MLA Charanjit Singh honored the new Panchayats assured to support them in development works hdb – News18 ਪੰਜਾਬੀ

ਸ਼੍ਰੀ ਚਮਕੌਰ ਸਭ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਵੱਖ-ਵੱਖ ਪੰਚਾਇਤਾਂ ਜੋ ਚੁਣ ਕੇ ਆਈਆਂ ਹਨ ਉਨ੍ਹਾਂ ਨੂੰ ਸੱਦ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਬਾਬਤ ਉਹਨਾਂ ਵੱਲੋਂ ਪਿੰਡ ਦੁਲਚੇ ਮਾਜਰੇ ਦੀ ਪੰਚਾਇਤ ਦਾ ਸਨਮਾਨ ਕੀਤਾ ਗਿਆ। ਨਵ ਨਿਯੁਕਤ ਪੰਚਾਇਤ ਵੱਲੋਂ ਨਵੀਂ ਪੰਚਾਇਤ ਚੁਣਨ ਤੋਂ ਬਾਅਦ ਪਿੰਡ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰਖਾਏ ਗਏ ਸਨ, ਜਿਸ ਵਿੱਚ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾਕਟਰ ਚਰਨਜੀਤ ਉਚੇਚੇ ਤੌਰ ਉੱਤੇ ਪਹੁੰਚੇ।
ਇਹ ਵੀ ਪੜ੍ਹੋ:
ਇਸ਼ਾਂਕ ਨੇ ਭਰੀ ਨਾਮਜ਼ਦਗੀ, ਕਾਂਗਰਸ ਦੇ ਰਣਜੀਤ ਕੁਮਾਰ ਨਾਲ ਮੁਕਾਬਲਾ… ਬਾਕੀ ਪਾਰਟੀਆਂ ਨੇ ਨਹੀਂ ਐਲਾਨੇ ਉਮੀਦਵਾਰ
ਇਸ ਮੌਕੇ ਉਹਨਾਂ ਨੇ ਨਵ ਨਿਯੁਕਤ ਪੰਚਾਇਤ ਦਾ ਸਨਮਾਨ ਕੀਤਾ ਅਤੇ ਉਹਨਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਵੱਲੋਂ ਪਿੰਡ ਦੇ ਵਿਕਾਸ ਦੇ ਕਾਰਜਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਿਕਾਸ ਕਾਰਜਾਂ ਦੇ ਵਿੱਚ ਲਗਾਤਾਰ ਪੰਚਾਇਤਾਂ ਦਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਚਰਨਜੀਤ ਸਿੰਘ ਦੇ ਵੱਲੋਂ ਜਿੱਤੇ ਹੋਏ ਪੰਚਾਇਤ ਮੈਂਬਰਾਂ ਤੇ ਸਰਪੰਚ ਨੂੰ ਵਧਾਈ ਦਿੰਦੇ ਹੋਏ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਵਾਰ ਲੋਕ ਸਰਭਸੰਮਤੀ ਦੇ ਨਾਲ ਹੀ ਸਰਪੰਚ ਚੁਣਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਅਪੀਲ ’ਤੇ ਮੋਹਰ ਲਗਾਉਂਦੇ ਹੋਏ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਉੱਤੇ ਸਰਭਸੰਮਤੀ ਦੇ ਨਾਲ ਹੀ ਪੰਚਾਇਤਾਂ ਚੁਣੀਆਂ ਗਈਆਂ। ਸ਼ਾਤੀਪੂਰਵਕ ਚੋਣਾਂ ਹੋਈਆਂ ਅਤੇ ਇਸਨਾਲ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਵੀ ਮਜ਼ਬੂਤ ਹੋਈ ਹੈ ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :