Diljit Dosanjh ਨੇ ਇੰਝ ਕੀਤੀ ਕੰਸਰਟ ਦੀ ਸ਼ੁਰੂਆਤ, ਦੇਖ ਭਾਵੁਕ ਹੋਏ ਲੋਕ – News18 ਪੰਜਾਬੀ

ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਸ਼ਨੀਵਾਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਪਣੇ ‘ਦਿਲ-ਲੁਮਿਨਾਟੀ’ ਦੌਰੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਸ਼ੋਅ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਦਿਲਜੀਤ ਨੇ ਤਿਰੰਗੇ ਲਹਿਰਾ ਕੇ ਕੰਸਰਟ ਦੀ ਸ਼ੁਰੂਆਤ ਕੀਤੀ।
ਸ਼ੋਅ ਦੌਰਾਨ ਦਿਲਜੀਤ ਬਲੈਕ ਡਰੈੱਸ ‘ਚ ਨਜ਼ਰ ਆਏ। ਉਨ੍ਹਾਂ ਨੇ ਸਟੇਜ ‘ਤੇ ‘ਬੋਰਨ ਟੂ ਸ਼ਾਈਨ’, ‘ਗੌਟ’ ਅਤੇ ‘ਡੂ ਯੂ ਨੋ’ ਵਰਗੇ ਪ੍ਰਸ਼ੰਸਕਾਂ ਦੇ ਪਸੰਦੀਦਾ ਟਰੈਕ ਪੇਸ਼ ਕੀਤੇ। ਆਪਣੇ ਪਹਿਲੇ ਗੀਤ ਤੋਂ ਬਾਅਦ, ਉਨ੍ਹਾਂ ਨੇ ਭਾਰਤ ਵਾਪਸ ਆਉਣ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, “ਬੰਦਾ ਜਿੱਥੇ ਮਰਜੀ ਜਾ ਆਵੇ, ਜਿੱਥੇ ਮਰਜੀ ਸ਼ੋਅ ਲਾ ਆਵੇ, ਜਦੋਂ ਆਪਣੇ ਘਰੇ ਆਉਂਦਾ ਹੈ, ਤਾਂ ਖੁਸ਼ੀ ਤਾ ਹੁੰਦੀ ਹੈ।
ਦਿਲਜੀਤ ਨੇ ਇਸ ਕਲਿੱਪ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਜਿਸ ‘ਤੇ ਲੋਕਾਂ ਨੇ ਕਾਫੀ ਪਿਆਰ ਦੀ ਵਰਖਾ ਕੀਤੀ। ਇਸ ਵੀਡੀਓ ਦੇ ਨਾਲ ਦਿਲਜੀਤ ਨੇ ਕੈਪਸ਼ਨ ‘ਚ ਲਿਖਿਆ, ‘ਸ਼ਟ ਡਾਉਨ, ਸ਼ਟ ਡਾਉਨ
ਤਾ ਫੇਰ ਦਿੱਲੀ ਵਾਲਿਆਂ ਨੇ, ਕੱਲ ਮਿਲਦੇ ਸੇਮ ਟਾਈਮ ਸੇਮ ਸਟੇਡੀਅਮ, ਦਿਲ-ਲੁਮਿਨਾਟੀ ਟੂਰ ਸਾਲ 24’।
ਦਿਲਜੀਤ ਦੋਸਾਂਝ ਦਾ ਵਰਕ ਫਰੰਟ
ਕੰਸਰਟ ਤੋਂ ਪਹਿਲਾਂ ਦਿਲਜੀਤ ਨੇ ਬੰਗਲਾ ਸਾਹਿਬ ਗੁਰਦੁਆਰਾ ਵਿਖੇ ਅਰਦਾਸ ਕੀਤੀ ਅਤੇ ਮੱਥਾ ਟੇਕਿਆ। ਉਨ੍ਹਾਂ ਦੀ ਇੱਕ ਵੀਡੀਓ ਉਨ੍ਹਾਂ ਦੀ ਟੀਮ ਨੇ ਸਾਂਝਾ ਕੀਤੀ ਸੀ। ਦਿੱਲੀ ਸ਼ੋਅ ਤੋਂ ਬਾਅਦ ਹੈਦਰਾਬਾਦ, ਅਹਿਮਦਾਬਾਦ ਅਤੇ ਪੁਣੇ ਸਮੇਤ ਹੋਰ ਸ਼ਹਿਰਾਂ ‘ਚ ‘ਦਿਲ-ਲੁਮਿਨਾਟੀ ਟੂਰ’ ਜਾਰੀ ਰਹੇਗਾ। ਫਿਲਮਾਂ ਦੀ ਗੱਲ ਕਰੀਏ ਤਾਂ ਦਿਲਜੀਤ ਆਉਣ ਵਾਲੀ ਫਿਲਮ ‘ਬਾਰਡਰ 2’ ‘ਚ ਨਜ਼ਰ ਆਉਣਗੇ।