ਹਾਈਕੋਰਟ ‘ਚ ਸੁਣਵਾਈ ਦੌਰਾਨ ਲਾਈਵ ਸਟ੍ਰੀਮਿੰਗ ‘ਚ ਚੱਲਣ ਲੱਗੀ ਅਸ਼ਲੀਲ ਵੀਡੀਓ

ਸਾਈਬਰ ਅਪਰਾਧੀਆਂ ਨੇ ਸੋਮਵਾਰ ਨੂੰ ਕਲਕੱਤਾ ਹਾਈ ਕੋਰਟ ਦੇ ਯੂਟਿਊਬ ਚੈਨਲ ਨੂੰ ਹੈਕ ਕਰ ਲਿਆ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਛੁੱਟੀਆਂ ਵਾਲਾ ਬੈਂਚ ਇੱਕ ਕੇਸ ਦੀ ਸੁਣਵਾਈ ਕਰ ਰਿਹਾ ਸੀ। ਹਾਲਾਂਕਿ ਅਦਾਲਤ ਦੇ ਆਈਟੀ ਵਿਭਾਗ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਦਰਜ ਹੋਣ ਤੋਂ ਬਾਅਦ ਕੋਲਕਾਤਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੋਲਕਾਤਾ ਪੁਲਿਸ ਦੇ ਸਾਈਬਰ ਕ੍ਰਾਈਮ ਸੈਕਸ਼ਨ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀ ਨੇ ਕਿਹਾ, “ਮਾਮਲੇ ਦੀ ਜਾਂਚ ਜਾਰੀ ਹੈ। ਅਸੀਂ ਇਸ ਅਪਰਾਧ ਦੇ ਪਿੱਛੇ ਸ਼ਾਮਲ ਬਦਮਾਸ਼ਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।” ਮੀਡੀਆ ਰਿਪੋਰਟਾਂ ਮੁਤਾਬਕ ਹਾਈਕੋਰਟ ਦੇ ਯੂ-ਟਿਊਬ ਚੈਨਲ ‘ਤੇ ਇਕ ਅਸ਼ਲੀਲ ਵੀਡੀਓ ਪ੍ਰਸਾਰਿਤ ਕੀਤੀ ਗਈ, ਜਿਸ ਤੋਂ ਬਾਅਦ ਹਾਈਕੋਰਟ ਦੀ ਲਾਈਵ ਸਟ੍ਰੀਮਿੰਗ ਤੁਰੰਤ ਰੋਕ ਦਿੱਤੀ ਗਈ। ਰਿਪੋਰਟਾਂ ਦੇ ਅਨੁਸਾਰ, ਥੋੜ੍ਹੇ ਸਮੇਂ ਦੇ ਵਿਘਨ ਤੋਂ ਬਾਅਦ ਲਾਈਵ-ਸਟ੍ਰੀਮਿੰਗ ਨੂੰ ਇੱਕ ਵੱਖਰੇ ਲਿੰਕ ਦੀ ਵਰਤੋਂ ਕਰਕੇ ਦੁਬਾਰਾ ਸ਼ੁਰੂ ਕੀਤਾ ਗਿਆ ਸੀ।
ਹਾਈ ਕੋਰਟ ਦਾ ਆਈਟੀ ਸੈੱਲ ਜਾਂਚ ਕਰ ਰਿਹਾ ਹੈ ਕਿ ਇਹ ਘਟਨਾ ਕਿਵੇਂ ਵਾਪਰੀ। ਇਸ ਤੋਂ ਪਹਿਲਾਂ ਸਾਈਬਰ ਅਪਰਾਧੀਆਂ ਨੇ ਸੁਪਰੀਮ ਕੋਰਟ ਦੇ ਯੂ-ਟਿਊਬ ਚੈਨਲ ਨੂੰ ਵੀ ਹੈਕ ਕਰ ਲਿਆ ਸੀ। ਜਸਟਿਸ ਸੁਭੇਂਦੂ ਸਮੰਤਰ ਅਦਾਲਤ ਨੰਬਰ ਸੱਤ ਵਿੱਚ ਸੁਣਵਾਈ ਕਰ ਰਹੇ ਸਨ। ਅਦਾਲਤ ਦੀ ਲਾਈਵ ਸਟ੍ਰੀਮਿੰਗ ਦੌਰਾਨ ਕੁਝ ਅਸ਼ਲੀਲ ਤਸਵੀਰਾਂ ਯੂਟਿਊਬ ਚੈਨਲ ‘ਤੇ ਪ੍ਰਸਾਰਿਤ ਕੀਤੀਆਂ ਗਈਆਂ। ਇਤਰਾਜ਼ਯੋਗ ਫੁਟੇਜ ਦੇ ਪ੍ਰਸਾਰਣ ਤੋਂ ਬਾਅਦ ਲਾਈਵ ਸਟ੍ਰੀਮਿੰਗ ਨੂੰ ਤੁਰੰਤ ਰੋਕ ਦਿੱਤਾ ਗਿਆ ਸੀ।
- First Published :