ਕੈਂਸਰ ਨਾਲ ਜੂਝ ਰਹੀ Hina Khan ਨੇ ਕਿਹਾ ‘ਦੁਆਵਾਂ ‘ਚ ਯਾਦ ਰੱਖਿਓ’, Fans ਹੋ ਰਹੇ ਪਰੇਸ਼ਾਨ

ਟੀਵੀ ਅਦਾਕਾਰਾ ਹਿਨਾ ਖਾਨ (Hina Khan) ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਹੈ। ਹਿਨਾ ਖਾਨ ਇਸ ਸਮੇਂ ਸਟੇਜ 3 ਕੈਂਸਰ ਨਾਲ ਜੂਝ ਰਹੀ ਹੈ ਅਤੇ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਸਿਹਤ ਸੰਬੰਧੀ ਅਪਡੇਟਸ ਸ਼ੇਅਰ ਕਰ ਰਹੀ ਹੈ। ਅਦਾਕਾਰਾ ਹਾਲ ਹੀ ‘ਚ ਛੁੱਟੀਆਂ ਮਨਾ ਕੇ ਵਾਪਸ ਆਈ ਹੈ ਅਤੇ ਲਗਾਤਾਰ ਕੰਮ ਦੇ ਜ਼ਰੀਏ ਖੁਦ ਨੂੰ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਪਾਸੇ ਹਿਨਾ ਕੀਮੋਥੈਰੇਪੀ ਵਰਗੀਆਂ ਦਰਦਨਾਕ ਪ੍ਰਕਿਰਿਆਵਾਂ ‘ਚੋਂ ਲੰਘ ਰਹੀ ਹੈ, ਉਥੇ ਹੀ ਦੂਜੇ ਪਾਸੇ ਉਹ ਜਨਤਕ ਸਮਾਗਮਾਂ ‘ਚ ਵੀ ਸ਼ਿਰਕਤ ਕਰ ਰਹੀ ਹੈ।
ਹਾਲ ਹੀ ‘ਚ ਹਿਨਾ ਖਾਨ ਆਪਣੇ ਦੋਸਤ ਸ਼ਹੀਰ ਸ਼ੇਖ ਦੀ ਫਿਲਮ ‘ਦੋ ਪੱਤੀ’ ਦੀ ਸਕ੍ਰੀਨਿੰਗ ‘ਤੇ ਪਹੁੰਚੀ, ਜਿੱਥੇ ਉਸ ਨੇ ਸ਼ਹੀਰ ਨਾਲ ਕੁਝ ਸ਼ਾਨਦਾਰ ਪਲ ਬਿਤਾਏ। ਹਿਨਾ ਖਾਨ ਨੇ ਅਦਾਕਾਰ ਦੇ ਬਾਲੀਵੁੱਡ ਡੈਬਿਊ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੌਰਾਨ ਇਵੈਂਟ ‘ਚੋਂ ਨਿਕਲਦੇ ਸਮੇਂ ਹਿਨਾ ਖਾਨ ਨੇ ਪੈਪਸ ਨੂੰ ਕੁਝ ਅਜਿਹਾ ਕਿਹਾ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹਨ।
ਸਕ੍ਰੀਨਿੰਗ ਤੋਂ ਬਾਅਦ ਹਿਨਾ ਖਾਨਨੇ ਸ਼ਹੀਰ ਨੂੰ ਰਵਾਨਾ ਕਰਦੇ ਹੋਏ ਪਿਆਰ ਨਾਲ ਗਲੇ ਲਗਾਇਆ, ਜਿਸ ਤੋਂ ਬਾਅਦ ਉਹ ਆਪਣੀ ਕਾਰ ‘ਚ ਬੈਠ ਗਈ। ਸ਼ਹੀਰ ਇਵੈਂਟ ‘ਚ ਹਿਨਾ ਖਾਨ ਦਾ ਪੂਰਾ ਧਿਆਨ ਰੱਖਦੇ ਹੋਏ ਨਜ਼ਰ ਆਏ। ਇੱਥੋਂ ਤੱਕ ਕਿ ਜਦੋਂ ਹਿਨਾ ਖਾਨ) ਜਾ ਰਹੀ ਸੀ ਤਾਂ ਸ਼ਹੀਰ ਨੇ ਉਸ ਨੂੰ ਕਾਰ ਤੱਕ ਡ੍ਰਾਪ ਵੀ ਕੀਤਾ। ਜਾਣ ਸਮੇਂ ਹਿਨਾ ਨੇ ਮੀਡੀਆ ਨੂੰ ਅਜਿਹੀ ਗੱਲ ਕਹੀ ਕਿ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਾ ‘ਚ ਹਨ। ਦਰਅਸਲ, ਇਵੈਂਟ ਤੋਂ ਜਾਂਦੇ ਹੋਏ ਹਿਨਾ ਖਾਨ ਨੇ ਕਿਹਾ ਕਿ ‘ਮੈਨੂੰ ਆਪਣੀਆਂ ਦੁਆਵਾਂ ‘ਚ ਯਾਦ ਰੱਖਿਓ’।
ਹਿਨਾ ਖਾਨ ਦੇ ਇਹ ਕਹਿਣ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੇ ਪੋਸਟ ‘ਤੇ ਕਮੈਂਟ ਕਰਦੇ ਹੋਏ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕੀਤੀ ਹੈ। ਦੱਸ ਦੇਈਏ ਕਿ ਕਈ ਸਾਲ ਪਹਿਲਾਂ ਹਿਨਾ ਖਾਨ ਅਤੇ ਸ਼ਹੀਰ ਸ਼ੇਖ ਨੇ ਇਕੱਠੇ ਇੱਕ ਮਿਊਜ਼ਿਕ ਵੀਡੀਓ ਕੀਤਾ ਸੀ। ਇਸ ਜੋੜੀ ਨੂੰ ਪਰਦੇ ‘ਤੇ ਇੰਨਾ ਪਸੰਦ ਕੀਤਾ ਗਿਆ ਕਿ ਅਸਲ ਜ਼ਿੰਦਗੀ ‘ਚ ਵੀ ਇਨ੍ਹਾਂ ਦੀ ਕੈਮਿਸਟਰੀ ਦੇਖਣ ਨੂੰ ਮਿਲੀ। ਦੋਵੇਂ ਇੱਕ ਦੂਜੇ ਦੇ ਬਹੁਤ ਕਰੀਬੀ ਦੋਸਤ ਬਣ ਗਏ। ਹਾਲ ਹੀ ‘ਚ ਹਿਨਾ ਖਾਨ ਦੇ ਕੈਂਸਰ ਦੀ ਖਬਰ ਸੁਣਨ ਤੋਂ ਬਾਅਦ ਸ਼ਹੀਰ ਉਸ ਨੂੰ ਮਿਲਣ ਗਏ ਸਨ।
- First Published :