ਹੁਣ ਇਕ ਰੀਚਾਰਜ ‘ਚ ਚੱਲਣਗੇ 4 ਲੋਕਾਂ ਦੇ ਫੋਨ ! – News18 ਪੰਜਾਬੀ

ਜੀਓ (Jio) ਆਪਣੇ ਸਸਤੇ ਰੀਚਾਰਜ ਪਲਾਨਾਂ ਕਰਕੇ ਪੂਰੇ ਭਾਰਤ ਵਿਚ ਮਸ਼ਹੂਰ ਹੈ। ਜੀਓ ਦੇ ਕਈ ਸਸਤੇ ਪਲਾਨ ਮੌਜੂਦ ਹਨ। ਇਹ ਗਾਹਕਾਂ ਲਈ ਨਵੇਂ ਨਵੇਂ ਰੀਚਾਰਜ ਪਲਾਨ ਲੈ ਕੇ ਆਉਂਦਾ ਰਹਿੰਦਾ ਹੈ। ਜਿਨ੍ਹਾਂ ਨੂੰ ਯੂਜ਼ਰਸ ਆਪਣੀ ਜ਼ਰੂਰਤ ਦੇ ਮੁਤਾਬਕ ਚੁਣ ਸਕਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਖਾਸ ਪਲਾਨ ਬਾਰੇ ਦੱਸਣ ਜਾ ਰਹੇ ਹਾਂ।
ਇੱਥੇ ਅਸੀਂ ਤੁਹਾਨੂੰ ਫੈਮਿਲੀ ਪਲਾਨ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਜੀਓ (Jio) ਦੇ ਇਸ ਖ਼ਾਸ ਪਲਾਨ ਬਾਰੇ ਡਿਟੇਲ ਜਾਣਕਾਰੀ-
Jio ਦਾ ਖ਼ਾਸ ਰੀਚਾਰਜ ਪਲਾਨ…
ਜੀਓ ਦੇ ਇਸ ਇੱਕ ਪਲਾਨ ਵਿੱਚ ਵੱਧ ਤੋਂ ਵੱਧ 4 ਸਿਮ ਕਾਰਡਾਂ ਨੂੰ ਚਲਾਇਆ ਜਾ ਸਕਦਾ ਹੈ। Jio ਦੇ ਇਸ ਪਲਾਨ ਦੀ ਕੀਮਤ 449 ਰੁਪਏ ਹੈ, ਜੋ ਕਿ Postpaid Plans ਹੈ। ਇਸ ਪਲਾਨ ‘ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ, ਡਾਟਾ ਅਤੇ ਹੋਰ ਬਹੁਤ ਕੁਝ ਮਿਲਦਾ ਹੈ।
ਜੀਓ ਦੇ ਇਸ ਪਲਾਨ ‘ਚ ਤੁਹਾਨੂੰ 75GB ਡਾਟਾ ਐਕਸੈੱਸ ਕਰਨ ਨੂੰ ਮਿਲੇਗਾ। 1 ਸਿਮ ਜੋੜਨ ‘ਤੇ, 5GB ਡੇਟਾ ਵਾਧੂ ਐਡ ਹੋ ਜਾਵੇਗਾ। ਜੀਓ ਦੇ ਇਸ ਰੀਚਾਰਜ ਪਲਾਨ ‘ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਇਸ ਵਿੱਚ ਲੋਕਲ ਅਤੇ STD ਕਾਲਾਂ ਸ਼ਾਮਲ ਹਨ। ਇਸ ਫੈਮਿਲੀ ਪਲਾਨ ‘ਚ ਯੂਜ਼ਰਸ ਨੂੰ ਰੋਜ਼ਾਨਾ 100SMS ਦਾ ਐਕਸੈੱਸ ਮਿਲੇਗਾ। ਇਸ ਨੂੰ ਯੂਜ਼ਰਸ ਆਪਣੀ ਜ਼ਰੂਰਤ ਦੇ ਅਨੁਸਾਰ ਵਰਤੋਂ ਕਰ ਸਕਦੇ ਹਨ। ਫੈਮਿਲੀ ਪਲਾਨ ਵਿੱਚ ਇੱਕ ਸਿਮ ਜੋੜਨ ‘ਤੇ 150 ਰੁਪਏ ਪ੍ਰਤੀ ਸਿਮ ਵਾਧੂ ਐਡ ਹੋ ਜਾਣਗੇ। ਇਸ ਤੋਂ ਬਾਅਦ GST ਨੂੰ ਵੀ ਜੋੜਿਆ ਜਾਵੇਗਾ।
ਜੀਓ ਦੇ ਇਸ ਫੈਮਿਲੀ ਪਲਾਨ ਵਿੱਚ ਇੱਕ ਸਿਮ ਜੋੜਨ ‘ਤੇ 150 ਰੁਪਏ ਪ੍ਰਤੀ ਸਿਮ ਵਾਧੂ ਐਡ ਹੋ ਜਾਣਗੇ। ਇਸ ਤੋਂ ਬਾਅਦ GST ਨੂੰ ਵੀ ਜੋੜਿਆ ਜਾਵੇਗਾ। Jio ਦੇ ਇਸ ਰੀਚਾਰਜ ਪਲਾਨ ਵਿੱਚ ਉਪਭੋਗਤਾਵਾਂ ਨੂੰ Jio TV, Jio Cinema ਅਤੇ Jio Cloud ਐਪਸ ਦਾ ਐਕਸੈੱਸ ਮਿਲੇਗਾ। ਇਸ ਵਿੱਚ ਤੁਹਾਨੂੰ JioCinema Premium ਦਾ ਐਕਸੈੱਸ ਨਹੀਂ ਮਿਲੇਗਾ।