ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ, ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਦੀ ਮੌਤ

ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਦੇ ਰਿਬੇਰਾਓ ਪ੍ਰੀਟੋ ਸ਼ਹਿਰ ਨੇੜੇ ਇਕ ਦਰਦਨਾਕ ਬੱਸ ਹਾਦਸੇ ਵਿਚ ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਦਿਆਰਥੀਆਂ ਨਾਲ ਭਰੀ ਬੱਸ ਦੀ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ।
ਰਾਇਟਰਜ਼ ਮੁਤਾਬਕ ਰਾਤ ਨੂੰ ਵਾਪਰੇ ਇਸ ਹਾਦਸੇ ਤੋਂ ਬਾਅਦ ਫਾਇਰ ਫਾਈਟਰਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਬੱਸ ‘ਚ ਫਸੇ ਜ਼ਖਮੀ ਲੋਕਾਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਹਾਦਸੇ ਤੋਂ ਬਾਅਦ ਬੱਸ ਤਬਾਹ ਹੋ ਗਈ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ।
#Nacional 》Grave Accesibilidad de tránsito en Brasil.
El accidente ocurrió en la carretera Waldir Canevari, donde un autobús que transportaba estudiantes universitarios chocó contra un camión, dejando un saldo de 12 fallecidos y 21 heridos. pic.twitter.com/3w8vIq8c4O
— MatutinoSV 🇳🇮 (@SvMatutino) February 21, 2025
ਮੀਡੀਆ ਰਿਪੋਰਟਾਂ ਮੁਤਾਬਕ ਇਹ ਬੱਸ ਯੂਨੀਵਰਸਿਟੀ ਆਫ ਫ੍ਰੈਂਕਾ (Unifran) ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ। ਯੂਨੀਵਰਸਿਟੀ ਦੀ ਐਥਲੈਟਿਕ ਐਸੋਸੀਏਸ਼ਨ ਨੇ ਇਸ ਘਟਨਾ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।
ਹਾਦਸਾਗ੍ਰਸਤ ਬੱਸ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਅਤੇ ਲਾਸ਼ਾਂ ਨੂੰ ਫੋਰੈਂਸਿਕ ਇੰਸਟੀਚਿਊਟ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਰਾਜ ਦੇ ਅੱਗ ਬੁਝਾਊ ਵਿਭਾਗ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ‘ਚ ਕੁੱਲ 31 ਲੋਕ ਜ਼ਖਮੀ ਹੋਏ, ਜਿਨ੍ਹਾਂ ‘ਚੋਂ 12 ਦੀ ਮੌਤ ਹੋ ਗਈ, ਜਦਕਿ ਬਾਕੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।