Punjab
PEG ਸਕੀਮ ਤਹਿਤ 39 ਲੱਖ ਮੀਟ੍ਰਿਕ ਟਨ ਕਵਰਡ ਸਟੋਰੇਜ ਸਪੇਸ ਕਿਰਾਏ 'ਤੇ ਲਈ ਜਾਵੇਗੀ:ਬਿੱਟੂ

ਮੀਟਿੰਗ ਵਿੱਚ ਪੰਜਾਬ ਐੱਫਸੀਆਈ ਦੇ ਜਨਰਲ ਮੈਨੇਜਰ ਬੀ. ਸ੍ਰੀਨਿਵਾਸਨ ਅਤੇ ਐੱਫਸੀਆਈ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ, ਜਿਨ੍ਹਾਂ ਨੇ ਮੰਤਰੀ ਨੂੰ ਝੋਨੇ ਦੀ ਖਰੀਦ ਅਤੇ ਸਟੋਰੇਜ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਸੀਜ਼ਨ ਵਿੱਚ ਝੋਨੇ ਦੀ ਪੈਦਾਵਾਰ 186 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਤੱਕ ਪਹੁੰਚਣ ਦਾ ਅਨੁਮਾਨ ਹੈ, ਜਿਸ ਵਿੱਚ ਲਗਭਗ 49.88 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਦੱਸਿਆ ਗਿਆ ਕਿ ਪੰਜਾਬ ਰਾਜ ਨੂੰ ਵਰਤਮਾਨ ਵਿੱਚ 174 ਐੱਲਐੱਮਟੀ ਦੀ ਮਜਬੂਤ ਕੁੱਲ ਸਟੋਰੇਜ ਸਮਰੱਥਾ ਦਾ ਲਾਭ ਮਿਲ ਰਿਹਾ ਹੈ, ਇਸ ਸਮੇਂ ਪੰਜਾਬ ਵਿੱਚ 116.20 ਲੱਖ ਮੀਟਰਕ ਟਨ ਚੌਲ ਅਤੇ 58.07 ਲੱਖ ਮੀਟਰਕ ਟਨ ਕਣਕ ਯਾਨੀ ਕੁੱਲ 174.27 ਲੱਖ ਮੀਟਰਕ ਟਨ ਭੰਡਾਰ ਹੈ।