‘Kajol ਦਾ ਜਹਾਜ਼ ਕਰੈਸ਼ ਹੋ ਗਿਆ’, ਅਦਾਕਾਰਾ ਦੀ ਮਾਂ ਨੂੰ ਜਦੋਂ ਫੋਨ ‘ਤੇ ਮਿਲੀ ਬੇਟੀ ਦੀ ਮੌਤ ਦੀ ਖ਼ਬਰ

ਇੰਟਰਨੈੱਟ ਦੇ ਆਉਣ ਨਾਲ ਸੰਚਾਰ ਦਾ ਮਾਧਿਅਮ ਤੇਜ਼ ਹੋਇਆ ਹੈ। ਹੁਣ ਦੁਨੀਆਂ ਦੇ ਕਿਸੇ ਵੀ ਕੋਣੇ ਵਿੱਚ ਕੋਈ ਵੀ ਖ਼ਬਰ ਮਿੰਟਾਂ ਵਿੱਚ ਪਹੁੰਚਾਈ ਜਾ ਸਕਦੀ ਹੈ। ਪਰ ਇਸ ਦੇ ਨਾਲ ਹੀ ਹੁਣ ਅਫਵਾਹ (Rumors) ਫੈਲਾਉਣਾ ਵੀ ਆਸਾਨ ਹੋ ਗਿਆ ਹੈ। ਹੁਣ ਅਫਵਾਹਾਂ ਅੱਗ ਦੇ ਵਾਂਗ ਫੈਲਦੀਆਂ ਹਨ। ਕਈ ਵਾਰ ਤਾਂ ਧਿਆਨ ਖਿੱਚਣ ਲਈ, ਮਹਾਨ ਹਸਤੀਆਂ ਤੇ ਫ਼ਿਲਮੀ ਸਿਤਾਰਿਆਂ ਬਾਰੇ ਅਜਿਹੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਸਪੱਸ਼ਟੀਕਰਨ ਬਾਅਦ ਵਿੱਚ ਇਨ੍ਹਾਂ ਹਸਤੀਆਂ ਨੂੰ ਦੇਣਾ ਪੈਂਦਾ ਹੈ।
ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕਾਜੋਲ (Kajol) ਨੂੰ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਸਾਹਮਣਾ ਕਰਨਾ ਪਿਆ। ਇੱਕ ਵਾਰ ਤਾਂ ਉਸ ਦੇ ਬਾਰੇ ਅਜਿਹੀ ਅਫਵਾਹ ਫੈਲੀ ਕਿ ਸੁਣਨ ਵਾਲੇ ਹੈਰਾਨ ਤੇ ਸੁੰਨ ਰਹਿ ਗਏ। ਬਾਅਦ ਵਿੱਚ ਕਾਜੋਲ ਨੇ ਸਪੱਸ਼ਟੀਕਰਨ ਦੇ ਕੇ ਫੈਲ ਰਹੀ ਇਸ ਖ਼ਬਰ ਨੂੰ ਅਫਵਾਹ ਸਾਬਿਤ ਕੀਤਾ।
ਇਸ ਗੱਲ ਦਾ ਖੁਲਾਸਾ ਕਾਜੋਲ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਵੀ ਅਫਵਾਹਾਂ ਨਾਲ ਨਜਿੱਠਣਾ ਪਿਆ ਹੈ। ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਇੱਕ ਵਾਰ ਉਸ ਦੇ ਬਾਰੇ ਫਰਜ਼ੀ ਮੌਤ ਦੀਆਂ ਖ਼ਬਰਾਂ ਵੀ ਫੈਲਾਅ ਦਿੱਤੀਆਂ ਗਈਆਂ। ਜਿਸ ਬਾਰੇ ਬਾਅਦ ਵਿੱਚ ਅਭਿਨੇਤਰੀ ਨੂੰ ਸਪੱਸ਼ਟੀਕਰਨ ਦੇਣਾ ਪਿਆ।
ਕਾਜੋਲ ਹਾਲ ਹੀ ‘ਚ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ‘ਤੇ ਨਜ਼ਰ ਆਈ ਅਤੇ ਉਨ੍ਹਾਂ ਨੇ ਆਪਣੇ ਬਾਰੇ ਪੜ੍ਹੀਆਂ ਗਈਆਂ ਅਜੀਬ ਖਬਰਾਂ ਬਾਰੇ ਦੱਸਿਆ। ਅਭਿਨੇਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਕਸਰ ਆਪਣੀ ਮੌਤ ਦੀ ਝੂਠੀ ਖ਼ਬਰ ਸੁਣੀ ਹੈ। ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਪਹਿਲਾਂ ਝੂਠੀਆਂ ਖ਼ਬਰਾਂ ਫੈਲਦੀਆਂ ਸਨ। ਇਕ ਵਾਰ ਕਿਸੇ ਨੇ ਮੇਰੀ ਮਾਂ ਨੂੰ ਘਰ ਫੋਨ ਕਰਕੇ ਦੱਸਿਆ ਕਿ ਮੇਰਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਸਮੇਂ ਕੋਈ ਸੋਸ਼ਲ ਮੀਡੀਆ ਜਾਂ ਫ਼ੋਨ ਨਹੀਂ ਸਨ। ਇਸ ਲਈ ਮੇਰੀ ਮਾਂ ਨੂੰ ਇੰਤਜ਼ਾਰ ਕਰਨਾ ਪਿਆ ਅਤੇ ਅਜਿਹਾ ਕਈ ਵਾਰ ਹੋਇਆ। ਹੈ।
ਇਸ ਤੋਂ ਇਲਾਵਾ ਕਾਜੋਲ ਨੇ ਦੱਸਿਆ ਕਿ ਹਾਲ ਹੀ ‘ਚ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਅਭਿਨੇਤਰੀ ਨੇ ਖੁਲਾਸਾ ਕੀਤਾ ਕਿ ਉਹ ਕਦੇ ਵੀ ਆਪਣੇ ਆਪ ਨੂੰ ਗੂਗਲ ਨਹੀਂ ਕਰਦੀ ਕਿਉਂਕਿ ਉਨ੍ਹਾਂ ਦੇ ਜਾਣਕਾਰ ਉਸਨੂੰ ਪਹਿਲਾਂ ਹੀ ਕਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਸਭ ਕੁਝ ਦੱਸ ਦਿੰਦੇ ਹਨ।