Diljit Dosanjh ਨੇ ਕੰਸਰਟ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, Video ਆਈ ਸਾਹਮਣੇ

ਮਸ਼ਹੂਰ ਅਭਿਨੇਤਾ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਿਲ-ਲੁਮੀਨਾਟੀ ਟੂਰ ਲਈ ਭਾਰਤ ਆਏ ਹਨ ਅਤੇ ਦਿੱਲੀ ਵਿੱਚ ਆਪਣੇ ਕੰਸਰਟ ਲਈ ਵੀ ਪੂਰੀ ਤਿਆਰੀ ਕਰ ਰਹੇ ਹਨ। ਹਾਲਾਂਕਿ ਇਹ ਸਭ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਦਿਲਜੀਤ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ, ਜਿਸ ਦੀਆਂ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਹਨ।
ਹਾਲ ਹੀ ‘ਚ ਟੀਮ ਦਿਲਜੀਤ ਵੱਲੋਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਹੈ। ਦਿਲਜੀਤ ਨੂੰ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਗੁਰਦੁਆਰੇ ਵਿੱਚ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ। ਬਾਅਦ ਵਿੱਚ ਗਾਇਕ ਨੇ ਪ੍ਰਸ਼ਾਦ ਪ੍ਰਾਪਤ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਵੀ ਕੀਤੀ।
BANGLA SAHIB Delhi 🙏#DiljitDosanjh #banglasahib pic.twitter.com/p5LzhYKSkO
— Diljit Dosanjh Fans Club (@diljitdosanjhfb) October 26, 2024
ਦੱਸ ਦੇਈਏ ਕਿ ਦਿਲਜੀਤ 26 ਅਤੇ 27 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪਰਫਾਰਮ ਕਰਨ ਲਈ ਤਿਆਰ ਹਨ। ਦਿਲ-ਲੁਮਿਨਾਟੀ ਟੂਰ ਇੰਡੀਆ ਤੋਂ ਪਹਿਲਾਂ, ਉਨ੍ਹਾਂ ਨੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਇਟਲੀ ਅਤੇ ਨਿਊਜ਼ੀਲੈਂਡ ਵਿੱਚ ਸੰਗੀਤ ਸਮਾਰੋਹ ਕੀਤੇ। ਹਾਲ ਹੀ ਵਿੱਚ, ਦਿਲਜੀਤ ਬਿਲਬੋਰਡ ਕੈਨੇਡਾ ਦੇ ਕਵਰ ‘ਤੇ ਦਿਖਾਈ ਦੇਣ ਵਾਲਾ ਪਹਿਲੇ ਭਾਰਤੀ ਕਲਾਕਾਰ ਬਣ ਗਏ ਹੈ।
- First Published :