ਵਿਦੇਸ਼ ਭੱਜਣ ਦੀ ਕੋਸ਼ਿਸ਼ ਦੌਰਾਨ LADY DON ਅਨੂੰ ਧਨਖੜ ਗ੍ਰਿਫਤਾਰ

ਗੈਂਗਸਟਰ ਹਿਮਾਂਸ਼ੂ ਭਾਊ ਦੀ ਪ੍ਰੇਮਿਕਾ ਅਨੂੰ ਧਨਖੜ (lady don anu dhankhar) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਨੂ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਦੇ ਇਸ਼ਾਰੇ ‘ਤੇ ਬਦਮਾਸ਼ਾਂ ਨੇ ਦਿੱਲੀ ਦੇ ਬਰਗਰ ਕਿੰਗ ਰੈਸਟੋਰੈਂਟ ‘ਚ 40 ਗੋਲੀਆਂ ਚਲਾਈਆਂ ਅਤੇ ਅਮਨ ਨਾਂ ਦੇ ਵਿਅਕਤੀ ਦੀ ਹੱਤਿਆ ਕਰ ਦਿੱਤੀ। ਉਦੋਂ ਤੋਂ ਇਸ ਦੀ ਭਾਲ ਚੱਲ ਰਹੀ ਸੀ। ਅਨੂੰ ਨੇ ਦੁਬਈ ਭੱਜਣ ਦੀ ਯੋਜਨਾ ਬਣਾਈ ਸੀ। ਟਿਕਟ ਵੀ ਕਨਫਰਮ ਹੋ ਗਈ, ਪਰ ਲੇਡੀ ਡੌਨ ਇਕ ਗਲਤੀ ਕਾਰਨ ਜਾਲ ਵਿਚ ਫਸ ਗਈ।
ਅਨੂ ਸਿਰਫ 19 ਸਾਲ ਦੀ ਹੈ। ਉਸ ਨੇ 21 ਜਨਵਰੀ 2024 ਨੂੰ ਗੋਹਾਨਾ ਦੇ ਮਾਤੂਰਾਮ ਹਲਵਾਈ ‘ਤੇ ਫਿਰੌਤੀ ਵਸੂਲਣ ਲਈ ਗੋਲੀਬਾਰੀ ਕਰਵਾਈ ਸੀ। ਅਨੂ ਨੇ ਪੁਲਿਸ ਨੂੰ ਦੱਸਿਆ ਕਿ ਹਿਮਾਂਸ਼ੂ ਭਾਊ ਅਤੇ ਸਾਹਿਲ ਰਿਟੋਲੀਆ ਨੇ ਉਸ ਨੂੰ ਕਿਹਾ ਸੀ ਕਿ ਤੁਹਾਡਾ ਵੀਜ਼ਾ ਅਤੇ ਪਾਸਪੋਰਟ ਬਣਵਾਉਣ ਤੋਂ ਬਾਅਦ ਉਹ ਤੁਹਾਨੂੰ ਅਮਰੀਕਾ ਬੁਲਾ ਕੇ ਉੱਥੇ ਲਗਜ਼ਰੀ ਲਾਈਫ ਦੇਣਗੇ। ਘਟਨਾ ਤੋਂ ਬਾਅਦ ਉਹ ਮੁਖਰਜੀ ਨਗਰ ਸਥਿਤ ਪੀ.ਜੀ. ਤੋਂ ਬੱਸ ਰਾਹੀਂ ਚੰਡੀਗੜ੍ਹ ਗਈ ਅਤੇ ਫਿਰ ਅੰਮ੍ਰਿਤਸਰ ਹੁੰਦੇ ਹੋਏ ਕਟੜਾ ਗਈ।
ਕਟੜਾ ਦੇ ਇੱਕ ਗੈਸਟ ਹਾਊਸ ਵਿੱਚ ਠਹਿਰੀ ਪਰ ਹਿਮਾਂਸ਼ੂ ਭਾਉ ਦੇ ਕਹਿਣ ’ਤੇ ਉਹ ਰੇਲ ਗੱਡੀ ਰਾਹੀਂ ਜਲੰਧਰ ਚਲੀ ਗਈ, ਫਿਰ ਚੰਡੀਗੜ੍ਹ ਰਾਹੀਂ ਹਰਿਦੁਆਰ ਗਈ। 3-4 ਦਿਨ ਹਰਿਦੁਆਰ ਵਿਚ ਰਹਿਣ ਤੋਂ ਬਾਅਦ ਉਹ ਕੋਟਾ ਆ ਗਈ ਅਤੇ ਉਥੇ 4 ਮਹੀਨੇ ਪੀਜੀ ਵਿਚ ਰਹੀ। ਇਸ ਦੌਰਾਨ ਸਾਹਿਲ ਅਤੇ ਹਿਮਾਂਸ਼ੂ ਭਾਊ ਉਸ ਨੂੰ ਪੈਸੇ ਭੇਜਦੇ ਸਨ।
22 ਅਕਤੂਬਰ ਨੂੰ ਹਿਮਾਂਸ਼ੂ ਭਾਊ ਨੇ ਕਿਹਾ ਕਿ ਹੁਣ ਮਾਮਲਾ ਠੰਡਾ ਹੋ ਗਿਆ ਹੈ, ਹੁਣ ਪੀਜੀ ਖਾਲੀ ਕਰ ਦਿਓ, ਉਸ ਨੇ ਉਸ ਨੂੰ ਕਿਹਾ ਕਿ ਉਹ ਨੇਪਾਲ ਅਤੇ ਦੁਬਈ ਦੇ ਰਸਤੇ ਅਮਰੀਕਾ ਆ ਸਕਦੀ ਹੈ। ਇਸ ਤੋਂ ਬਾਅਦ ਅਨੂ ਲਖਨਊ ਦੇ ਰਸਤੇ ਲਖੀਮਪੁਰ ਖੀਰੀ ਪਹੁੰਚੀ ਅਤੇ ਨੇਪਾਲ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿੱਥੇ ਸਪੈਸ਼ਲ ਸੈੱਲ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
- First Published :