ਇੰਨ੍ਹਾਂ ਸਮਾਰਟਫੋਨਾਂ ‘ਤੇ Flipkart ਦੇ ਰਿਹਾ ਭਾਰੀ ਡਿਸਕਾਊਂਟ, ਜਾਣੋ ਮਿਲ ਰਹੇ ਆਫ਼ਰ ਬਾਰੇ ਡਿਟੇਲ

ਦੀਵਾਲੀ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ। ਦੇਸ਼ ਵਿਚ ਦੀਵਾਲੀ ਨੂੰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹੁਣ ਵੱਖ ਵੱਖ ਪਲੇਟਫਾਰਮਸ ਉੱਤੇ ਦੀਵਾਲੀ ਆਫਰ ਚੱਲ ਰਹੇ ਹਨ। ਜਿੰਨ੍ਹਾਂ ਵਿਚ ਬਹੁਤ ਸਾਰੀਆਂ ਚੀਜ਼ਾਂ ਉੱਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਜੇਕਰ ਤੁਸੀਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਦੀਵਾਲੀ ਸੇਲ ਵਿਚ ਸਮਾਰਟਫੋਨਸ ਉੱਤੇ ਵੀ ਸ਼ਾਨਦਾਰ ਆਫਰ ਮੌਜੂਦ ਹਨ। ਇਹਨਾਂ ਆਫਰਾਂ ਵਿਚ ਕਈ ਅਜਿਹੇ ਸਮਾਰਟਫੋਨ ਸ਼ਾਮਿਲ ਹਨ, ਜੋ ਕਿ ਪ੍ਰੀਮੀਅਮ ਸਮਾਰਟਫੋਨ ਦੀ ਸ਼ੂਚੀ ਵਿਚ ਸ਼ਾਮਿਲ ਹਨ। ਆਓ ਜਾਣਦੇ ਹਾਂ ਕਿ ਪ੍ਰੀਮੀਅਮ ਸਮਾਰਟਫੋਨਸ ਉੱਤੇ ਦੀਵਾਲੀ ਸੇਲ ਵਿਚ ਕਿੰਨਾਂ ਡਿਸਕਾਊਂਟ ਮਿਲ ਰਿਹਾ ਹੈ।
Samsung Galaxy S23
Samsung Galaxy S23 ਨੂੰ ਇੱਕ ਪ੍ਰੀਮੀਅਮ ਫ਼ੋਨ ਮੰਨਿਆ ਜਾਂਦਾ ਹੈ ਜਿਸ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਇਹ ਸਮਾਰਟਫੋਨ Qualcomm Snapdragon 8 Gen 2 ਚਿਪਸੈੱਟ ਪ੍ਰੋਸੈਸਰ ਨਾਲ ਆਉਂਦਾ ਹੈ। ਫੋਨ ‘ਚ ਕਈ ਗਲੈਕਸੀ AI ਫੀਚਰਸ ਵੀ ਮੌਜੂਦ ਹਨ। ਇਸ ਫੋਨ ‘ਚ ਟ੍ਰਿਪਲ ਕੈਮਰਾ ਸੈੱਟਅਪ ਵੀ ਮੌਜੂਦ ਹੈ। ਕੰਪਨੀ ਨੇ ਇਸ ਨੂੰ 95,999 ਰੁਪਏ ‘ਚ ਲਾਂਚ ਕੀਤਾ ਸੀ। ਪਰ ਫਲਿੱਪਕਾਰਟ ਬਿਗ ਦੀਵਾਲੀ ਸੇਲ (Flipkart Big Diwali Sale) ‘ਚ ਤੁਸੀਂ ਇਸ ਫੋਨ ਨੂੰ ਸਿਰਫ 42,999 ਰੁਪਏ ‘ਚ ਖਰੀਦ ਸਕਦੇ ਹੋ।
CMF Phone 1
ਦੱਸ ਦੇਈਏ ਕਿ CMF ਫੋਨ 1 ਵਿੱਚ MediaTek Dimension 7300 5G ਚਿਪਸੈੱਟ ਪ੍ਰੋਸੈਸਰ ਹੈ। ਇਸ ਫੋਨ ਦੀ ਅਸਲ ਕੀਮਤ 19,999 ਰੁਪਏ ਹੈ। ਪਰ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ ਸਿਰਫ 14,999 ਰੁਪਏ ‘ਚ ਖਰੀਦ ਸਕਦੇ ਹੋ। ਤੁਸੀਂ ਇਸ ਫੋਨ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ (Flipkart) ਤੋਂ ਖਰੀਦ ਸਕਦੇ ਹੋ।
Google Pixel 8
ਇਸ ਸਮਾਰਟਫੋਨ ਨੂੰ ਫਲੈਗਸ਼ਿਪ ਫੋਨ ਮੰਨਿਆ ਜਾਂਦਾ ਹੈ। ਇਹ ਸਮਾਰਟਫੋਨ Tensor G3 ਚਿੱਪਸੈੱਟ ਪ੍ਰੋਸੈਸਰ ਨਾਲ ਬਾਜ਼ਾਰ ‘ਚ ਉਪਲਬਧ ਹੈ। ਕੰਪਨੀ ਨੇ ਇਸ ਨੂੰ 82,999 ਰੁਪਏ ‘ਚ ਲਾਂਚ ਕੀਤਾ ਹੈ। ਪਰ ਫਲਿੱਪਕਾਰਟ (Flipkart) ਬਿਗ ਦੀਵਾਲੀ ਸੇਲ (Big Diwali Sale) 2024 ‘ਚ ਤੁਸੀਂ ਇਸ ਫੋਨ ਨੂੰ ਸਿਰਫ 42,999 ਰੁਪਏ ਵਿਚ ਹੀ ਖਰੀਦ ਸਕਦੇ ਹੋ।
Motorola Edge 50 Neo
ਇਸ ਸਮਾਰਟਫੋਨ ਨੂੰ ਪ੍ਰੀਮੀਅਮ ਸਮਾਰਟਫੋਨ ਮੰਨਿਆ ਜਾਂਦਾ ਹੈ। ਦੀਵਾਲੀ ਸੇਲ ਮੌਕੇ ਇਸ ਸਮਾਰਟਫੋਨ ਉੱਤੇ ਫਲਿੱਪਕਾਰਟ (Flipkart) ਚੰਗੇ ਆਫਰ ਦੇ ਰਿਹਾ ਹੈ। ਤੁਸੀਂ ਫਲਿੱਪਕਾਰਟ (Flipkart) ਤੋਂ ਭਾਰੀ ਡਿਸਕਾਊਂਟ ਨਾਲ ਖਰੀਦ ਸਕਦੇ ਹੋ। Motorola Edge 50 Neo ਦੀ ਅਸਲ ਕੀਮਤ 29,999 ਰੁਪਏ ਹੈ। ਪਰ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ ਸਿਰਫ 23,999 ਰੁਪਏ ‘ਚ ਖਰੀਦ ਸਕਦੇ ਹੋ।
Oppo F27 Pro+
ਓਪੋ (Oppo) ਕੰਪਨੀ ਦੇ ਇਸ ਸਮਾਰਟਫੋਨ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। Oppo F27 Pro+ ਨੂੰ ਲਾਂਚ ਕੀਤਿਆਂ ਥੋੜਾ ਸਮਾਂ ਹੀ ਹੋਇਆ ਹੈ। ਇਹ ਸਮਾਰਟਫੋਨ IP69 ਰੇਟਿੰਗ ਦੇ ਨਾਲ ਆਉਂਦਾ ਹੈ ਜਿਸਦਾ ਮਤਲਬ ਹੈ ਕਿ ਇਹ ਫੋਨ ਪਾਣੀ ਅਤੇ ਧੂੜ ਨਾਲ ਵੀ ਖਰਾਬ ਨਹੀਂ ਹੁੰਦਾ ਹੈ। Oppo F27 Pro Plus ਵਿਚ MediaTek Dimension 7050 ਚਿਪਸੈੱਟ ਪ੍ਰੋਸੈਸਰ ਹੈ। ਫੋਨ ਦੀ ਕੀਮਤ 32,999 ਰੁਪਏ ਹੈ ਪਰ ਦੀਵਾਲੀ ਸੇਲ ‘ਚ ਤੁਸੀਂ ਇਸ ਫੋਨ ਨੂੰ ਸਿਰਫ 27,999 ਰੁਪਏ ‘ਚ ਖਰੀਦ ਸਕਦੇ ਹੋ।