ਇਸ ਡਰਾਈ ਫਰੂਟ ਨੂੰ ਖਾਣਾ ਸ਼ੁਰੂ ਕਰੋ, ਕਾਜੂ ਬਦਾਮ ਨੂੰ ਭੁੱਲ ਜਾਓਗੇ, ਜਾਣੋ ਸਿਹਤ ਲਾਭ

ਸੁੱਕੇ ਮੇਵਿਆਂ ਦੇ ਨਾਂ ਉੱਤੇ ਜ਼ਿਆਦਾਤਰ ਲੋਕ ਸਿਰਫ਼ ਕਾਜੂ ਬਦਾਮ ਨੂੰ ਹੀ ਤਰਜੀਹ ਦਿੰਦੇ ਹਨ। ਹਾਲਾਂਕਿ, ਇੱਕ ਡਰਾਈ ਫਰੂਟ ਅਜਿਹਾ ਹੈ ਜੋ ਕਾਜੂ ਅਤੇ ਬਦਾਮ ਨਾਲੋਂ ਸਿਹਤ ਲਈ ਵਧੇਰੇ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਉਸ ਡਰਾਈ ਫਰੂਟ ਦਾ ਨਾਮ ਹੈ ਮਖਾਣਾ। ਇਸ ਨੂੰ “ਫੌਕਸ ਨਟਸ” ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ।
ਜੇਕਰ ਇਸ ਨੂੰ ਰੋਜ਼ਾਨਾ ਭਿਓਂ ਕੇ ਖਾਧਾ ਜਾਵੇ ਤਾਂ ਇਸ ਦੇ ਫ਼ਾਇਦੇ ਹੋਰ ਵੀ ਜ਼ਿਆਦਾ ਹੋ ਸਕਦੇ ਹਨ। ਵੈਸੇ ਤਾਂ ਲੋਕ ਮਖਾਣੇ ਵਰਤ ਦੌਰਾਨ ਹੀ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ‘ਚ ਭਿਓਂ ਕੇ ਮਖਾਣੇ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮਿਲਦੇ ਹਨ। ਮਖਾਣੇ ਕੁਦਰਤੀ ਸੁਪਰ ਫੂਡ ਹਨ ਜੋ ਨਾ ਸਿਰਫ਼ ਤੁਹਾਡੇ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਦਾ ਹੈ, ਸਗੋਂ ਕਈ ਬਿਮਾਰੀਆਂ ਤੋਂ ਬਚਣ ਵਿੱਚ ਵੀ ਸਹਾਇਕ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਤੁਸੀਂ ਆਪਣੀ ਸਿਹਤ ਨੂੰ ਸੁਧਾਰ ਸਕਦੇ ਹੋ ਅਤੇ ਬਿਮਾਰੀਆਂ ਦੇ ਖ਼ਤਰੇ ਨੂੰ ਘਟਾ ਸਕਦੇ ਹੋ। ਆਓ ਜਾਣਦੇ ਹਾਂ ਕਿ ਮਖਾਣੇ ਖਾਣ ਨਾਲ ਸਾਨੂੰ ਕੀ ਕੀ ਲਾਭ ਹੁੰਦੇ ਹਨ…
ਭਿੱਜੇ ਹੋਏ ਮਖਾਣੇ ਖਾਣ ਦੇ ਸਿਹਤ ਲਾਭ
ਦਿਲ ਦੀ ਸਿਹਤ ਲਈ ਫ਼ਾਇਦੇਮੰਦ ਹਨ ਮਖਾਣੇ: ਮਖਾਣੇ ‘ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਫਾਈਬਰ ਕੋਲੈਸਟ੍ਰੋਲ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਵਿਚ ਐਂਟੀ-ਆਕਸੀਡੈਂਟ ਵੀ ਪਾਏ ਜਾਂਦੇ ਹਨ, ਜੋ ਆਕਸੀਡੇਟਿਵ ਤਣਾਅ ਨੂੰ ਘੱਟ ਕਰਦੇ ਹਨ, ਜਿਸ ਨਾਲ ਫ੍ਰੀ ਰੈਡੀਕਲਸ ਕਾਰਨ ਦਿਲ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਦੇ ਹਨ। ਇਸ ਲਈ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ ਅਤੇ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਮਖਾਣੇ: ਮਖਾਣਿਆਂ ‘ਚ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ, ਜੋ ਹੱਡੀਆਂ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਜੋੜਾਂ ਦੇ ਦਰਦ ਅਤੇ ਓਸਟੀਓਪੋਰੋਸਿਸ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।
ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਮਖਾਣੇ: ਮਖਾਣਿਆਂ ਵਿੱਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਹ ਸਾਰੇ ਤੱਤ ਸਾਡੇ ਸਰੀਰ ਦੀਆਂ ਪੌਸ਼ਟਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਮਖਾਣੇ ਵਿਚ ਕੈਲੋਰੀ ਅਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਾਰਨ ਇਹ ਭਾਰ ਘਟਾਉਣ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹਨ ਮਖਾਣੇ: ਮਖਾਣਿਆਂ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਇਸ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਸੁਰੱਖਿਅਤ ਬਣਾਉਂਦਾ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਦਾ ਨਿਯਮਤ ਸੇਵਨ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵੀ ਵਧਾ ਸਕਦਾ ਹੈ।
ਐਂਟੀ-ਏਜਿੰਗ ਵਿਸ਼ੇਸ਼ਤਾਵਾਂ: ਮਖਾਣੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਸਕਿਨ ਨੂੰ ਬੁਢਾਪੇ ਦੇ ਲੱਛਣਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਹ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਦੇ ਹਨ ਅਤੇ ਸਕਿਨ ਨੂੰ ਜਵਾਨ ਅਤੇ ਤਰੋਤਾਜ਼ਾ ਰੱਖਦੇ ਹਨ।
ਆਓ ਜਾਣਦੇ ਹਾਂ ਮਖਾਣੇ ਖਾਣ ਦਾ ਸਹੀ ਤਰੀਕਾ:
ਮਖਾਣੇ ਖਾਣ ਦੇ ਕਈ ਤਰੀਕੇ ਹਨ ਪਰ ਜੇਕਰ ਤੁਸੀਂ ਇਸ ਨੂੰ ਭਿਓਂ ਕੇ ਖਾਓ ਤਾਂ ਇਸ ਦੇ ਫ਼ਾਇਦੇ ਵਧ ਜਾਂਦੇ ਹਨ। ਮਖਾਣੇ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਕੇ ਸਵੇਰੇ ਇਸ ਦਾ ਸੇਵਨ ਕਰੋ। ਇਸ ਨੂੰ ਖਾਣ ਨਾਲ ਪੌਸ਼ਟਿਕ ਤੱਤਾਂ ਦਾ ਅਵਸ਼ੋਸ਼ਣ ਠੀਕ ਰਹਿੰਦਾ ਹੈ ਅਤੇ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਤੁਸੀਂ ਮਖਾਣੇ ਨੂੰ ਘਿਓ ਵਿਚ ਹਲਕਾ ਜਿਹਾ ਭੁੰਨ ਕੇ ਖਾ ਸਕਦੇ ਹੋ। ਇਹ ਇੱਕ ਸਿਹਤਮੰਦ ਸਨੈਕ ਹੈ ਜੋ ਭੁੱਖ ਮਿਟਾਉਂਦਾ ਹੈ ਅਤੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਮਖਾਣਿਆਂ ਨੂੰ ਦੁੱਧ ਵਿੱਚ ਪਕਾ ਕੇ ਖੀਰ ਬਣਾਈ ਜਾ ਸਕਦੀ ਹੈ। ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੈ। ਭਿੱਜੇ ਹੋਏ ਮਖਾਣੇ ਸਲਾਦ ਵਿੱਚ ਮਿਲਾ ਕੇ ਵੀ ਖਾਏ ਜਾ ਸਕਦੇ ਹਨ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)