ਕੁੱਲ੍ਹੜ ਪੀਜ਼ਾ ਕਪਲ ਨੇ ਇੰਝ ਮਨਾਇਆ ਬੇਟੇ Waris ਦਾ ਪਹਿਲਾ ਜਨਮਦਿਨ, ਦੇਖੋ Video

ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਆਪਣੇ ਬੇਟੇ ਵਾਰਿਸ ਅਰੋੜਾ ਦਾ ਪਹਿਲਾਂ ਜਨਮਦਿਨ ਮਨਾ ਰਹੇ ਹਨ। ਵਾਰਿਸ ਦੇ ਇੱਕ ਸਾਲ ਦੇ ਹੋਣ ‘ਤੇ ਕੁੱਲ੍ਹੜ ਪੀਜ਼ਾ ਕਪਲ ਆਪਣੀ ਦੁਕਾਨ ਯਾਨੀ ਕਿ Fresh Bites ਦੇ ਬਾਹਰ ਲੰਗਰ ਲਗਵਾਇਆ ਹੈ। ਇਸਦੀ ਵੀਡੀਓ ਕਪਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਹੈ।
ਸਹਿਜ਼ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ, ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਪਲ ਲੋਕਾਂ ਨੂੰ ਵਾਰਿਸ ਦੇ ਜਨਮਦਿਨ ਉੱਤੇ ਲੰਗਰ ਛਕਾਉਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਹਿਜ਼ ਨੇ ਕੈਪਸ਼ਨ ਉੱਤੇ ਲਿਖਿਆ ਕਿ ਸ਼ੁਕਰਾਨਾ 🙏🏻😇 ਵਾਹਿਗੁਰੂ ਜੀ ਨੇ ਸੇਵਾ ਦਾ ਮੌਕਾ ਦਿੱਤਾ… ਵਾਰਿਸ ਦੇ ਜਨਮਦਿਨ ਦਾ ਪਹਿਲਾ ਫੰਕਸ਼ਨ ਸ਼ਾਨਦਾਰ ਰਿਹਾ ❤️😇
ਫੈਨਜ਼ ਵੀ ਕੁੱਲ੍ਹੜ ਪੀਜ਼ਾ ਕਪਲ ਦੀ ਇਸ ਵੀਡੀਓ ਨੂੰ ਕਾਫੀ ਪਿਆਰ ਦਿਖਾ ਰਹੇ ਹਨ ਅਤੇ ਕਮੈਂਟ ਰਾਹੀਂ ਵਾਰਿਸ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਦੱਸ ਦੇਈਏ ਕਿ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੇ 16 ਸਤੰਬਰ 2023 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। ਕਪਲ ਆਪਣੇ ਬੇਟੇ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦਾ ਰਹਿੰਦਾ ਹੈ, ਪਰ ਉਨ੍ਹਾਂ ਨੇ ਅਜੇ ਤੱਕ ਵਾਰਿਸ ਦਾ ਚਹਿਰਾ ਲੋਕਾਂ ਨੂੰ ਨਹੀਂ ਦਿਖਾਇਆ ਹੈ।
ਸਹਿਜ ਅਤੇ ਗੁਰਪ੍ਰੀਤ ਆਪਣੇ ‘ਕੁੱਲ੍ਹੜ ਪੀਜ਼ਾ’ ਕਾਰਨ ਮਸ਼ਹੂਰ ਹੋਏ ਸਨ। ਉਨ੍ਹਾਂ ਨੇ ਆਪਣਾ ਸਫ਼ਰ ਇੱਕ ਕਾਰਟ ਤੋਂ ਸ਼ੁਰੂ ਕੀਤਾ, ਜਿੱਥੇ ਉਹ ਵਿਆਹ ਤੋਂ ਬਾਅਦ ਇਕੱਠੇ ਪੀਜ਼ਾ ਵੇਚਦੇ ਸਨ। ਇੱਕ ਵਾਰ ਇੱਕ ਵੀਡੀਓ ਗੱਲਬਾਤ ਦੌਰਾਨ, ਜੋੜੇ ਨੇ ਸਾਂਝਾ ਕੀਤਾ ਸੀ ਕਿ ਉਹ ਇੰਸਟਾਗ੍ਰਾਮ ਦੇ ਜ਼ਰੀਏ ਮਿਲੇ ਸਨ ਅਤੇ ਪਿਆਰ ਵਿੱਚ ਪੈ ਗਏ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਜੋੜਾ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋ ਗਏ।
- First Published :