ਤਹਿਸੀਲਦਾਰ ਨੇ DC ਦਫਤਰ ਦੇ ਸਾਹਮਣੇ ਲਿਆ ਫਾਹਾ, 5 ਦਿਨ ਪਹਿਲਾਂ ਹੀ ਹੋਈ ਸੀ ਬਦਲੀ..

ਰਾਜਸਥਾਨ ਦੇ ਕਰੌਲੀ ਵਿਚ ਨਾਇਬ ਤਹਿਸੀਲਦਾਰ ਦੀ ਲਾਸ਼ ਕਰੌਲੀ ਕਲੈਕਟਰੇਟ ਦੇ ਸਾਹਮਣੇ ਸਿਟੀ ਪਾਰਕ ‘ਚ ਦਰੱਖਤ ਨਾਲ ਲਟਕਦੀ ਮਿਲੀ। ਸਵੇਰੇ ਪਾਰਕ ‘ਚ ਆਏ ਲੋਕਾਂ ਨੇ ਲਾਸ਼ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ।
ਨਾਇਬ ਤਹਿਸੀਲਦਾਰ ਦਾ ਤਬਾਦਲਾ 5 ਦਿਨ ਪਹਿਲਾਂ ਹੀ ਧੌਲਪੁਰ ਤੋਂ ਕਰੌਲੀ ਕੀਤਾ ਗਿਆ ਸੀ। ਡੀਐਸਪੀ ਅਨੁਜ ਸ਼ੁਭਮ ਨੇ ਦੱਸਿਆ ਕਿ ਕਲੈਕਟੋਰੇਟ ਦੇ ਸਾਹਮਣੇ ਸਿਟੀ ਪਾਰਕ ਵਿੱਚ ਨਾਇਬ ਤਹਿਸੀਲਦਾਰ ਰਾਜਿੰਦਰ ਸਿੰਘ ਦੀ ਲਾਸ਼ ਲਟਕਦੀ ਹੋਈ ਮਿਲਣ ਦੀ ਸੂਚਨਾ ਮਿਲੀ ਹੈ।
ਕੋਤਵਾਲੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜਾਂਚ ਦੌਰਾਨ ਜਦੋਂ ਪੁਲਿਸ ਕਰੌਲੀ ਸਥਿਤ ਉਸ ਦੇ ਕਿਰਾਏ ਦੇ ਮਕਾਨ ਉਤੇ ਪਹੁੰਚੇ ਤਾਂ ਪਰਸ ‘ਚੋਂ ਇਕ ਸੁਸਾਈਡ ਨੋਟ ਮਿਲਿਆ। ਇਸ ਵਿਚ ਲਿਖਿਆ ਸੀ ਕਿ ਮੈਂ ਬਿਮਾਰੀ ਕਾਰਨ ਚਿੰਤਤ ਹਾਂ। ਸ਼ਾਇਦ ਉਸ ਨੇ ਬਿਮਾਰੀ ਕਾਰਨ ਖੁਦਕੁਸ਼ੀ ਕਰ ਲਈ।
ਧੀ ਨੂੰ ਲਿਖੀ ਚਿੱਠੀ
ਪੁਲਿਸ ਨੂੰ ਰਾਜਿੰਦਰ ਸਿੰਘ ਦੇ ਕਮਰੇ ਦੇ ਪਰਸ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਇਹ ਵੱਡੀ ਧੀ ਪ੍ਰੀਤੀ (ਬੁਲਬੁਲ) ਦੇ ਨਾਂ ਲਿਖੀ ਚਿੱਠੀ ਸੀ। ਇਸ ‘ਚ ਰਾਜਿੰਦਰ ਨੇ ਬੀਮਾਰੀ ਤੋਂ ਤੰਗ ਆ ਕੇ ਇਹ ਕਦਮ ਚੁੱਕਣ ਬਾਰੇ ਲਿਖਿਆ ਹੈ। ਚਾਰ ਬੈਂਕ ਖਾਤਿਆਂ ਦੇ ਵੇਰਵੇ ਵੀ ਸਾਂਝੇ ਕੀਤੇ ਹਨ।
ਭਰਤਪੁਰ ਜ਼ਿਲ੍ਹੇ ਦੇ ਹਲਾਇਨਾ ਥਾਣਾ ਖੇਤਰ ਦੇ ਵਾਈ ਪਿੰਡ ਦੇ ਰਹਿਣ ਵਾਲੇ ਵੱਡੇ ਭਰਾ ਅਤਰ ਸਿੰਘ ਨੇ ਦੱਸਿਆ ਕਿ ਰਾਜਿੰਦਰ ਦੀਆਂ ਦੋ ਬੇਟੀਆਂ ਹਨ। ਵੱਡੀ ਧੀ ਦਾ ਨਾਮ ਪ੍ਰੀਤੀ (24) ਅਤੇ ਛੋਟੀ ਦਾ ਨਾਮ ਅੰਜੂ (22) ਹੈ। ਦੋਵੇਂ ਧੀਆਂ ਪੜ੍ਹਦੀਆਂ ਹਨ। ਅਸੀਂ ਖੁਦ ਹੈਰਾਨ ਹਾਂ ਕਿ ਇਹ ਘਟਨਾ ਕਿਉਂ ਵਾਪਰੀ। ਰਾਜਿੰਦਰ ਨੂੰ ਕੋਈ ਪਰਿਵਾਰਕ ਜਾਂ ਆਰਥਿਕ ਸਮੱਸਿਆ ਨਹੀਂ ਸੀ। ਰਾਜਿੰਦਰ ਦੀ ਪਤਨੀ ਵਾਈ ਪਿੰਡ ਵਿੱਚ ਆਪਣੀਆਂ ਦੋਵੇਂ ਧੀਆਂ ਨਾਲ ਵੱਖਰੇ ਘਰ ਵਿੱਚ ਰਹਿੰਦੀ ਸੀ।
ਰਾਜਿੰਦਰ ਨੂੰ ਕਰੌਲੀ ਵਿੱਚ ਨਾਇਬ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਸੀ। ਪੰਜ ਦਿਨ ਪਹਿਲਾਂ ਹੀ ਉਸ ਦਾ ਤਬਾਦਲਾ ਧੌਲਪੁਰ ਤੋਂ ਕਰੌਲੀ ਹੋ ਗਿਆ ਸੀ। ਉਸ ਦੀ ਜੇਬ ਵਿਚ ਰੱਖੇ ਆਧਾਰ ਕਾਰਡ ਰਾਹੀਂ ਪਛਾਣ ਹੋਈ। ਉਹ ਕਲੈਕਟੋਰੇਟ ਦੇ ਸਾਹਮਣੇ ਬਣੇ ਮਕਾਨ ‘ਚ ਕਿਰਾਏ ‘ਤੇ ਰਹਿ ਰਿਹਾ ਸੀ। ਰਾਜੇਂਦਰ ਨੇ ਭਰਤਪੁਰ ਦੀ ਵੈਰ ਤਹਿਸੀਲ ਵਿੱਚ ਕਾਨੂੰਗੋ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਬਾਅਦ ਉਹ ਬਸਾਈ ਨਵਾਬ ਕਸਬਾ ਧੌਲਪੁਰ ਵਿੱਚ ਨਾਇਬ ਤਹਿਸੀਲਦਾਰ ਦੇ ਅਹੁਦੇ ’ਤੇ ਤਰੱਕੀ ਮਿਲੀ ਸੀ।