Sports
IND vs NZ 3rd Test: ਟੀਮ ਇੰਡੀਆ ਨੇ ਖੇਡੀ ਵੱਡੀ ਬਾਜ਼ੀ, ਬੁਲਾਇਆ ਖਾਸ ਗੇਂਦਬਾਜ਼

IND vs NZ 3rd Test: ਹਰਸ਼ਿਤ ਰਾਣਾ ਵਾਨਖੇੜੇ ਸਟੇਡੀਅਮ ‘ਚ ਮੈਚ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਬੁੱਧਵਾਰ ਨੂੰ ਮੁੰਬਈ ‘ਚ ਭਾਰਤੀ ਟੀਮ ਨਾਲ ਜੁੜ ਜਾਣਗੇ । ਇਹ ਸਪੱਸ਼ਟ ਨਹੀਂ ਹੈ ਕਿ ਡਰੈਸਿੰਗ ਰੂਮ ਵਿੱਚ ਉਨ੍ਹਾਂ ਦੀ ਮੌਜੂਦਗੀ ਰਿਜ਼ਰਵ ਵਜੋਂ ਹੋਵੇਗੀ ਜਾਂ ਟੀਮ ਦੇ ਮੈਂਬਰ ਵਜੋਂ। 22 ਸਾਲਾ ਤੇਜ਼ ਗੇਂਦਬਾਜ਼ ਰਾਣਾ ਨੂੰ ਆਸਟ੍ਰੇਲੀਆ ‘ਚ 22 ਨਵੰਬਰ ਤੋਂ ਪਰਥ ‘ਚ ਸ਼ੁਰੂ ਹੋਣ ਵਾਲੇ ਪੰਜ ਟੈਸਟ ਮੈਚਾਂ ਲਈ ਮੁੱਖ ਟੀਮ ‘ਚ ਚੁਣਿਆ ਗਿਆ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਹਰਸ਼ਿਤ ਕੱਲ੍ਹ (ਬੁੱਧਵਾਰ) ਟੀਮ ਨਾਲ ਜੁੜ ਜਾਣਗੇ।’