Punjab

ਆਪਣੇ ਸਿਆਸੀ ਮੁਫ਼ਾਦ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਣਾ ਬੰਦ ਕਰੇ ਸੁਖਬੀਰ ਧੜਾ

ਚੰਡੀਗੜ -ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਪੰਜ ਮੈਂਬਰੀ ਵਫ਼ਦ ਜ਼ਿੰਨਾਂ ਵਿੱਚ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ ਅਤੇ ਪ੍ਰਮਿੰਦਰ ਸਿੰਘ ਢੀਡਸਾ, ਚਰਨਜੀਤ ਸਿੰਘ ਬਰਾੜ ਅਤੇ ਗਗਨਜੀਤ ਸਿੰਘ ਬਰਨਾਲਾ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ। ਮਾਨਯੋਗ ਰਾਜਪਾਲ ਨੂੰ ਕਿਸਾਨਾਂ ਦੀ ਦੁਰਦਿਸ਼ਾ ਤੋਂ ਜਾਣੂ ਕਰਵਾਉਂਦੇ ਜੱਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਕਿਸਾਨ ਪਿਛਲੇ 20 ਦਿਨ ਤੋਂ ਮੰਡੀਆਂ ਵਿੱਚ ਰੁਲ ਰਿਹਾ , ਨਾਂ ਤਾਂ ਝੋਨੇ ਦੀ ਖਰੀਦ ਹੋ ਰਹੀ ਅਤੇ ਜੋ ਝੋਨਾ ਧੀਮੀ ਗਤੀ ਨਾਲ ਖਰੀਦਿਆ ਗਿਆ ਉਸ ਨੂੰ ਚੁਕਾਇਆ ਨਹੀਂ ਜਾ ਰਿਹਾ ਜਿਸ ਨਾਲ ਮੰਡੀਆਂ ਦੀ ਸਾਰੀ ਜਗ੍ਹਾ ਭਰ ਚੁੱਕੀ ਹੈ, ਕਿਸਾਨਾਂ ਨੂੰ ਹੋਰ ਝੋਨਾ ਸੁੱਟਣ ਲਈ ਜਗ੍ਹਾ ਨਹੀਂ ਮਿਲ ਰਹੀ। ਮਾਨਯੋਗ ਰਾਜਪਾਲ ਨੂੰ ਫੌਰੀ ਤੌਰ ਤੇ ਕਿਸਾਨੀ ਮੁੱਦੇ ਤੇ ਧਿਆਨ ਦੇਣ ਹਿੱਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਰਿਪੋਰਟ ਤਲਬ ਕਰਨ ਦੀ ਮੰਗ ਕੀਤੀ ਹੈ।

ਇਸ਼ਤਿਹਾਰਬਾਜ਼ੀ

ਇਸ ਦੇ ਨਾਲ ਜੱਥੇਦਾਰ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ, ਸ੍ਰੋਮਣੀ ਅਕਾਲੀ ਦਲ ਤੇ ਕਾਬਜ ਧੜਾ ਹਮੇਸ਼ਾ ਆਪਣੇ ਸਿਆਸੀ ਹਿਤਾਂ ਲਈ ਵਰਤ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਾਦਰ ਕਰਦਾ ਰਿਹਾ ਹੈ ਤੇ ਇਸੇ ਨਿਰਾਦਰ ਦੀ ਇੱਕ ਹੋਰ ਉਦਾਰਹਣ ਅੱਜ ਇੱਕ ਵਾਰ ਫੇਰ ਮਿਲੀ ਹੈ। ਜੱਥੇਦਾਰ ਵਡਾਲਾ ਨੇ ਕਿਹਾ ਕਿ, ਅੱਜ ਲਏ ਗਏ ਆਤਮਘਾਤੀ ਫੈਸਲੇ ਪਿੱਛੇ ਕੰਧ ਤੇ ਲਿਖੀ ਵੱਡੀ ਹਾਰ ਦਾ ਪੜ੍ਹਨਾ ਸੀ, ਪਰ ਇਸ ਫੈਸਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨਾਲ ਜੋੜਨਾ ਘੋਰ ਅਵੱਗਿਆ ਹੈ, ਕਿਉ ਕਿ ਸਿੰਘ ਸਾਹਿਬਾਨਾਂ ਵਲੋਂ ਸਿਰਫ ਸ੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੀ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਨਾ ਕਿ ਪੂਰੀ ਲੀਡਰਸ਼ਿਪ ਨੂੰ। ਇਸ ਕਰਕੇ ਵਿਅਕਤੀ ਵਿਸ਼ੇਸ਼ ਮਾਮਲੇ ਦੇ ਵਿੱਚ ਆਏ ਇਸ ਪੰਥਕ ਫੈਸਲੇ ਨੂੰ ਸਿਆਸਤ ਲਈ ਵਰਤਣਾ ਮੰਦਭਾਗਾ ਹੈ।

ਇਸ ਦੇ ਨਾਲ ਹੀ ਜਥੇਦਾਰ ਵਡਾਲਾ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ ਨੇ ਵੀ ਅੱਜ ਬੜਾ ਸਿੱਧੇ ਸਬਦਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਅਕਾਲੀ ਦਲ ਤੇ ਚੋਣ ਲੜਨ ਤੇ ਕੋਈ ਪਾਬੰਦੀ ਨਹੀਂ ਹੈ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਹੀ ਤਨਖਾਹੀਆ ਕਰਾਰ ਹਨ। ਉੱਨਾਂ ਜ਼ੋਰ ਦੇ ਕੇ ਕਿਹਾ ਕਿ ਪੰਥਕ ਪਾਰਟੀ ਦੇ ਪ੍ਰਧਾਨ ਸਮੇਤ ਸਮੁੱਚੀ ਲੀਡਰਸਿੱਪ ਨੂੰ “ਤਨਖਾਈਏ” ਦੀ ਪ੍ਰੀਭਾਸਾ ਦਾ ਪਤਾ ਹੋਣ ਦੇ ਬਾਵਜੂਦ ਲਿਖਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੇਣਾ ਸਿਰਫ ਤੇ ਸਿਰਫ ਆਪਣੀ ਕਮਜੋਰੀ ਤੇ ਹਾਰ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਲਿਆ ਕੇ ਖੜਾ ਹੀ ਨਹੀ ਕੀਤਾ ਹੈ ਸਗੋ ਸਮੁੱਚੀ ਪਾਰਟੀ ਦੇ ਵਰਕਰਾਂ ਦੇ ਮਨਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਨਫਰਤ ਭਰਨ ਦੀ ਕੋਝੀ ਚਾਲ ਚੱਲਣਾਂ ਅਤਿ ਨਿੰਦਣਯੋਗ ਹੈ।

ਇਸ਼ਤਿਹਾਰਬਾਜ਼ੀ

ਜੱਥੇਦਾਰ ਵਡਾਲਾ ਨੇ ਕਿਹਾ ਕਿ, ਅਸੀਂ ਬੜੇ ਸਮੇਂ ਤੋਂ ਇਸ ਗੱਲ ਤੇ ਇਤਰਾਜ ਕਰਦੇ ਆਏ ਹਾਂ ਕਿ ਪੰਥਕ ਪਾਰਟੀ ਨੂੰ ਇੱਕ ਪਰਿਵਾਰ ਹਿ ਨਹੀ ਇੱਕ ਬੰਦੇ ਦੀ ਜਗੀਰ ਬਣਾ ਦੇਣਾ ਸਰਾਸਰ ਗਲਤ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਸੁਖਬੀਰ ਅਕਾਲੀ ਦਲ ਵਿੱਚ ਬਦਲ ਚੁੱਕੀ ਹੈ, ਜਿਸ ਨੂੰ ਸੁਖਬੀਰ ਸਿੰਘ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗ ਚਲਾ ਰਹੇ ਹਨ।

ਇਸ਼ਤਿਹਾਰਬਾਜ਼ੀ

ਜੱਥੇਦਾਰ ਵਡਾਲਾ ਨੇ ਮੁੜ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਵਰਕਰਾਂ ਦੀ ਭਾਵਨਾ ਹੈ ਕਿ ਸੁਖਬੀਰ ਸਿੰਘ ਬਾਦਲ ਅਸਤੀਫ਼ਾ ਦੇਣ, ਜਿਸ ਲਈ ਝੂੰਦਾ ਕਮੇਟੀ ਇਸ ਦੀ ਸਿਫਾਰਿਸ਼ ਕਰ ਚੁੱਕੀ ਹੈ। ਲੋਕ ਸਭਾ ਇਲੈਕਸਨਾਂ ਵਿੱਚ 78 ਹਲਕਿਆਂ ਵਿੱਚ ਕੁੱਲ 7% ਵੋਟ ਪਈ ਸੀ ਤੇ ਅੱਜ ਦੇ ਇਸ ਆਤਮਘਾਤੀ ਫੈਸਲੇ ਨਾਲ ਪਾਰਟੀ ਖਾਤਮੇ ਵੱਲ ਧੱਕ ਦਿੱਤੀ ਹੈ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button