Young Punjabi girl Rachel gupta became Miss Grand International named her parents and India hdb – News18 ਪੰਜਾਬੀ

ਪੰਜਾਬ ਦੇ ਜਲੰਧਰ ਦੇ ਨਾਲ ਸੰਬੰਧਿਤ ਰੱਖਣ ਵਾਲੀ ਰੇਚਲ ਗੁਪਤਾ ਨੇ ਭਾਰਤ ਦੇ ਲਈ ਇਤਿਹਾਸ ਰਚ ਦਿੱਤਾ। ਰੇਚਲ ਗੁਪਤਾ ਨੇ ਸ਼ੁਕਰਵਾਰ ਨੂੰ ਥਾਈਲੈਂਡ ਦੇ ਬੈਂਕਾਕ ਦੇ ਵਿੱਚ ਹੋਈ ਮਿਸ ਗ੍ਰੈਂਡ ਇੰਟਰਨੈਸ਼ਨਲ ਦੇ ਖਿਤਾਬ ਨੂੰ ਆਪਣੇ ਨਾਮ ਕਰਕੇ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਐਮਜੀਆਈ ਹਾਲ ਦੇ ਵਿੱਚ ਵਰਲਡ ਫਾਈਨਲ ਦੇ ਦੌਰਾਨ ਪੇਰੂ ਦੀ ਲੂਸੀਆਣਾ ਫਸਟਰ ਨੇ ਭਾਰਤੀ ਮਹਿਲਾ ਰੇਂਜਲ ਗੁਪਤਾ ਨੂੰ ਤਾਜ ਪਵਾਇਆ। ਰੇਚਲ ਭਾਰਤ ਦੇ ਲਈ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ ਹੈ। ਇਸ ਪ੍ਰੋਗਰਾਮ ਦੇ ਵਿੱਚ ਫਿਲੀਪੀਨਸ ਦੀ ਕ੍ਰਿਸਚਨ ਜੂਲੀਅਨ ਓਪਿਆਜਾ ਫਸਟ ਰਨਰ ਅਪ ਰਹੀ ਹੈ।
ਇਹ ਵੀ ਪੜ੍ਹੋ:
ਸਕੂਲ ਦੇ ਬੱਚਿਆਂ ਦੀ ਗਿਣਤੀ ’ਚ ਕੀਤੀ ਹੇਰ-ਫੇਰ… ਪ੍ਰਿੰਸੀਪਲ ਖਾ ਗਈ ਮਿਡ-ਡੇਅ-ਮੀਲ ਅਤੇ ਕਿਤਾਬਾਂ ਦਾ ਪੈਸਾ
ਦੱਸ ਦਈਏ ਕਿ ਕਿਤਾਬ ਜਿੱਤਣ ਤੋਂ ਬਾਅਦ ਰੇਚਲ ਗੁਪਤਾ ਕਾਫੀ ਜਿਆਦਾ ਭਾਵੁਕ ਹੋਈ ਅਤੇ ਇਸ ਖਬਰ ਦੇ ਨਾਲ ਉਸਦੇ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਜਲੰਧਰ ਦੇ ਵਿੱਚ ਰਹੀ ਰੇਚਲ ਗੁਪਤਾ ਦੀ ਹਾਈਟ ਕਰੀਬ 5 ਫੁੱਟ 10 ਇੰਚ ਹੈ। ਜਿਨਾਂ ਦੀ ਉਮਰ ਮਹਿਜ 20 ਸਾਲ ਹੈ। ਉਹ ਮਾਡਲਿੰਗ ਅਤੇ ਐਕਟਿੰਗ ਦੇ ਵਿੱਚ ਆਪਣਾ ਕਰੀਅਰ ਬਣਾ ਰਹੀ ਹੈ। ਅਤੇ ਉਸ ਨੂੰ ਹਿੰਦੀ ਇੰਗਲਿਸ਼ ਅਤੇ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੈ।
11 ਅਗਸਤ 202 ਨੂੰ ਜੈਪੁਰ ਦੇ ਜੀ ਸਟੂਡੀਓ ਦੇ ਵਿੱਚ ਆਯੋਜਿਤ ਗਲੈਮਾਨੰਦ ਸੁਪਰ ਮਾਡਲ ਇੰਡੀਆ 2024 ਦੇ ਰਾਸ਼ਟਰੀ ਫਾਈਨਲ ਦੇ ਵਿੱਚ ਵੀ ਉਸਨੇ ਖਿਤਾਬ ਜਿੱਤਿਆ ਸੀ। ਇਸ ਪ੍ਰਤਿਯੋਗਿਤਾ ਦੇ ਵਿੱਚ ਰੇਚਲ ਨੇ ਚਾਰ ਪ੍ਰਮੁੱਖ ਪੁਰਸਕਾਰ ਹਾਸਿਲ ਕੀਤੇ ਹਨ। ਜਿਸ ਦੇ ਵਿੱਚ ਮਿਸ ਟੋਪ ਮਾਡਲ, ਮਿਸ ਬਿਊਟੀ, ਬੈਸਟ ਇਨ ਰੈਂਮਪਵਾੱਕ ਅਤੇ ਬੈਸਟ ਨੈਸ਼ਨਲ ਕਾਸਟਿਊਮ। ਇਹ ਖਿਤਾਬ ਜਿੱਤਣ ਤੋਂ ਬਾਅਦ ਰਿਚਰ ਗੁਪਤਾ ਨੇ ਕਿਹਾ ਕਿ ਉਹ ਭਾਰਤ ਦੇਸ਼ ਤੋਂ ਆਉਂਦੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :