Entertainment
ਆਲੀਸ਼ਾਨ ਹੋਟਲ ਛੱਡ ਇਸ ਅਦਾਕਾਰਾ ਨੇ ਜੰਗਲ 'ਚ ਜਾਨਵਰਾਂ ਵਿਚਕਾਰ ਲਏ 7 ਫੇਰੇ

ਮਸ਼ਹੂਰ ਟੀਵੀ ਅਦਾਕਾਰਾ ਸੁਰਭੀ ਜੋਤੀ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸੁਮਿਤ ਸੂਰੀ ਨਾਲ ਵਿਆਹ ਕਰਵਾ ਲਿਆ ਹੈ। 27 ਅਕਤੂਬਰ ਨੂੰ ਉਸ ਨੇ ਸਾਦੇ ਢੰਗ ਨਾਲ ਉਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ‘ਚ ਸਥਿਤ ਰਿਜ਼ੋਰਟ ‘ਚ 7 ਗੇੜੇ ਲਾਏ। ਅਦਾਕਾਰਾ ਨੇ ਆਪਣੇ ਵਿਆਹ ਸਮਾਗਮ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ।