ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਨੀ ਗ਼ਲਤੀ, ਕਿਹਾ “ਸਾਡੀ ਬੈਟਿੰਗ ‘ਚ ਸੁਧਾਰ ਦੀ ਲੋੜ ਹੈ…”

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਨੇ 27 ਅਕਤੂਬਰ ਨੂੰ ਦੂਜੇ ਮਹਿਲਾ ਵਨਡੇ ਮੈਚ ਵਿੱਚ ਨਿਊਜ਼ੀਲੈਂਡ ਹੱਥੋਂ 76 ਦੌੜਾਂ ਦੀ ਹਾਰ ਤੋਂ ਬਾਅਦ ਮੰਨਿਆ ਕਿ ਉਸ ਦੀ ਟੀਮ ਨੂੰ ਆਪਣੀ ਬੱਲੇਬਾਜ਼ੀ ਦੀਆਂ ਸਮੱਸਿਆਵਾਂ ਨੂੰ ਤੁਰੰਤ ਦੂਰ ਕਰਨ ਦੀ ਲੋੜ ਹੈ। ਜਿੱਤ ਲਈ 260 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 47.1 ਓਵਰਾਂ ‘ਚ 183 ਦੌੜਾਂ ‘ਤੇ ਆਊਟ ਹੋ ਗਈ। ਟੀਮ ਨੇ 108 ਦੌੜਾਂ ‘ਤੇ ਅੱਠ ਵਿਕਟਾਂ ਗੁਆ ਦਿੱਤੀਆਂ ਸਨ। Radha Yadav (48) ਅਤੇ Saima Thakor (29) ਨੇ ਨੌਵੇਂ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਹਰਮਨਪ੍ਰੀਤ (Harmanpreet Kaur) ਨੇ 24 ਦੌੜਾਂ ਬਣਾਈਆਂ।
ਹਰਮਨਪ੍ਰੀਤ (Harmanpreet Kaur) ਨੇ ਮੈਚ ਤੋਂ ਬਾਅਦ ਕਿਹਾ, ‘ਅਸੀਂ ਉਮੀਦ ਮੁਤਾਬਿਕ ਪ੍ਰਦਰਸ਼ਨ ਨਹੀਂ ਕਰ ਸਕੇ। ਇਹ ਖਿਡਾਰੀ ਦੇਸ਼ ਲਈ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਅਤੇ ਉਤਸੁਕ ਹਨ। ਬੱਲੇਬਾਜ਼ੀ ਅਜਿਹੀ ਚੀਜ਼ ਹੈ ਜਿਸ ‘ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਸੀਰੀਜ਼ ਜਿੱਤ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਸਾਡੀ ਫੀਲਡਿੰਗ ਵੀ ਖ਼ਰਾਬ ਸੀ। ਅਸੀਂ ਬਹੁਤ ਸਾਰੇ ਰਨ ਦਿੱਤੇ ਅਤੇ ਬਹੁਤ ਸਾਰੇ ਕੈਚ ਮਿੱਸ ਕੀਤੇ। ਇਹ ਟਾਰਗੇਟ ਹਾਸਲ ਕੀਤਾ ਜਾ ਸਕਦਾ ਸੀ ਪਰ ਅਸੀਂ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਇਹ ਦੇਖ ਕੇ ਚੰਗਾ ਲੱਗਾ ਕਿ Radha Yadav ਅਤੇ Saima Thakor ਨੇ ਬੱਲੇਬਾਜ਼ੀ ‘ਚ ਚੰਗਾ ਪ੍ਰਦਰਸ਼ਨ ਕੀਤਾ। ਟੀਚੇ ਦਾ ਪਿੱਛਾ ਕਰਦੇ ਹੋਏ ਅਸੀਂ ਲਗਾਤਾਰ ਵਿਕਟਾਂ ਗੁਆਉਂਦੇ ਰਹੇ। ਅਸੀਂ ਅਗਲੇ ਮੈਚ ‘ਚ ਸਾਂਝੇਦਾਰੀ ਬਣਾਉਣ ‘ਤੇ ਧਿਆਨ ਦੇਵਾਂਗੇ।’
ਨਿਊਜ਼ੀਲੈਂਡ ਦੀ ਕਪਤਾਨ ਸੋਫ਼ੀ ਡਿਵਾਈਨ (Sophie Devine) ਨੇ ਕਿਹਾ, ‘ਮੈਚ ਜਿਸ ਤਰ੍ਹਾਂ ਅੱਗੇ ਵਧਿਆ ਉਸ ਤੋਂ ਮੈਂ ਬਹੁਤ ਖ਼ੁਸ਼ ਹਾਂ। ਅਸੀਂ ਲੰਬੇ ਸਮੇਂ ਤੋਂ ਚੰਗੀ ਕ੍ਰਿਕਟ ਖੇਡਣ ਦੀ ਗੱਲ ਕਰ ਰਹੇ ਸੀ ਅਤੇ ਅਜਿਹਾ ਕਰਨ ‘ਚ ਸਫਲ ਰਹੇ। ਅਸੀਂ ਸਾਂਝੇਦਾਰੀ ਨੂੰ ਯਕੀਨੀ ਬਣਾਉਣ ਬਾਰੇ ਗੱਲ ਕੀਤੀ। ਜਿਸ ਤਰ੍ਹਾਂ ਗ੍ਰੀਨ ਅਤੇ ਗੇਜ ਨੇ ਬੱਲੇਬਾਜ਼ੀ ਕੀਤੀ, ਉਸ ਨਾਲ ਅਸੀਂ ਚੰਗਾ ਸਕੋਰ ਖੜ੍ਹਾ ਕਰ ਸਕੇ।’
ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਲਈ ਕਪਤਾਨ ਸੋਫ਼ੀ ਡਿਵਾਈਨ (Sophie Devine) ਨੇ 86 ਗੇਂਦਾਂ ‘ਚ ਸੱਤ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 79 ਦੌੜਾਂ ਦਾ ਯੋਗਦਾਨ ਪਾਇਆ। ਉਸ ਨੇ ਮੈਡੀ ਗ੍ਰੀਨ (41 ਗੇਂਦਾਂ ‘ਤੇ 42 ਦੌੜਾਂ) ਨਾਲ ਪੰਜਵੀਂ ਵਿਕਟ ਲਈ 82 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਅਤੇ ਨਿਊਜ਼ੀਲੈਂਡ ਨੂੰ ਨੌਂ ਵਿਕਟਾਂ ‘ਤੇ 259 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਨਿਊਜ਼ੀਲੈਂਡ ਦੀ ਡਿਵਾਈਨ ਨੇ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ੀ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਪ੍ਰਦਰਸ਼ਨ ਕਰਕੇ ਸੋਫ਼ੀ ਡਿਵਾਈਨ (Sophie Devine) ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
- First Published :