CM ਯਾਦਵ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ, ਡੀਏ ‘ਚ ਵਾਧੇ ਦੇ ਨਾਲ ਮਿਲੇਗਾ 10 ਮਹੀਨਿਆਂ ਦਾ ਏਰੀਅਰ…

ਮੱਧ ਪ੍ਰਦੇਸ਼ ‘ਚ ਦੀਵਾਲੀ ਅਤੇ ਸਥਾਪਨਾ ਦਿਵਸ ਤੋਂ ਪਹਿਲਾਂ ਮੁੱਖ ਮੰਤਰੀ ਡਾ: ਮੋਹਨ ਯਾਦਵ ਨੇ ਸੂਬੇ ਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਮਹਿੰਗਾਈ ਭੱਤੇ ਦੀ ਦਰ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਜਨਵਰੀ 2024 ਤੋਂ 50 ਫੀਸਦੀ ਦੀ ਦਰ ਨਾਲ ਲਾਗੂ ਕੀਤਾ ਜਾਵੇਗਾ।
प्रिय मध्यप्रदेश वासियों,
दीपावली के इस पावन अवसर पर, मैं मध्य प्रदेश सरकार के सभी कर्मचारियों को हृदय से बधाई और शुभकामनाएं देता हूं। आपको यह बताते हुए मुझे प्रसन्नता हो रही है कि हमने डियरनेस अलाउंस (DA) में 4% की बढ़ोतरी का निर्णय लिया है, जिससे वर्तमान देय DA 46% से बढ़कर… pic.twitter.com/t1tlUguyZM
— Dr Mohan Yadav (@DrMohanYadav51) October 28, 2024
ਇਸ ਦੇ ਨਾਲ ਹੀ 10 ਮਹੀਨਿਆਂ ਦਾ ਏਰੀਅਰ ਵੀ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮਾਰਚ 2024 ਵਿੱਚ ਵਿੱਤ ਵਿਭਾਗ ਨੇ ਡੀਏ ਵਿੱਚ 46 ਫੀਸਦੀ ਦੀ ਦਰ ਨਾਲ ਵਾਧੇ ਨੂੰ ਪ੍ਰਵਾਨਗੀ ਦਿੱਤੀ ਸੀ, ਜੋ ਕਿ 1 ਜੁਲਾਈ, 2023 ਤੋਂ ਲਾਗੂ ਹੋ ਗਿਆ ਸੀ। ਹਾਲਾਂਕਿ, ਹੁਣ ਇਸ ਨੂੰ ਵਧਾ ਕੇ 50% ਕਰ ਦਿੱਤਾ ਗਿਆ ਹੈ, ਜੋ ਕਿ ਨਵੇਂ ਸਾਲ ਦੀ ਸ਼ੁਰੂਆਤ ਤੋਂ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਪ੍ਰਾਪਤ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇਸ ਨੂੰ 1 ਜਨਵਰੀ 2024 ਤੋਂ ਲਾਗੂ ਕਰਾਂਗੇ ਤਾਂ ਜੋ ਮੁਲਾਜ਼ਮਾਂ ਨੂੰ ਦੀਵਾਲੀ ਦੇ ਮੌਕੇ ‘ਤੇ ਵਿਸ਼ੇਸ਼ ਤੋਹਫ਼ਾ ਮਿਲ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਇੱਕ ਭੱਤਾ ਨਹੀਂ ਹੈ, ਸਗੋਂ ਸੂਬੇ ਪ੍ਰਤੀ ਸੇਵਾ ਦੀ ਭਾਵਨਾ ਰੱਖਣ ਵਾਲੇ ਸਾਰੇ ਮੁਲਾਜ਼ਮਾਂ ਪ੍ਰਤੀ ਸਰਕਾਰ ਦੀ ਇਕ ਜ਼ਿੰਮੇਵਾਰੀ ਹੈ। ਉਨ੍ਹਾਂ ਸੂਬੇ ਦੇ ਕਰਮਚਾਰੀਆਂ ਨੂੰ ਸਖ਼ਤ ਮਿਹਨਤ ਅਤੇ ਲਗਨ ਲਈ ਵਧਾਈ ਦਿੰਦਿਆਂ ਕਿਹਾ ਕਿ ਤੁਹਾਡੀ ਲਗਨ ਅਤੇ ਉਸਾਰੂ ਸੋਚ ਕਾਰਨ ਪੂਰੇ ਦੇਸ਼ ਵਿੱਚ ਇੱਕ ਵਿਸ਼ੇਸ਼ ਪਹਿਚਾਣ ਬਣੀ ਹੈ।
ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਮੌਕੇ ਨਾ ਸਿਰਫ਼ ਆਪਣੀ ਸਗੋਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਵੀ ਸੁਰੱਖਿਆ ਅਤੇ ਤੰਦਰੁਸਤੀ ਦਾ ਖ਼ਿਆਲ ਰੱਖਣ। ਉਨ੍ਹਾਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੀਵਾਲੀ ਦੀ ਵਧਾਈ ਹੋਵੇ, ਇਸ ਤਿਉਹਾਰ ‘ਤੇ ਸਭ ਤੋਂ ਗਰੀਬ ਵਿਅਕਤੀ ਚਿਹਰੇ ਤੇ ਵੀ ਖੁਸ਼ੀ ਆਉਣੀ ਚਾਹੀਦੀ।