ਇਕ ਤੋਂ ਬਾਅਦ ਇਕ 21 ਮੱਝਾਂ ਹੋਈਆਂ ਬੇਹੋਸ਼, ਪਿੰਡ ਵੱਲ ਭੱਜੀਆਂ ਸਿਹਤ ਵਿਭਾਗ ਦੀਆਂ ਟੀਮਾਂ…

ਕੋਟਾ ਜ਼ਿਲ੍ਹੇ (ਰਾਜਸਥਾਨ) ਵਿਚ ਜਵਾਰ ਖਾਣ ਨਾਲ 21 ਮੱਝਾਂ ਬੀਮਾਰ ਹੋ ਗਈਆਂ। ਇੱਕ ਤੋਂ ਬਾਅਦ ਇੱਕ ਮੱਝਾਂ ਬੇਹੋਸ਼ ਹੋ ਕੇ ਡਿੱਗਣ ਲੱਗੀਆਂ। ਇਹ ਦੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ। ਉਨ੍ਹਾਂ ਤੁਰੰਤ ਪਸ਼ੂ ਪਾਲਣ ਵਿਭਾਗ ਨੂੰ ਸੂਚਿਤ ਕੀਤਾ। ਇਸ ਉਤੇ ਵਿਭਾਗ ਦੇ ਡਾਕਟਰਾਂ ਦੀ ਟੀਮ ਪਿੰਡ ਪੁੱਜੀ।
ਜਾਂਚ ਤੋਂ ਪਤਾ ਲੱਗਾ ਕਿ ਮੱਝਾਂ ਨੇ ਜੋ ਜਵਾਰ ਖਾਧੀ ਸੀ, ਉਹ ਜ਼ਹਿਰੀਲੀ ਹੋ ਗਈ ਸੀ। ਇਸ ਕਾਰਨ ਮੱਝਾਂ ਬਿਮਾਰ ਹੋ ਗਈਆਂ। ਬਾਅਦ ਵਿੱਚ ਟੀਮ ਨੇ ਉਸ ਘਾਹ ਨੂੰ ਨਸ਼ਟ ਕਰਵਾਇਆ। ਪਿੰਡ ਵਾਸੀ ਸਮੇਂ ਸਿਰ ਸੁਚੇਤ ਹੋ ਗਏ ਅਤੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਰਾਮਗੰਜਮੰਡੀ ਇਲਾਕੇ ਦੇ ਡਾਕੀਆ ਪਿੰਡ ਦੀ ਹੈ। ਉਥੇ 21 ਮੱਝਾਂ ਨੇ ਜ਼ਹਿਰੀਲੀ ਜਵਾਰ ਖਾ ਲਈ ਸੀ। ਇਸ ਕਾਰਨ ਸਾਰੀਆਂ ਮੱਝਾਂ ਦੀ ਸਿਹਤ ਵਿਗੜ ਗਈ। ਇਹ ਸਾਰੀਆਂ ਮੱਝਾਂ ਸ਼ਾਮ ਨੂੰ ਖੇਤਾਂ ਵਿੱਚੋਂ ਪਿੰਡ ਪਹੁੰਚੀਆਂ ਸਨ। ਫਿਰ ਇਕ ਤੋਂ ਬਾਅਦ ਇਕ ਬੇਹੋਸ਼ ਹੁੰਦੀਆਂ ਗਈਆਂ। ਇਸ ਨੂੰ ਦੇਖ ਕੇ ਪਿੰਡ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੁਝ ਹੀ ਦੇਰ ਵਿੱਚ ਪਿੰਡ ਵਿੱਚ ਮੱਝਾਂ ਦੇ ਬੇਹੋਸ਼ ਹੋਣ ਦੀ ਖ਼ਬਰ ਫੈਲ ਗਈ। ਇਸ ’ਤੇ ਪਿੰਡ ਵਾਸੀਆਂ ਨੇ ਇਸ ਸਬੰਧੀ ਪਸ਼ੂ ਵਿਭਾਗ ਨੂੰ ਸੂਚਿਤ ਕੀਤਾ।
ਡਾਕਟਰੀ ਟੀਮ ਨੇ ਜ਼ਹਿਰੀਲਾ ਚਾਰਾ ਨਸ਼ਟ ਕਰਵਾ ਦਿੱਤਾ
ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ’ਤੇ ਪਸ਼ੂ ਹਸਪਤਾਲ ਦੀ ਮੋਬਾਈਲ ਐਂਬੂਲੈਂਸ ਨੇ ਮੌਕੇ ’ਤੇ ਪਹੁੰਚ ਕੇ ਸਾਰੀਆਂ ਮੱਝਾਂ ਦਾ ਇਲਾਜ ਕੀਤਾ। ਜਦੋਂ ਮੈਡੀਕਲ ਟੀਮ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਮੱਝਾਂ ਨੇ ਜੋ ਘਾਹ ਖਾਧਾ ਸੀ, ਉਹ ਜ਼ਹਿਰੀਲਾ ਹੋ ਗਿਆ ਸੀ। ਉਪਰੰਤ ਡਾਕਟਰੀ ਟੀਮ ਨੇ ਕਿਸਾਨਾਂ ਨੂੰ ਜਵਾਰ ਤੁਰਤ ਨਸ਼ਟ ਕਰਨ ਦੀ ਹਦਾਇਤ ਕੀਤੀ |
ਪਸ਼ੂ ਚਿਕਿਤਸਕ ਅਤੇ ਮੋਬਾਈਲ ਐਂਬੂਲੈਂਸ ਇੰਚਾਰਜ ਡਾ: ਦੀਪਕ ਮੀਨਾ ਨੇ ਦੱਸਿਆ ਕਿ ਪਿੰਡ ਡਾਕੀਆ ਵਿਖੇ ਜ਼ਹਿਰੀਲਾ ਚਾਰਾ ਖਾਣ ਕਾਰਨ 21 ਮੱਝਾਂ ਦੀ ਸਿਹਤ ਵਿਗੜ ਗਈ ਸੀ | ਹੁਣ ਸਾਰੀਆਂ ਮੱਝਾਂ ਠੀਕ ਹਨ। ਖੁਸ਼ਕਿਸਮਤੀ ਰਹੀ ਕਿ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਸਮੇਂ ਸਿਰ ਸਾਵਧਾਨੀ ਵਰਤੀ। ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਡਾ: ਦੀਪਕ ਨੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਸ਼ੂਆਂ ਨੂੰ ਖੇਤਾਂ ਵਿੱਚ ਜਵਾਰ ਖਵਾਉਣ ਤੋਂ ਬਚਣ। ਮੋਬਾਈਲ ਵੈਟਰਨਰੀ ਹਸਪਤਾਲ ਵੈਨ ਤਿੰਨ ਦਿਨਾਂ ਤੱਕ ਸਾਰੀਆਂ ਮੱਝਾਂ ਦਾ ਇਲਾਜ ਅਤੇ ਨਿਗਰਾਨੀ ਕਰੇਗੀ।
- First Published :