Sports

‘ਮੁਸਲਮਾਨ ਹੋ ਕੇ ਭਾਰਤ ਲਈ ਕਿਉਂ ਖੇਡਦੇ ਹੋ? ਇਸ ਸਵਾਲ ਦਾ ਇਰਫਾਨ ਪਠਾਨ ਨੇ ਦਿੱਤਾ ਸੀ ਠੋਕਵਾਂ ਜਵਾਬ… – News18 ਪੰਜਾਬੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ (Irfan Pathan) ਇੱਕ ਸ਼ਾਨਦਾਰ ਖਿਡਾਰੀ ਹਨ ਤੇ ਉਨ੍ਹਾਂ ਦੀ ਬਦੌਲਤ ਟੀਮ ਇੰਡੀਆ ਨੇ ਕਈ ਮੈਚ ਜਿੱਤੇ ਹਨ। ਇਰਫਾਨ ਪਠਾਨ (Irfan Pathan) ਨੇ ਆਪਣੀ ਆਲਰਾਊਂਡਰ ਕਾਬਲੀਅਤ ਨਾਲ ਟੀਮ ਇੰਡੀਆ ਨੂੰ ਕਈ ਵਾਰ ਜਿੱਤ ਦਿਵਾਈ ਹੈ।

2007 ਦੀ ਟੀ-20 ਵਿਸ਼ਵ ਚੈਂਪੀਅਨ ਟੀਮ ਦਾ ਹਿੱਸਾ ਰਹੇ ਇਰਫਾਨ ਪਠਾਨ (Irfan Pathan) ਨੂੰ ਸਵਿੰਗ ਦਾ ਸੁਲਤਾਨ ਕਿਹਾ ਜਾਂਦਾ ਸੀ। ਉਨ੍ਹਾਂ ਨੇ 2006 ਵਿੱਚ ਪਾਕਿਸਤਾਨ ਦੌਰੇ ਦੌਰਾਨ ਆਪਣੀ ਸਵਿੰਗ ਦਾ ਨਮੂਨਾ ਦਿਖਾਇਆ ਸੀ। ਇਰਫਾਨ ਨੇ ਕਰਾਚੀ ਟੈਸਟ ਮੈਚ ਦੀ ਪਹਿਲੀ ਪਾਰੀ ਦੇ ਪਹਿਲੇ ਹੀ ਓਵਰ ‘ਚ ਹੈਟ੍ਰਿਕ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਇਸ਼ਤਿਹਾਰਬਾਜ਼ੀ

ਹਾਲਾਂਕਿ ਖੇਡ ਦੇ ਨਾਲ ਨਾਲ ਇਰਫਾਨ ਪਠਾਨ (Irfan Pathan) ਆਪਣੀ ਹਾਜ਼ਰ-ਜਵਾਬੀ ਕਰਕੇ ਵੀ ਜਾਣੇ ਜਾਂਦੇ ਹਨ। ਰਿਟਾਇਰਮੈਂਟ ਤੋਂ ਬਾਅਦ ਇਰਫਾਨ ਪਠਾਨ (Irfan Pathan) ਨੇ ਆਪਣੇ ਕ੍ਰਿਕਟ ਕੈਰੀਅਰ ਦੇ ਕਈ ਕਿੱਸੇ ਲੋਕਾਂ ਨਾਲ ਸਾਂਝੇ ਕੀਤੇ ਹਨ। ਇਰਫਾਨ ਪਠਾਨ (Irfan Pathan) ਨੇ ਕੁੱਝ ਸਾਲ ਪਹਿਲਾਂ ਦੱਸਿਆ ਸੀ ਕਿ 2006 ਵਿੱਚ ਪਾਕਿਸਤਾਨ ਦੌਰੇ ਦੌਰਾਨ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਉਹ ਮੁਸਲਮਾਨ ਹੋਣ ਦੇ ਬਾਵਜੂਦ ਭਾਰਤ ਲਈ ਕਿਉਂ ਖੇਡਦੇ ਹਨ। ਇਰਫਾਨ ਨੇ ਇਸ ਦਾ ਜਵਾਬ ਬਹੁਤ ਹੀ ਨਿਮਰਤਾ ਨਾਲ ਦਿੱਤਾ।

27 ਅਕਤੂਬਰ 1984 ਨੂੰ ਬੜੌਦਾ ‘ਚ ਜੰਮੇ ਇਰਫਾਨ ਪਠਾਨ (Irfan Pathan) ਐਤਵਾਰ ਨੂੰ 40 ਸਾਲ ਦੇ ਹੋ ਗਏ ਹਨ। ਪਠਾਨ ਨੇ 2017 ‘ਚ ਨਾਗਪੁਰ ‘ਚ ਆਯੋਜਿਤ ਇੱਕ ਪ੍ਰੋਗਰਾਮ ‘ਚ ਇਸ ਕਿੱਸੇ ਦਾ ਜ਼ਿਕਰ ਕੀਤਾ ਸੀ। ਇਰਫਾਨ ਪਠਾਨ (Irfan Pathan) ਨੇ ਦੱਸਿਆ ਕਿ ਉਹ 2004 ‘ਚ ਇੱਕ ਫਰੈਂਡਲੀ ਸੀਰੀਜ਼ ਲਈ ਪਾਕਿਸਤਾਨ ਗਏ ਸੀ। ਉਸ ਦੌਰੇ ‘ਤੇ ਉਹ ਰਾਹੁਲ ਦ੍ਰਾਵਿੜ (Rahul Dravid), ਪਾਰਥਿਵ ਪਟੇਲ (Parthiv Patel) ਅਤੇ ਲਕਸ਼ਮੀਪਤੀ ਬਾਲਾਜੀ (Lakshmipathy Balaji) ਨਾਲ ਲਾਹੌਰ ਦੇ ਇੱਕ ਕਾਲਜ ਪਹੁੰਚੇ। ਕਾਲਜ ਵਿੱਚ 1500 ਦੇ ਕਰੀਬ ਬੱਚੇ ਮੌਜੂਦ ਸਨ ਅਤੇ ਉਹ ਸਵਾਲ ਪੁੱਛ ਰਹੇ ਸਨ।

ਇਸ਼ਤਿਹਾਰਬਾਜ਼ੀ

ਪਾਕਿਸਤਾਨੀ ਕੁੜੀ ਨੇ ਪੁੱਛਿਆ ਸੀ ਉਹ ਸਵਾਲ: ਇਸ ਦੌਰਾਨ ਇੱਕ ਲੜਕੀ ਨੇ ਖੜ੍ਹੇ ਹੋ ਕੇ ਇਰਫਾਨ ਪਠਾਨ (Irfan Pathan) ਨੂੰ ਬੜੇ ਗ਼ੁੱਸੇ ਨਾਲ ਪੁੱਛਿਆ ਕਿ ਜੇਕਰ ਉਹ ਮੁਸਲਮਾਨ ਹਨ ਤਾਂ ਉਹ ਭਾਰਤ ਲਈ ਕਿਉਂ ਖੇਡਦੇ ਹਨ? ਫਿਰ ਇਰਫਾਨ ਪਠਾਨ (Irfan Pathan) ਨੇ ਕਿਹਾ, ‘ਮੈਂ ਖੜ੍ਹਾ ਹੋ ਗਿਆ ਅਤੇ ਕਿਹਾ ਕਿ ਮੈਂ ਭਾਰਤ ਲਈ ਖੇਡ ਕੇ ਕੋਈ ਉਪਕਾਰ ਨਹੀਂ ਕਰ ਰਿਹਾ ਹਾਂ। ਭਾਰਤ ਮੇਰਾ ਦੇਸ਼ ਹੈ। ਮੇਰੇ ਪੁਰਖੇ ਭਾਰਤ ਤੋਂ ਹਨ। ਮੈਂ ਇਸ ਦੀ ਨੁਮਾਇੰਦਗੀ ਕਰਨ ਦੇ ਯੋਗ ਹੋਣ ਲਈ ਖ਼ੁਸ਼ਕਿਸਮਤ ਹਾਂ।’ ਇਸ ਤੋਂ ਬਾਅਦ ਮੇਰਾ ਜਵਾਬ ਸੁਣ ਕੇ ਕਾਲਜ ਵਿੱਚ ਸਾਰਿਆਂ ਨੇ ਤਾੜੀਆਂ ਮਾਰੀਆਂ।

ਇਸ਼ਤਿਹਾਰਬਾਜ਼ੀ

ਇਰਫਾਨ ਪਠਾਨ (Irfan Pathan) ਦੇ ਕ੍ਰਿਕਟ ਕੈਰੀਅਰ ਉੱਤੇ ਨਜ਼ਰ ਮਾਰੀਏ ਤਾਂ ਇਰਫਾਨ ਪਠਾਨ (Irfan Pathan) ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਦਾ ਹਿੱਸਾ ਰਹਿ ਚੁੱਕੇ ਹਨ। 29 ਟੈਸਟ ਮੈਚ ਖੇਡ ਚੁੱਕੇ ਇਰਫਾਨ ਪਠਾਨ (Irfan Pathan) ਨੇ ਕਿਹਾ ਕਿ ਜਦੋਂ ਉਹ ਗੇਂਦਬਾਜ਼ੀ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਨਹੀਂ ਲੱਗਦਾ ਕਿ ਉਹ ਮੁਸਲਮਾਨ ਹਨ ਕਿਉਂਕਿ ਉਹ ਆਪਣੇ ਆਪ ਨੂੰ ਪਹਿਲਾਂ ਭਾਰਤੀ ਮੰਨਦੇ ਹਨ।

ਇਸ਼ਤਿਹਾਰਬਾਜ਼ੀ

ਇਰਫਾਨ ਪਠਾਨ (Irfan Pathan) ਨੇ ਕਿਹਾ ਕਿ ਜੇਕਰ ਉਹ ਪਾਕਿਸਤਾਨ ਜਾ ਕੇ ਉਨ੍ਹਾਂ ਦੇ ਸਾਹਮਣੇ ਆਪਣੇ ਦੇਸ਼ ਲਈ ਇਹ ਗੱਲ ਕਹਿ ਸਕਦੇ ਹਨ ਤਾਂ ਉਹ ਆਪਣੇ ਦੇਸ਼ ‘ਚ ਆਪਣੇ ਵਿਚਾਰ ਕਿਉਂ ਨਹੀਂ ਜ਼ਾਹਿਰ ਕਰ ਸਕਦੇ। ਭਾਰਤ ਨੂੰ ਟੀ-20 ਵਿਸ਼ਵ ਕੱਪ ਚੈਂਪੀਅਨ ਬਣਾਉਣ ‘ਚ ਇਰਫਾਨ ਪਠਾਨ (Irfan Pathan) ਨੇ ਅਹਿਮ ਭੂਮਿਕਾ ਨਿਭਾਈ ਸੀ।

ਇਸ਼ਤਿਹਾਰਬਾਜ਼ੀ

2007 ਵਿੱਚ ਦੱਖਣੀ ਅਫ਼ਰੀਕਾ ਵਿੱਚ ਹੋਏ ਟੀ-20 ਵਿਸ਼ਵ ਕੱਪ ਵਿੱਚ ਇਰਫਾਨ ਪਠਾਨ (Irfan Pathan) ਨੇ 7 ਮੈਚਾਂ ਵਿੱਚ ਕੁੱਲ 10 ਵਿਕਟਾਂ ਲਈਆਂ ਸਨ। ਫਾਈਨਲ ਵਿੱਚ ਇਰਫਾਨ ਪਠਾਨ (Irfan Pathan) ਨੇ 4 ਓਵਰਾਂ ਵਿੱਚ 16 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਰਫਾਨ ਪਠਾਨ (Irfan Pathan) ਨੂੰ ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਲਈ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ ਸੀ।

ਮੌਜੂਦਾ ਸਮੇਂ ‘ਚ ਕੁਮੈਂਟੇਟਰ ਦੀ ਭੂਮਿਕਾ ਨਿਭਾ ਰਹੇ ਇਰਫਾਨ ਪਠਾਨ (Irfan Pathan) ਨੇ 29 ਟੈਸਟ ਮੈਚਾਂ ‘ਚ 1105 ਦੌੜਾਂ ਬਣਾਈਆਂ ਹਨ ਅਤੇ 24 ਟੀ-20 ਮੈਚਾਂ ‘ਚ 173 ਵਿਕਟਾਂ ਦੇ ਨਾਲ 1544 ਦੌੜਾਂ ਵੀ ਆਪਣੇ ਨਾਂ ਕੀਤੀਆਂ ਹਨ। ਇਰਫਾਨ ਪਠਾਨ (Irfan Pathan) ਨੇ ਟੀ-20 ਵਿੱਚ ਬੱਲੇ ਨਾਲ 172 ਦੌੜਾਂ ਬਣਾਈਆਂ। ਲਗਾਤਾਰ ਸੱਟ ਅਤੇ ਖ਼ਰਾਬ ਫਾਰਮ ਦੇ ਕਾਰਨ ਉਹ ਟੀਮ ਇੰਡੀਆ ‘ਚ ਆਪਣੀ ਜਗ੍ਹਾ ਬਰਕਰਾਰ ਨਹੀਂ ਰੱਖ ਸਕੇ। ਉਨ੍ਹਾਂ ਨੇ ਅਕਤੂਬਰ 2012 ਵਿੱਚ ਟੀ-20 ਵਿੱਚ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।

Source link

Related Articles

Leave a Reply

Your email address will not be published. Required fields are marked *

Back to top button