new Panchayat started working in the village of Sangrur step towards creating an ideal village hdb – News18 ਪੰਜਾਬੀ

ਨਵੇਂ ਪੰਚਾਇਤ ਮੈਂਬਰ ਦੇ ਇਸ ਇਲਾਕੇ ਦੇ ਵਿੱਚ ਖੂਬ ਚਰਚੇ ਕਿਉਂਕਿ ਇਸ ਨੇ ਸਹੁੰ ਚੁੱਕਣ ਤੋਂ ਪਹਿਲਾਂ ਹ ਪਿੰਡ ਦੀ ਸਫ਼ਾਈ ਦਾ ਜ਼ਿੰਮਾ ਖੁਦ ਚੁੱਕ ਲਿਆ ਹੈ । ਇਸ ਪੰਚਾਇਤ ਮੈਂਬਰ ਦਾ ਨਾਮ ਕ੍ਰਿਸ਼ਨ ਬਾਵਾ ਹੈ, ਜੋ ਕਿ ਇੱਕ ਗੁਰਸਿੱਖ ਬੰਦਾ ਹੈ। ਇੱਕ ਗੁਰਸਿੱਖ ਹੋਣ ਦੇ ਨਾਤ ਵੀ ਇਨ੍ਹਾਂ ਵੱਲੋਂ ਖੁਦ ਆਪਣੇ ਹੱਥਾਂ ਦੇ ਨਾਲ ਪਿੰਡ ਦੀਆਂ ਨਾਲੀਆਂ ਦੀ ਸਫ਼ਾਈ ਕੀਤੀ ਗਈ ਇਸ ਤੋਂ ਇਲਾਵਾ ਗੰਦਗੀ ਦੇ ਢੇਰਾਂ ਨੂੰ ਚੁੱਕਣ ਲਈ ਆਪਣੇ ਖਰਚੇ ਉੱਤੇ ਹੀ ਜੇਸੀਬੀ ਲਿਆਂਦੀ ਗਈ, ਅਤੇ ਇਲਾਕੇ ਦੇ ਵਿੱਚੋਂ ਗੰਦਗੀ ਦੇ ਢੇਰ ਚੁੱਕੇ ਗਏ।
ਇਹ ਵੀ ਪੜ੍ਹੋ:
ਜਥੇਦਾਰ ਦੇ ਹੁਕਮਾਂ ਦੀ ਆੜ ’ਚ ਚੋਣ ਲੜਨ ਤੋਂ ਭੱਜ ਰਿਹਾ ਅਕਾਲੀ ਦਲ… ਸੁਖਬੀਰ ਬਾਦਲ ਨੂੰ ਹੀ ਮੰਨਿਆ ਜਾ ਰਿਹਾ ਪਾਰਟੀ
ਦੱਸਣਾ ਬਣਦਾ ਹੈ ਕਿ ਕ੍ਰਿਸ਼ਨ ਬਾਵਾ ਨੂੰ ਸੰਗਰੂਰ ਦੇ ਪਿੰਡ ਨਮੋਲ ਦੇ ਵਾਰਡ ਨੰਬਰ 5 ਦੇ ਲੋਕਾਂ ਨੇ ਸਰਭ ਸੰਮਤੀ ਦੇ ਨਾਲ ਮੈਂਬਰ ਚੁਣਿਆ ਹੈ । ਇਸ ਮੌਕੇ ਕ੍ਰਿਸ਼ਨ ਬਾਵਾ ਨਾ ਕਿਹਾ ਕਿ ਉਸਨੇ ਟਿੱਚਾ ਠਾਣਿਆ ਸੀ ਕਿ ਇਹ ਆਪਣੇ ਵਾਰਡ ਦੇ ਨਾਲ ਨਾਲ ਪੂਰੇ ਪਿੰਡ ਦੀ ਸਫਾਈ ਕਰਾਉਣਗੇ । ਇਸ ਮੌਕੇ ਕ੍ਰਿਸ਼ਨ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਵੋਟਾਂ ਦੇ ਸਮੇਂ ਨਾ ਤਾਂ ਸ਼ਰਾਬਾਂ ਵੰਡੀਆਂ ਅਤੇ ਨਾ ਹੀ ਨਸ਼ਾ ਵੰਡਿਆ ਅਤੇ ਉਹ ਹੀ ਪੈਸੇ ਹੁਣ ਉਹ ਆਪਣੇ ਪਿੰਡ ਦੀ ਸਫਾਈ ਉੱਤੇ ਲਗਾ ਰਹੇ ਹਨ ।
ਇਸ ਮੌਕੇ ਕ੍ਰਿਸ਼ਨ ਬਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਜਨਿਤੀਕ ਪਾਰਟੀਆਂ ਦੇ ਲੋਕਾਂ ਦਾ ਵੀ ਸਮਰਥਨ ਮਿਲ ਰਿਹਾ ਹੈ ਅਤੇ ਪਿੰਡ ਦੇ ਲੋਕ ਵੀ ਉਨ੍ਹਾਂ ਦੇ ਨਾਲ ਹਨ । ਇਸ ਮੌਕੇ ਪਿੰਡ ਦੇ ਲੋਕਾਂ ਨੇ ਵੀ ਕ੍ਰਿਸ਼ਨ ਬਾਵਾ ਦੀਆਂ ਤਾਰੀਫਾਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜੀਵੇਂ ਹੀ ਚੁਣਿਆ ਗਿਆ ਤੇ ਕੁੱਝ ਦਿਨਾਂ ਦੇ ਅੰਦਰ ਹੀ ਇਨਾਂ ਵੱਲੋਂ ਪਿੰਡ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਤੇ ਵੱਧ ਚੜ੍ਹ ਕੇ ਪਿੰਡ ਦੇ ਲਈ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਵੀ ਕ੍ਰਿਸ਼ਨ ਬਾਵਾ ਦਾ ਸਾਥ ਦਿੱਤਾ ਜਾ ਰਿਹਾ ਹੈ ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :