ਪਾਕਿਸਤਾਨੀ TikTok ਸਟਾਰ ਮਿਨਾਹਿਲ ਮਲਿਕ ਨੇ ਨਿੱਜੀ ਵੀਡੀਓ ‘ਤੇ ਦਿੱਤੀ ਪ੍ਰਤੀਕਿਰਿਆ

ਮਿਨਾਹਿਲ ਮਲਿਕ (Minahil Milk) ਪਾਕਿਸਤਾਨੀ TikTok ਸਟਾਰ ਹੈ। ਉਸਦਾ ਨਿੱਜੀ ਵੀਡੀਓ ਸੋਸ਼ਲ ਮੀਡੀਆ (social media) ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੱਤੀ ਹੈ। ਵੀਡੀਓ ਵਿਚ ਮਿਨਾਹਿਲ ਮਲਿਕ ਇਕ ਵਿਅਕਤੀ ਦੇ ਬਹੁਤ ਕਰੀਬ ਨਜ਼ਰ ਆ ਰਹੀ ਹੈ। ਲੋਕ ਇਸ ਵੀਡੀਓ ਉੱਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਇਸ ਵੀਡੀਓ ਬਾਰੇ ਮਿਨਾਹਿਲ ਮਲਿਕ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਅਨੁਸਾਰ ਵਾਇਰਲ ਹੋ ਰਹੀ ਇਹ ਵੀਡੀਓ ਫਰਜ਼ੀ ਹੈ। ਆਓ ਜਾਣਦੇ ਹਾਂ ਇਸ ਫਰਜ਼ੀ MMS ਦੇ ਲੀਕ ਹੋਣ ਦੇ ਪਿੱਛੇ ਦੀ ਸਚਾਈ ਕੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਿਨਾਹਿਲ ਮਲਿਕ ਨੇ ਇਸ ਵਾਇਰਲ ਵੀਡੀਓ ਨੂੰ ਫਰਜ਼ੀ ਦੱਸਦਿਆਂ ਕਿਹਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਐਡਿਟ ਕੀਤੀ ਗਈ ਹੈ।
ਅੱਜ, ਮੈਂ ਇੰਟਰਨੈੱਟ ‘ਤੇ ਵਾਇਰਲ ਹੋ ਰਹੇ ਵੀਡੀਓ, ਜਿਸ ਨੂੰ ਕਿ ਮੇਰੀਆਂ ਵੀਡੀਓ ਸਮਝਿਆਂ ਜਾ ਰਿਹਾ ਹੈ, ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਹਨ। ਉਸਨੇ ਦੱਸਿਆ ਕਿ ਮੈਂ ਉਸ ਵਿਅਕਤੀ ਦੇ ਖਿਲਾਫ ਪਹਿਲਾਂ ਹੀ ਐੱਫ.ਆਈ.ਆਰ. (FIR) ਦਰਜ਼ ਕਰ ਚੁੱਕੀ ਹਾਂ। ਹੁਣ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਮਲਿਕ ਨੇ ਅੱਗੇ ਕਿਹਾ ਕਿ ਅਜਿਹਾ ਸਿਰਫ ਉਹੀ ਕਰ ਸਕਦਾ ਹੈ ਜਿਸ ਦੇ ਘਰ ਮਾਂ-ਭੈਣਾਂ ਨਾ ਹੋਣ। ਅਜਿਹੇ ਬੰਦੇ ਨੂੰ ਕਿਸੇ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੁੰਦੀ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਹੈ। ਮਲਿਕ ਨੇ ਕਿਹਾ ਕਿ ਹੁਣ ਇਸ ਔਖੇ ਸਮੇਂ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਸਹਿਯੋਗ ਦੀ ਸਖ਼ਤ ਲੋੜ ਹੈ।
ਮਿਨਾਹਿਲ ਮਲਿਕ ਦੱਸਿਆ ਕਿ ਇਸ ਫੇਕ ਵੀਡੀਓ ਦੇ ਲੀਕ ਹੋ ਜਾਣ ਕਾਰਨ ਉਸਦੀਆਂ ਅਤੇ ਉਸ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਸ ਵੀਡੀਓ ਦੇ ਲੀਕ ਹੋਣ ਤੋਂ ਬਾਅਦ ਮੈਂ ਅਤੇ ਮੇਰਾ ਪਰਿਵਾਰ ਬਹੁਤ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਹੇ ਹਾਂ ਅਤੇ ਇਸ ਸਥਿਤੀ ਕਾਰਨ ਅਸੀਂ ਬਹੁਤ ਤਣਾਅ ਵਿੱਚ ਹਾਂ।
ਜ਼ਿਕਰਯੋਗ ਹੈ ਕਿ ਮਿਨਾਹਿਲ ਮਲਿਕ ਇਕ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਪਾਕਿਸਤਾਨੀ ਟਿੱਕਟੌਕ ਸਟਾਰ ਹੈ। ਮਲਿਕ ਦੀ ਫੈਨ ਫਾਲੋਇੰਗ ਵੀ ਕਾਫੀ ਸ਼ਾਨਦਾਰ ਹੈ। ਉਹ ਪਾਕਿਸਤਾਨ ਵਿਚ ਆਪਣੇ TikTok ਸਮੱਗਰੀ ਲਈ ਮਸ਼ਹੂਰ ਹੈ ਅਤੇ ਬਹੁਤ ਸਾਰੇ ਲੋਕ ਉਸਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਦੇ ਹਨ।