੰਘ ਪਿਛਲੇ 10 ਸਾਲਾਂ ਤੋਂ ਉਨ੍ਹਾਂ ਦੇ ਨਾਲ ਹਨ। ਰਵੀ ਦਾ ਸੈਲਰੀ ਪੈਕੇਜ 3 ਕਰੋੜ ਰੁਪਏ ਹੈ। ਉਹ ਹਰ ਮਹੀਨੇ 25 ਲੱਖ ਰੁਪਏ ਕਮਾਉਂਦਾ ਹੈ। ਉਹ ਬਾਲੀਵੁੱਡ ਦਾ ਸਭ ਤੋਂ ਮਹਿੰਗਾ ਬਾਡੀਗਾਰਡ ਹੈ।
ਸ਼ੇਰਾ: ਸਲਮਾਨ ਖਾਨ (Salman Khan) ਦਾ ਬਾਡੀਗਾਰਡ ਸ਼ੇਰਾ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦਾ ਹੈ। ਸ਼ੇਰਾ ਲੰਬੇ ਸਮੇਂ ਤੋਂ ਸਲਮਾਨ ਖਾਨ (Salman Khan) ਦੇ ਨਾਲ ਹਨ। ਖ਼ਬਰਾਂ ਮੁਤਾਬਿਕ ਸ਼ੇਰਾ ਦਾ ਸੈਲਰੀ ਪੈਕੇਜ 2 ਕਰੋੜ ਰੁਪਏ ਹੈ। ਜਿਸ ਦਾ ਮਤਲਬ ਹੈ ਕਿ ਉਹ ਹਰ ਮਹੀਨੇ 15 ਲੱਖ ਰੁਪਏ ਤਨਖ਼ਾਹ ਲੈਂਦਾ ਹੈ।
ਯੁਵਰਾਜ ਗੋਰਪੜੇ: ਆਮਿਰ ਖਾਨ (Aamir Khan) ਦੇ ਬਾਡੀਗਾਰਡ ਦਾ ਨਾਂ ਯੁਵਰਾਜ ਗੋਰਪੜੇ ਹੈ। ਉਨ੍ਹਾਂ ਦੀ ਸਾਲਾਨਾ ਤਨਖ਼ਾਹ 2 ਕਰੋੜ ਰੁਪਏ ਹੈ। ਤੁਸੀਂ ਹਮੇਸ਼ਾ ਯੁਵਰਾਜ ਨੂੰ ਆਮਿਰ ਦੇ ਨਾਲ ਦੇਖੋਗੇ। ਇਸ ਦਾ ਮਤਲਬ ਹੈ ਕਿ ਉਹ ਹਰ ਮਹੀਨੇ 15 ਲੱਖ ਰੁਪਏ ਤਨਖ਼ਾਹ ਲੈਂਦਾ ਹੈ।
ਜਤਿੰਦਰ: ਅਮਿਤਾਭ ਬੱਚਨ (Amitabh Bachchan) ਦੇ ਬਾਡੀਗਾਰਡ ਦਾ ਨਾਂ ਜਤਿੰਦਰ ਹੈ। ਉਸ ਦਾ ਸਾਲਾਨਾ ਪੈਕੇਜ 1.5 ਕਰੋੜ ਰੁਪਏ ਹੈ। ਬਾਲੀਵੁੱਡ ‘ਚ ਹੋਰ ਵੀ ਕਈ ਵੱਡੇ ਸੈਲੇਬਸ ਹਨ ਜਿਨ੍ਹਾਂ ਦੇ ਬਾਡੀਗਾਰਡ ਉਨ੍ਹਾਂ ਤੋਂ ਮੋਟੀ ਰਕਮ ਵसੂਲਦੇ ਹਨ। ਇਸ ਸੂਚੀ ‘ਚ ਅਕਸ਼ੈ ਕੁਮਾਰ (Akshay Kumar) ਵੀ ਸ਼ਾਮਲ ਹੈ। ਉਨ੍ਹਾਂ ਦਾ ਬਾਡੀਗਾਰਡ ਉਨ੍ਹਾਂ ਦੇ ਬੇਟੇ ਆਰਵ ਨੂੰ ਵੀ ਗਾਰਡ ਕਰਦਾ ਹੈ। ਅਕਸ਼ੈ ਕੁਮਾਰ (Akshay Kumar) ਆਪਣੇ ਬਾਡੀਗਾਰਡ ਨੂੰ 1.2 ਕਰੋੜ ਰੁਪਏ ਸਾਲਾਨਾ ਦਿੰਦੇ ਹਨ।