Entertainment
ਦੁਲਹਨ ਬਣਨ ਲਈ ਤਿਆਰ 'ਨਾਗਿਨ', ਅਦਾਕਾਰਾ ਨੇ ਆਪਣੇ ਹੱਥਾਂ 'ਤੇ ਲਗਾਈ ਮਹਿੰਦੀ

ਟੀਵੀ ਅਦਾਕਾਰਾ ਸੁਰਭੀ ਜੋਤੀ ਆਪਣੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਹੈ। ਟੀਵੀ ਦੀ ਇਹ ਮਸ਼ਹੂਰ ਅਦਾਕਾਰਾ ਜਲਦੀ ਹੀ ਸੱਤ ਫੇਰੇ ਲੈਣ ਵਾਲੀ ਹੈ। ਸੁਰਭੀ ਜੋਤੀ ਨੇ ਆਪਣੇ ਹੋਣ ਵਾਲੇ ਪਤੀ ਦੇ ਨਾਂ ਨਾਲ ਆਪਣੇ ਹੱਥਾਂ ‘ਤੇ ਮਹਿੰਦੀ ਲਗਾਈ ਹੈ ਅਤੇ ਸੋਸ਼ਲ ਮੀਡੀਆ ‘ਤੇ ਮਹਿੰਦੀ ਦੀ ਰਸਮ ਦੀਆਂ ਕਈ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਦੀਆਂ ਤਿਆਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ।