ਭੂਤਾਂ ਵਾਲੀ ਗਲੀ ! 70 ਸਾਲ ਦੀਆਂ ਦੋ ਦਾਦੀਆਂ ਨੇ ਖੋਲ੍ਹੇ ਗਲੀ ਦੇ ਕਈ ਰਾਜ਼…

ਭੂਤ ਹੋਣ ਭਾਵੇਂ ਨਾ ਹੋਣ, ਇਹ ਆਪਣੇ-ਆਪਣੇ ਵਿਸ਼ਵਾਸ ਦੀ ਗੱਲ ਹੈ ਪਰ ਸਾਡੇ ਦੇਸ਼ ਵਿੱਚ ਅਜਿਹੀਆਂ ਕਈ ਥਾਵਾਂ ਹਨ ਜਿਨ੍ਹਾਂ ਬਾਰੇ ਲੋਕਾਂ ਦਾ ਵਿਸ਼ਵਾਸ ਹੈ ਕਿ ਉੱਥੇ ਭੂਤ ਰਹਿੰਦੇ ਹਨ। ਰਾਜਸਥਾਨ ਦੇ ਕਰੌਲੀ ਵਿੱਚ ਇੱਕ ਅਜਿਹੀ ਥਾਂ ਹੈ ਜਿਸ ਨੂੰ ਭੂਤਾਂ ਦੀ ਗਲੀ ਕਿਹਾ ਜਾਂਦਾ ਹੈ। ਇਸ ਦਾ ਭਿਆਨਕ ਨਾਮ ਹੀ ਬਾਹਰਲੇ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਕਰਦਾ ਹੈ। ਜੋ ਵੀ ਬਾਹਰੋਂ ਆਉਂਦਾ ਹੈ ਉਸ ਨੂੰ ਇਹ ਗਲੀ ਡਰਾਉਣੀ ਲੱਗਦੀ ਹੈ ਫਿਰ ਵੀ, ਸਥਾਨਕ ਲੋਕਾਂ ਕੋਲ ਦੱਸਣ ਲਈ ਇੱਕ ਵੱਖਰੀ ਕਹਾਣੀ ਹੈ।
ਦੋ ਚੌਰਾਹਿਆਂ ਦੇ ਵਿਚਕਾਰ ਇਹ ਤੰਗ, ਵਿਰਾਨ ਗਲੀ, ਅਕਸਰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦੀ ਹੈ। ਵੈਸੇ ਦਿਨ ਵਿੱਚ ਇੱਥੇ ਕੋਈ ਵੀ ਲੋਕਲ ਵਿਅਕਤੀ ਨਹੀਂ ਆਉਂਦਾ ਹੈ। ਕਈ ਦਹਾਕਿਆਂ ਤੋਂ ਲੋਕ ਇੱਥੋਂ ਦੇ ਵੱਖ ਵੱਖ ਅਨੁਭਵਾਂ ਬਾਰੇ ਦੱਸਦੇ ਰਹੇ ਹਨ। ਸਥਾਨਕ ਲੋਕ ਕਥਾਵਾਂ ਦੇ ਅਨੁਸਾਰ, ਸੱਤ ਪੀੜ੍ਹੀਆਂ ਪਹਿਲਾਂ, ਇਸ ਖੇਤਰ ਵਿੱਚ ਇੱਕ ਔਰਤ ਨੇ “ਭੂਤ ਬੱਚਿਆਂ” ਨੂੰ ਜਨਮ ਦਿੱਤਾ ਸੀ। ਉਸੇ ਕਰਕੇ ਉਸ ਪਰਿਵਾਰ ਤੇ ਗਲੀ ਨੂੰ ਬਾਅਦ ਵਿੱਚ ਭੂਤ ਦੀ ਗਲੀ ਕਿਹਾ ਜਾਣ ਲੱਗਾ।
ਇੱਥੇ ਦਹਾਕਿਆਂ ਤੋਂ ਰਹਿ ਰਹੀਆਂ ਦੋ ਬਜ਼ੁਰਗ ਔਰਤਾਂ ਦੇਵਰਾਣੀ ਚਤੁਰਵੇਦੀ ਅਤੇ ਨਿਰਮਲਾ ਜਾਂਗਿਡ ਨੇ ਇਸ ਬਾਰੇ ਕਈ ਕਹਾਣੀਆਂ ਸਾਂਝੀਆਂ ਕੀਤੀਆਂ ਹਨ। ਦੇਵਰਾਣੀ ਗਲੀ ਵਿੱਚ ਰਹਿੰਦੇ ਭੂਤਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਦੱਸਦੀ ਤੇ ਕਹਿੰਦੀ ਹੈ ਕਿ ਜਦੋਂ ਤੋਂ ਉਹ ਇੱਥੇ ਰਹਿ ਰਹੀ ਹੈ, ਇਸ ਗਲੀ ਦੇ ਕਈ ਘਰ ਵੀਰਾਨ ਪਏ ਹਨ। ਨਿਰਮਲਾ ਅੱਗੇ ਕਹਿੰਦੀ ਹੈ ਕਿ ਕਹਾਣੀਆਂ ਪ੍ਰਾਚੀਨ ਹੋਣ ਦੇ ਬਾਵਜੂਦ ਇੱਥੇ ਕਦੇ ਕਿਸੇ ਨੂੰ ਭੂਤ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਵੇਲੇ ਪਰਵਾਸ ਕਾਰਨ ਭੂਤ ਦੀ ਗਲੀ ਉਜਾੜ ਨਜ਼ਰ ਆਉਂਦੀ ਹੈ।
ਬਹੁਤ ਸਾਰੇ ਪਰਿਵਾਰ ਬਿਹਤਰ ਮੌਕਿਆਂ ਦੀ ਭਾਲ ਵਿੱਚ, ਢਹਿ-ਢੇਰੀ ਹੋ ਰਹੀਆਂ ਪੁਰਾਣੇ ਘਰਾਂ ਨੂੰ ਛੱਡ ਕੇ ਇੱਥੋਂ ਚਲੇ ਗਏ ਹਨ। ਇਹ ਵੀਰਾਨ ਘਰ ਭੂਤਾਂ ਵਾਲੀ ਗਲੀ ਦੀ ਸਾਖ ਨੂੰ ਹੋਰ ਵਧਾਉਂਦੇ ਹਨ। ਭਿਆਨਕ ਮਾਹੌਲ ਦੇ ਬਾਵਜੂਦ, ਨਿਵਾਸੀ ਜ਼ੋਰ ਦਿੰਦੇ ਹਨ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਖ਼ੈਰ ਇੱਥੋਂ ਦੇ ਰਹਿਣ ਵਾਲੇ ਲੋਕ ਜੋ ਮਰਜ਼ੀ ਕਹਿਣ ਪਰ ਜੇ ਇਸ ਗਲੀ ਵਿੱਚ ਕੋਈ ਅਣਜਾਣ ਵਿਅਕਤੀ ਆਵੇ ਤਾਂ ਉਸ ਨੂੰ ਇਹ ਦੇਖਣ ਵਿੱਚ ਜ਼ਰੂਰ ਡਰਾਉਣੀ ਲੱਗ ਸਕਦੀ ਹੈ।