ਕੀ ਯਸ਼ਸਵੀ ਜੈਸਵਾਲ ਨੂੰ ਚੈਂਪੀਅਨਸ ਟਰਾਫੀ ‘ਚ ਮਿਲਣਾ ਚਾਹੀਦਾ ਹੈ ਮੌਕਾ? ਇਸ ਸਮੇਂ ਸ਼ਾਨਦਾਰ ਫਾਰਮ ‘ਚ ਹਨ ਜੈਸਵਾਲ

ICC Champions Trophy ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀ ਹੈ। ਇਹ ਮੈਗਾ ICC ਈਵੈਂਟ 19 ਫਰਵਰੀ ਨੂੰ ਸ਼ੁਰੂ ਹੋਵੇਗਾ। ਇਸ ਵਾਰ ਪਾਕਿਸਤਾਨ Champions Trophy ਦੀ ਮੇਜ਼ਬਾਨੀ ਕਰ ਰਿਹਾ ਹੈ। ਹਾਲਾਂਕਿ ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ ‘ਚ ਖੇਡੇਗੀ। BCCI ਜਲਦ ਹੀ Team India ਦਾ ਐਲਾਨ ਕਰ ਸਕਦਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਉਨ੍ਹਾਂ ਤਿੰਨ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਕਾਰਨ ਯਸ਼ਸਵੀ ਜੈਸਵਾਲ ਨੂੰ ਮੌਕਾ ਮਿਲਣਾ ਚਾਹੀਦਾ ਹੈ।
ਯਸ਼ਸਵੀ ਜੈਸਵਾਲ ਨੇ ਸ਼ਾਇਦ ਵਨਡੇਅ ਵਿੱਚ ਭਾਰਤ ਲਈ ਡੈਬਿਊ ਨਹੀਂ ਕੀਤਾ ਹੈ। ਪਰ ਲਿਸਟ ਏ ਵਿੱਚ ਯਸ਼ਸਵੀ ਜੈਸਵਾਲ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 32 ਮੈਚਾਂ ਵਿੱਚ ਪੰਜ ਸੈਂਕੜੇ ਅਤੇ ਸੱਤ ਅਰਧ ਸੈਂਕੜਿਆਂ ਦੀ ਮਦਦ ਨਾਲ 1511 ਦੌੜਾਂ ਬਣਾਈਆਂ ਹਨ।
ਇਨ ਫਾਰਮ ਚੱਲ ਰਹੇ ਹਨ ਯਸ਼ਸਵੀ ਜੈਸਵਾਲ
23 ਸਾਲਾ ਨੌਜਵਾਨ ਓਪਨਿੰਗ ਬੱਲੇਬਾਜ਼ ਯਸ਼ਸਵੀ ਜੈਸਵਾਲ ਇਸ ਸਮੇਂ ਸ਼ਾਨਦਾਰ ਫਾਰਮ ‘ਚ ਹੈ। ਹਾਲ ਹੀ ‘ਚ ਆਸਟ੍ਰੇਲੀਆ ਦੌਰੇ ‘ਤੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ ਉਨ੍ਹਾਂ ਨੇ ਕਾਫੀ ਦੌੜਾਂ ਬਣਾਈਆਂ ਸਨ। ਉਹ ਭਾਰਤ ਦਾ ਸਭ ਤੋਂ ਵੱਧ ਸਕੋਰਰ ਸੀ। ਉਨ੍ਹਾਂ ਨੇ 43.44 ਦੀ ਔਸਤ ਨਾਲ 391 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਦੇਖਣ ਨੂੰ ਮਿਲੇ।
ਲੈਫਟ ਅਤੇ ਰਾਈਟ ਦਾ ਸੁਮੇਲ
ਰੋਹਿਤ ਸ਼ਰਮਾ ਜਾਂ ਸ਼ੁਭਮਨ ਗਿੱਲ ਵਨਡੇਅ ਵਿੱਚ ਭਾਰਤੀ ਟੀਮ ਲਈ ਓਪਨਿੰਗ ਕਰ ਸਕਦੇ ਹਨ। ਉਨ੍ਹਾਂ ਦੇ ਨਾਲ ਯਸ਼ਸਵੀ ਜੈਸਵਾਲ ਦਾ ਖੱਬੇ ਹੱਥ ਦਾ ਚੰਗਾ ਸੁਮੇਲ ਹੋਵੇਗਾ।