‘ਤਾਜ਼ਾ ਖ਼ਬਰ 2’ ਦੀ ਸਕਰੀਨਿੰਗ ‘ਤੇ ਸ਼ਹਿਨਾਜ਼ ਗਿੱਲ ਨੇ ਕਿਸ ਤੋਂ ਉਧਾਰੇ ਲਏ ਕੱਪੜੇ? ਵੀਡੀਓ ਹੋਈ Viral

ਮਸ਼ਹੂਰ ਯੂਟਿਊਬਰ ਤੇ ਐਕਟਰ ਭੁਵਨ ਬਾਮ (Bhuvan Bam) ਦੀ ਵੈੱਬ ਸੀਰੀਜ਼ ‘ਤਾਜ਼ਾ ਖ਼ਬਰ’ (Taza Khabar) ਦਾ ਦੂਜਾ ਸੀਜ਼ਨ ਰਿਲੀਜ਼ ਹੋ ਗਿਆ ਹੈ। ਮੁੰਬਈ ‘ਚ ‘‘ਤਾਜਾ ਖਬਰ 2’ ਦੀ ਸਪੈਸ਼ਲ ਸਕ੍ਰੀਨਿੰਗ ਆਯੋਜਿਤ ਕੀਤੀ ਗਈ, ਜਿਸ ‘ਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ‘ਚ ਸ਼ਹਿਨਾਜ਼ ਗਿੱਲ (Shehnaaz Gill), ਭੁਵਨ ਬਾਮ ਅਤੇ ਟਾਈਗਰ ਸ਼ਰਾਫ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਕਲਪਨਾ, ਕਾਮੇਡੀ ਅਤੇ ਥ੍ਰਿਲਰ ਦੇ ਸੁਮੇਲ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇਹ ਸੀਰੀਜ਼ 27 ਸਤੰਬਰ ਯਾਨੀ ਕਿ ਅੱਜ ਡਿਜ਼ਨੀ ਪਲੱਸ ਹੋਟਸਟਾਰ (Disney+Hotstar) ਉੱਤੇ ਆ ਗਈ ਹੈ। ਇਸ ਦੌਰਾਨ ਸਕ੍ਰੀਨਿੰਗ ‘ਤੇ ਪਹੁੰਚੀ ਸ਼ਹਿਨਾਜ਼ ਗਿੱਲ ਪਾਪਰਾਜ਼ੀ ਨਾਲ ਆਪਣੇ ਹੀ ਮਜ਼ਾਕੀਆ ਅੰਦਾਜ਼ ‘ਚ ਗੱਲ ਕਰਦੀ ਨਜ਼ਰ ਆਈ। ਉਸਨੇ ਗੱਲ ਕਰਦਿਆਂ ਇਸ ਵਿਅਕਤੀ ਪਾਸੋਂ ਉਸਦੇ ਸਾਰੇ ਕੱਪੜੇ ਮੰਗ ਲਏ।
ਸਕ੍ਰੀਨਿੰਗ ਦੌਰਾਨ, ਸ਼ਹਿਨਾਜ਼ ਗਿੱਲ ਨੇ ਆਪਣੇ ਸਧਾਰਨ ਪਰ ਆਕਰਸ਼ਕ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮੌਕੇ ਸ਼ਹਿਨਾਜ਼ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ ਇਕੱਲੀ ਨਹੀਂ ਸੀ, ਸਗੋਂ ਉਸ ਦੇ ਨਾਲ ‘ਹੀਰਾਮੰਡੀ’ ਦੀ ਕਾਸਟਿਊਮ ਡਿਜ਼ਾਈਨਰ ਵੀ ਨਜ਼ਰ ਆਈ। ਸ਼ਹਿਨਾਜ਼ ਨੇ ਪਾਪਰਾਜ਼ੀ ਨੂੰ ਕਿਹਾ, ‘ਕੀ ਤੁਸੀਂ ਜਾਣਦੇ ਹੋ ਕਿ ਉਹ ਕੌਣ ਹੈ? ਉਹ ‘ਹੀਰਾਮੰਡੀ’ ਦੀ ਕਾਸਟਿਊਮ ਡਿਜ਼ਾਈਨਰ ਹੈ।’
ਇਸ ਤੋਂ ਬਾਅਦ ਸ਼ਹਿਨਾਜ਼ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਇਸ ਨੂੰ ਕਹੋ ਕਿ ਉਹ ਆਪਣੇ ਸਾਰੇ ਕੱਪੜੇ ਮੈਨੂੰ ਦੇ ਦੇਵੇ। ਸ਼ਹਿਨਾਜ਼ ਗਿੱਲ ਨੇ ਇਸ ਮੌਕੇ ‘ਤੇ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਦਕਿ ਉਸ ਦੇ ਮਜ਼ੇਦਾਰ ਅੰਦਾਜ਼ ਨੇ ਇਕ ਵਾਰ ਫਿਰ ਸਾਰਿਆਂ ਦਾ ਦਿਲ ਜਿੱਤ ਲਿਆ।
ਈਵੈਂਟ ਦਾ ਉਦਘਾਟਨ ਭੁਵਨ ਬਾਮ ਨੇ ਕੀਤਾ, ਜੋ ਪਾਪਰਾਜ਼ੀ ਦੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆਏ। ਇਸ ਤੋਂ ਬਾਅਦ ਟਾਈਗਰ ਸ਼ਰਾਫ ਆਪਣੇ ਆਕਰਸ਼ਕ ਅਤੇ ਸਟਾਈਲਿਸ਼ ਲੁੱਕ ‘ਚ ਪਹੁੰਚੇ। ਇਸ ਈਵੈਂਟ ‘ਚ ਅਰਜੁਨ ਕਪੂਰ, ਮ੍ਰਿਣਾਲ ਠਾਕੁਰ, ਕੈਰੀਮਿਨਾਟੀ, ਬਾਦਸ਼ਾਹ, ਗੁਨੀਤ ਮੋਂਗਾ, ਮੀਕਾ ਸਿੰਘ, ਕੁਸ਼ਾ ਕਪਿਲਾ, ਦੀਆ ਮਿਰਜ਼ਾ, ਅਭਿਮਨਿਊ ਦਸਾਨੀ, ਰਾਜਪਾਲ ਯਾਦਵ, ਫਾਤਿਮਾ ਸਨਾ ਸ਼ੇਖ, ਅਭਿਸ਼ੇਕ ਬੈਨਰਜੀ ਅਤੇ ਜੰਨਤ ਜ਼ੁਬੈਰ ਸਮੇਤ ਕਈ ਸੈਲੀਬ੍ਰਿਟੀਜ਼ ਮੌਜੂਦ ਸਨ।
‘ਤਾਜਾ ਖਬਰ 2’ ‘ਚ ਭੁਵਨ ਬਾਮ ਮੁੱਖ ਭੂਮਿਕਾ ‘ਚ ਹਨ, ਜਿੱਥੇ ਉਹ ਵਸੰਤ ਗਾਵੜੇ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਹਿਮਾਂਕ ਗੌੜ ਦੁਆਰਾ ਨਿਰਦੇਸ਼ਿਤ ਇਸ ਸ਼ੋਅ ਨੂੰ ਅੱਬਾਸ ਦਲਾਲ, ਹੁਸੈਨ ਦਲਾਲ ਅਤੇ ਬੇਲਾਲ ਖਾਲਿਕ ਦੁਆਰਾ ਲਿਖਿਆ ਗਿਆ ਹੈ। ਇਸ ਸ਼ੋਅ ‘ਚ ਫੈਂਟੇਸੀ, ਕਾਮੇਡੀ ਅਤੇ ਥ੍ਰਿਲਰ ਦਾ ਸ਼ਾਨਦਾਰ ਮਿਸ਼ਰਨ ਦੇਖਣ ਨੂੰ ਮਿਲਦਾ ਹੈ। ਇਹ ਸ਼ੋਅ OTT ਪਲੇਟਫਾਰਮ Disney + Hotstar ‘ਤੇ ਰਿਲੀਜ਼ ਕੀਤਾ ਗਿਆ ਹੈ।