ਮਜ਼ਦੂਰਾਂ ਨਾਲ ਜ਼ਮੀਨ ‘ਤੇ ਸੌਂਦਾ ਨਜ਼ਰ ਆਇਆ ਕਮੇਡੀਅਨ, ਲੋਕਾਂ ਨੇ ਕੀਤਾ ਟ੍ਰੋਲ – News18 ਪੰਜਾਬੀ

ਸੁਨੀਲ ਗਰੋਵਰ ਜਦੋਂ ਵੀ ਪਰਦੇ ‘ਤੇ ਨਜ਼ਰ ਆਏ, ਉਨ੍ਹਾਂ ਨੇ ਦਰਸ਼ਕਾਂ ਨੂੰ ਖੂਬ ਹਸਾਇਆ। ਉਹ ਹੁਣ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨਾਲ ਲੋਕਾਂ ਨੂੰ ਹਸਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਨੇ ਆਪਣੀ ਤਾਜ਼ਾ ਇੰਸਟਾਗ੍ਰਾਮ ਪੋਸਟ ‘ਚ ਦੱਸਿਆ ਕਿ ਉਹ ਆਪਣਾ ਵਿਹਲਾ ਸਮਾਂ ਪਹਾੜਾਂ ‘ਚ ਸਾਦੇ ਅਤੇ ਤਣਾਅ-ਮੁਕਤ ਤਰੀਕੇ ਨਾਲ ਬਤੀਤ ਕਰ ਰਹੇ ਹਨ, ਪਰ ਲੋਕਾਂ ਨੇ ਵੀਡੀਓ ‘ਤੇ ਉਸ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਜਿਵੇਂ ਉਨ੍ਹਾਂ ਨੇ ਸੋਚਿਆ ਹੋਵੇਗਾ। ਉਹ ਕਾਮੇਡੀਅਨ ਨੂੰ ਟ੍ਰੋਲ ਕਰ ਰਹੇ ਹਨ।
ਸੁਨੀਲ ਦੀ ਫੋਟੋ ਦੇਖ ਕੇ ਲੋਕਾਂ ਨੇ ਸੁਨੀਲ ਨੂੰ ਆਪਣੇ ਨਾਲ ਫੋਟੋਗ੍ਰਾਫਰ ਰੱਖਣ ਦੀ ਲੋੜ ‘ਤੇ ਮਜ਼ਾਕ ਉਡਾਇਆ, ਜੋ ਫਰਸ਼ ‘ਤੇ ਸੌਂਦੇ ਹੋਏ ਵੀ ਕਾਮੇਡੀਅਨ ਦੀਆਂ ਫੋਟੋਆਂ ਖਿੱਚ ਰਿਹਾ ਸੀ। ਕਾਮੇਡੀਅਨ ਨੂੰ ਇੰਸਟਾਗ੍ਰਾਮ ਰੀਲ ‘ਚ ਮਾਂ ਗੰਗਾ ਦਾ ਆਸ਼ੀਰਵਾਦ ਲੈਂਦੇ ਦੇਖਿਆ ਗਿਆ। ਉਨ੍ਹਾਂ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਨੀਲੀ ਜੀਨਸ ਪਾਈ ਹੋਈ ਸੀ। ਉਹ ਕਿਸੇ ਅਣਪਛਾਤੇ ਵਿਅਕਤੀ ਦੇ ਕੋਲ ਸੁੱਤਾ ਹੋਏ ਸੀ। ਸੁਨੀਲ ਗਰੋਵਰ ਨੇ ਕੈਪਸ਼ਨ ‘ਚ ਲਿਖਿਆ, ‘ਤੁਸੀਂ ਹੋਰ ਕੀ ਚਾਹੁੰਦੇ ਹੋ, ਦੱਸੋ।’
ਸੁਨੀਲ ਗਰੋਵਰ ਨੂੰ ਨੇਟਿਜ਼ਨਸ ਨੂੰ ਕੀਤਾ ਟ੍ਰੋਲ
ਸੁਨੀਲ ਦੇ ਇਸ ਵੀਡੀਓ ‘ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਕਿਹਾ ਕਿ ਕਾਮੇਡੀਅਨ ਡਾਊਨ ਟੂ ਅਰਥ ਦਾ ਦਿਖਾਵਾ ਕਰ ਰਿਹਾ ਹੈ। ‘ਅਮੀਰ ਲੋਕਾਂ ਨੂੰ ਡਾਊਨ-ਟੂ-ਅਰਥ ਦਿਖਾਈ ਦੇਣ ਲਈ ਕੈਮਰਾਮੈਨ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ।’ ਦੂਸਰਾ ਯੂਜ਼ਰ ਵੀ ਇਸ ਗੱਲ ਤੋਂ ਸਹਿਮਤ ਹੁੰਦਾ ਹੈ ਅਤੇ ਕਹਿੰਦਾ ਹੈ, ‘ਚੰਗਾ ਐਕਟਰ, ਚਲੋ ਵੀਡੀਓ ਬਣਾਉ। ਹੁਣ ਆਪਣੇ 5 ਸਟਾਰ ਹੋਟਲ ਦੇ ਕਮਰੇ ਵਿੱਚ ਜਾ ਕੇ ਸੌਂ ਜਾਓ।
ਕਪਿਲ ਸ਼ਰਮਾ ਨਾਲ ਨਜ਼ਰ ਆਏ ਸੁਨੀਲ ਗਰੋਵਰ
ਇੱਕ ਤੀਜਾ ਯੂਜ਼ਰ ਸੁਨੀਲ ਨੂੰ ਪੁੱਛਦਾ ਹੈ, ‘ਇੰਨਾ ਦਿਖਾਵਾ ਕਰਨ ਦੀ ਕੀ ਲੋੜ ਹੈ? ਮਜ਼ਦੂਰ ਥੱਕੇ ਹੋਣ ਕਾਰਨ ਜ਼ਮੀਨ ‘ਤੇ ਸੌਂ ਰਹੇ ਹਨ ਅਤੇ ਇੱਥੇ ਤੁਸੀਂ ਵੀਡੀਓ ਬਣਾ ਰਹੇ ਹੋ। ਤੁਹਾਨੂੰ ਦੱਸ ਦੇਈਏ ਕਿ ਕਾਮੇਡੀਅਨ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦਾ ਹਿੱਸਾ ਹੈ, ਜਿਸ ਦਾ ਦੂਜਾ ਸੀਜ਼ਨ ਨੈੱਟਫਲਿਕਸ ‘ਤੇ ਸਟ੍ਰੀਮ ਕਰ ਰਿਹਾ ਹੈ। ਇਸ ਦਾ ਨਵਾਂ ਐਪੀਸੋਡ ਹਰ ਸ਼ਨੀਵਾਰ ਰਾਤ 8 ਵਜੇ ਦਿਖਾਇਆ ਜਾ ਰਿਹਾ ਹੈ।