1 ਨਵੰਬਰ ਤੋਂ ਟੈਲੀਕਾਮ ਨਿਯਮਾਂ ‘ਚ ਬਦਲਾਅ, Jio, Airtel, Vi ਜਾਂ BSNL ਦੇ ਗਾਹਕਾਂ ਨੂੰ ਹੋਵੇਗਾ ਫ਼ਾਇਦਾ

ਅਸੀਂ ਹਰ ਰੋਜ਼ ਅਜਿਹੇ ਕਈ ਮੈਸੇਜ ਅਤੇ ਕਾਲਾਂ ਪ੍ਰਾਪਤ ਕਰਦੇ ਹਾਂ ਜਿਨ੍ਹਾਂ ਵਿੱਚ ਧੋਖਾਧੜੀ ਦਾ ਰਿਸਕ ਬਹੁਤ ਜ਼ਿਆਦਾ ਹੁੰਦਾ ਹੈ। ਟਰਾਈ (Telecom Regulatory Authority of India) ਨੇ ਹਾਲ ਹੀ ਵਿੱਚ ਟੈਲੀਕਾਮ ਨਿਯਮਾਂ ਵਿੱਚ ਬਦਲਾਅ ਕੀਤਾ ਸੀ। ਟਰਾਈ (TRAI) ਦੁਆਰਾ ਇਹ ਨਿਯਮ ਮੁੱਖ ਤੌਰ ‘ਤੇ ਫਰਜ਼ੀ ਅਤੇ ਸਪੈਮ ਕਾਲਾਂ ਨੂੰ ਰੋਕਣ ਲਈ ਲਿਆਂਦਾ ਗਿਆ ਹੈ।
ਟਰਾਈ (TRAI) ਦੁਆਰਾ ਕੀਤੇ ਗਏ ਨਵੇਂ ਬਦਲਾਅ 1 ਨਵੰਬਰ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋਣਗੇ। ਅਜਿਹੇ ‘ਚ ਜੇਕਰ ਤੁਸੀਂ Jio, Airtel, Vi ਜਾਂ BSNL ਵਰਗੇ ਕਿਸੇ ਵੀ ਆਪਰੇਟਰ ਦੇ ਗਾਹਕ ਹੋ, ਤਾਂ ਤੁਹਾਡੇ ਕੰਮ ਦੀ ਖਬਰ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਟਰਾਈ (TRAI) ਨੇ ਟੈਲੀਕਾਮ ਕੰਪਨੀਆਂ ਨੂੰ ਮੈਸੇਜ ਟਰੇਸੇਬਿਲਟੀ (Message Tracability) ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਲਈ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (Telecom Regulatory Authority of India) ਵੱਲੋਂ 1 ਨਵੰਬਰ ਦੀ ਤਰੀਕ ਤੈਅ ਕੀਤੀ ਗਈ ਸੀ। ਅਜਿਹੇ ‘ਚ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਟੈਲੀਕਾਮ ਨਿਯਮ ਕਰੀਬ ਇਕ ਹਫਤੇ ਬਾਅਦ ਲਾਗੂ ਹੋ ਜਾਣਗੇ।
ਕੀ ਹੈ ਮੈਸੇਜ ਟਰੇਸੇਬਿਲਟੀ (Message Traceability)
ਜੇਕਰ ਤੁਸੀਂ ਨਹੀਂ ਜਾਣਦੇ ਕਿ ਮੈਸੇਜ ਟਰੇਸੇਬਿਲਟੀ ਕੀ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਅਜਿਹਾ ਸਿਸਟਮ ਹੈ ਜਿਸ ਵਿੱਚ ਮੋਬਾਈਲ ਫੋਨ ਵਿੱਚ ਆਉਣ ਵਾਲੀਆਂ ਸਾਰੀਆਂ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਨੂੰ ਰੋਕਣ ਦਾ ਕੰਮ ਕੀਤਾ ਜਾਵੇਗਾ। 1 ਨਵੰਬਰ, 2024 ਤੋਂ, ਤੁਹਾਡੇ ਫੋਨ ‘ਤੇ ਆਉਣ ਵਾਲੀਆਂ ਫਰਜ਼ੀ ਅਤੇ ਸਪੈਮ ਕਾਲਾਂ ਦੀ ਨਿਗਰਾਨੀ ਵਧ ਜਾਵੇਗੀ। ਟਰਾਈ (TRAI) ਦਾ ਇਹ ਨਵਾਂ ਨਿਯਮ ਫਰਜ਼ੀ ਕਾਲਾਂ ਨੂੰ ਸਮਝਣਾ ਅਤੇ ਟ੍ਰੈਕ ਕਰਨਾ ਆਸਾਨ ਬਣਾ ਦੇਵੇਗਾ।
ਦੱਸ ਦਈਏ ਕਿ ਟਰਾਈ (TRAI) ਨੇ ਅਗਸਤ ਮਹੀਨੇ ‘ਚ ਸਾਰੇ ਟੈਲੀਕਾਮ ਆਪਰੇਟਰਾਂ ਨੂੰ ਨਿਰਦੇਸ਼ ਦਿੱਤੇ ਸਨ। ਟਰਾਈ (TRAI) ਨੇ ਕਿਹਾ ਸੀ ਕਿ ਬੈਂਕਾਂ, ਈ-ਕਾਮਰਸ ਦੇ ਨਾਲ-ਨਾਲ ਵਿੱਤੀ ਸੰਸਥਾਵਾਂ ਤੋਂ ਆਉਣ ਵਾਲੇ ਅਜਿਹੇ ਸਾਰੇ ਸੰਦੇਸ਼ਾਂ ਨੂੰ ਬਲਾਕ ਕੀਤਾ ਜਾਣਾ ਚਾਹੀਦਾ ਹੈ ਜੋ ਟੈਲੀਮਾਰਕੀਟਿੰਗ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰਮੋਸ਼ਨ ਨਾਲ ਸਬੰਧਤ ਹਨ। ਟਰਾਈ (TRAI) ਨੇ ਆਪਣੇ ਨਿਰਦੇਸ਼ਾਂ ‘ਚ ਕਿਹਾ ਕਿ ਟੈਲੀਮਾਰਕੀਟਿੰਗ ਸੰਦੇਸ਼ਾਂ ਅਤੇ ਕਾਲਾਂ ਦਾ ਇੱਕ ਨਿਸ਼ਚਿਤ ਫਾਰਮੈਟ ਹੋਣਾ ਚਾਹੀਦਾ ਹੈ ਤਾਂ ਜੋ ਉਪਭੋਗਤਾ ਇਸ ਨਾਲ ਸਬੰਧਤ ਕਾਲਾਂ ਦੀ ਪਛਾਣ ਕਰ ਸਕਣ।
- First Published :