19 ਸਾਲ ‘ਚ ਕੀਤਾ ਡੈਬਿਊ,ਟੈਸਟ-ਵਨਡੇਅ-ਟੀ-20 ਤਿੰਨੋਂ ਫਾਰਮੈਟ ਖੇਡਿਆ, ਹੁਣ ‘ਫਿਕਸਿੰਗ’ ‘ਚ ਫਸਿਆ, ICC ਨੇ ਲਗਾਇਆ 5 ਸਾਲ ਦਾ ਬੈਨ

ਜਿਥੇ ਇੱਕ ਪਾਸੇ ਅਫਗਾਨਿਸਤਾਨ ਦੀ ਕ੍ਰਿਕੇਟ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੈ ਹੈ ਉਥੇ ਹੀ ਹੁਣ ਅਫਗਾਨਿਸਤਾਨ ਕ੍ਰਿਕਟ ‘ਚ ਫਿਕਸਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਟੀਮ ਦੇ ਨੌਜਵਾਨ ਓਪਨਰ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ‘ਚ 5 ਸਾਲ ਦੀ ਪਾਬੰਦੀ ਲਗਾਈ ਗਈ ਹੈ। ਇੰਸ਼ਾਨਉੱਲ੍ਹਾ ਜਨਤ ‘ਤੇ ਆਈਸੀਸੀ ਨੇ ਇਹ ਪਾਬੰਦੀ ਲਗਾਈ ਹੈ। 19 ਸਾਲ ਦੀ ਉਮਰ ‘ਚ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਇੰਸ਼ਾਨਉੱਲ੍ਹਾ ਜਨਤ ਨੂੰ ਪ੍ਰਤਿਭਾਸ਼ਾਲੀ ਖਿਡਾਰੀਆਂ ‘ਚ ਗਿਣਿਆ ਜਾਂਦਾ ਹੈ। ਉਹ ਅਫਗਾਨਿਸਤਾਨ ਲਈ ਟੈਸਟ, ਵਨਡੇਅ ਅਤੇ ਟੀ-20 ਤਿੰਨੋਂ ਫਾਰਮੈਟਾਂ ਵਿੱਚ ਖੇਡ ਚੁੱਕਾ ਹੈ।
ਆਈਸੀਸੀ ਮੁਤਾਬਕ ਇੰਸ਼ਾਨਉੱਲ੍ਹਾ ਜਨਤ ਨੂੰ ਕਾਬੁਲ ਪ੍ਰੀਮੀਅਰ ਲੀਗ ਦੇ ਸੀਜ਼ਨ-2 ਵਿੱਚ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। 26 ਸਾਲਾ ਇੰਸ਼ਾਨਉੱਲ੍ਹਾ ਜਨਤ ‘ਤੇ 7 ਅਗਸਤ ਨੂੰ ਪਾਬੰਦੀ ਲਗਾਈ ਗਈ ਹੈ। ਪਰ ਅਫਗਾਨਿਸਤਾਨ ਕ੍ਰਿਕਟ ਦੀਆਂ ਮੁਸੀਬਤਾਂ ਇੱਥੇ ਹੀ ਖਤਮ ਨਹੀਂ ਹੋਣ ਵਾਲੀਆਂ ਹਨ।
ਆਈਸੀਸੀ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੇ ਤਿੰਨ ਹੋਰ ਕ੍ਰਿਕਟਰਾਂ ਦੀ ਜਾਂਚ ਕਰ ਰਿਹਾ ਹੈ ਕਿ ਕੀ ਉਹ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ। ਪਹਿਲੀ ਨਜ਼ਰ ‘ਤੇ ਇਹ ਸਬੂਤ ਕਾਫ਼ੀ ਜਾਪਦਾ ਹੈ. ਇਨ੍ਹਾਂ ਤਿੰਨਾਂ ਦੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਫੈਸਲਾ ਆ ਜਾਵੇਗਾ। ਆਈਸੀਸੀ ਨੇ ਇਨ੍ਹਾਂ ਕ੍ਰਿਕਟਰਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ।
🚨 BREAKING: Top-order batter Ihsanullah Janat has been banned for 5 years from all cricketing activities for breaching ACB and ICC Anti-Corruption Codes during KPL2. He admitted to violating Article 2.1.1 of the ICC Code.
🔗: https://t.co/6wDujqf7TC#ACB | #ACU pic.twitter.com/xqQ91fz17Q
— Afghanistan Cricket Board (@ACBofficials) August 7, 2024
ਇੰਸ਼ਾਨਉੱਲ੍ਹਾ ਜਨਤ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 24 ਫਰਵਰੀ 2007 ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਮੈਚ ਨਾਲ ਕੀਤੀ ਸੀ। ਇੰਸ਼ਾਨਉੱਲ੍ਹਾ ਜਨਤ ਨੇ 16 ਵਨਡੇਅ, 3 ਟੈਸਟ ਅਤੇ 1 ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਹੈ। ਆਈਸੀਸੀ ਨੇ ਹਾਲ ਹੀ ਵਿੱਚ ਵੈਸਟਇੰਡੀਜ਼ ਦੇ ਡੇਵੋਨ ਥਾਮਸ ‘ਤੇ 5 ਸਾਲ ਦੀ ਪਾਬੰਦੀ ਲਗਾਈ ਹੈ।
- First Published :