Children showed their skills in science fair Exhibition organized for importance of science hdb – News18 ਪੰਜਾਬੀ

ਮਾਨਸਾ ਦੇ ਸੈਂਟ ਜੈਵਿਅਰ ਸਕੂਲ ਦੇ ਵਿੱਚ ਜ਼ਿਲ੍ਹਾ ਪੱਧਰੀ ਮੰਗਲ ਵਗਿਆਨ ਪ੍ਰਦਰਸ਼ਨੀ ਲਗਾਈ ਗਈ ਜਿਸਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੇ ਭਾਗ ਲਿਆ। ਇਸ ਵਿਗਿਆਨ ਮੇਲੇ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਇਕ ਅਜਿਹੀ ਪ੍ਰਦਰਸ਼ਨੀ ਹੈ ਜੋ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ:
ਸਰਕਾਰ ਵਿਰੁੱਧ ਕਿਸਾਨਾਂ ਦਾ ਰੋਹ ਹੋਰ ਵਧਿਆ, ਝੋਨੇ ਦੀ ਚੁਕਾਈ ਦਾ ਮਸਲਾ… ਵੇਖੋ, ਕਿੱਥੇ ਫਸਿਆ ਪੇਚ
ਸਾਇੰਸ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਹੈ। ਇਸ ਮੌਕੇ ਸਾਇੰਸ ਦੇ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਮਾਡਲ ਪੇਸ਼ ਕੀਤੇ। ਇਸ ਮੌਕੇ ਬਹੁਤ ਸਾਰੇ ਬੱਚੇ ਮਾਡਲ ਬਣਾ ਕੇ ਲੈ ਕੇ ਆਏ ਹੋਏ ਸਨ ਅਤੇ ਇਸ ਤੋਂ ਪਹਿਲਾਂ ਵੀ ਬੱਚਿਆਂ ਦਾ ਕੰਪੀਟੀਸ਼ਨ ਹੋਇਆ ਸੀ ਅਤੇ ਜਿਹੜੇ ਮਾਡਲ ਸਿਲੈਕਟ ਹੋਏ ਉਹ ਇਸ ਸਾਇੰਸ ਪ੍ਰਦਰਸ਼ਨੀ ਦੇ ਵਿੱਚ ਅੱਗੇ ਆਏ ਜਾਣਕਾਰੀ ਮੁਤਾਬਿਕ 75 ਮਾਡਲ ਸਿਲੈਕਟ ਹੋਏ ਸਨ ਜੋ ਇਸ ਪ੍ਰਦਰਸ਼ਨੀ ਦੇ ਵਿੱਚ ਬੱਚਿਆਂ ਵੱਲੋਂ ਦਿਖਾਏ ਗਏ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਸੀ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਲੱਗਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਿਆਂ ਦੀ ਸਾਇੰਸ ਦੇ ਵਿੱਚ ਰੂਚੀ ਹੋਰ ਵੀ ਵਧੇ ਅਤੇ ਇਹ ਬੱਚਿਆਂ ਨੂੰ ਸਾਇੰਸ ਨਾਲ ਜੋੜਨ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।
- First Published :